ਹੁਸੈਨ ਨੇ ਸੁਪਰਮੈਨ ਕੈਚ ਕਰ ਦੂਬੇ ਨੂੰ ਦਿਖਾਇਆ ਪਵੇਲੀਅਨ ਦਾ ਰਾਹ, Video ਦੇਖ ਹੋਵੇਗੇ ਹੈਰਾਨ

11/04/2019 12:09:02 PM

ਸਪੋਰਟਸ ਡੈਸਕ : ਮੁਸ਼ਫਿਕੁਰ ਰਹੀਮ ਅਤੇ ਸੌਮਿਆ ਸਰਕਾਰ ਦੀਆਂ ਸ਼ਾਨਦਾਰ ਪਾਰੀਆਂ ਦੀ ਬਦੌਲਤ ਬੰਗਲਾਦੇਸ਼ ਨੇ ਪਹਿਲੇ ਟੀ-20 ਮੁਕਾਬਲੇ ਵਿਚ ਭਾਰਤ ਨੂੰ 7 ਵਿਕਟਾਂ ਨਾਲ ਹਰਾ ਕੇ 3 ਮੈਚਾਂ ਦੀ ਸੀਰੀਜ਼ ਵਿਚ 1-0 ਨਾਲ ਬੜ੍ਹਤ ਬਣਾ ਲਈ ਹੈ। ਅਜਿਹੇ 'ਚ ਮੈਚ ਦੌਰਾਨ ਬੰਗਲਾਦੇਸ਼ ਦੇ ਖਿਡਾਰੀ ਆਫਿਫ ਹੁਸੈਨ ਨੇ ਗੇਂਦਬਾਜ਼ੀ ਕਰਦਿਆਂ ਟੀਮ ਇੰਡੀਆ ਦੇ ਬੱਲੇਬਾਜ਼ ਸ਼ਿਵਮ ਦੂਬੇ ਦਾ ਸ਼ਾਨਦਾਰ ਕੈਚ ਫੜਿਆ। ਜਿਸ ਦਾ ਵੀਡੀਓ ਸੋਸ਼ਲ ਮੀਡੀਆ 'ਤੇ ਕਾਫੀ ਵਾਇਰਲ ਹੋ ਰਿਹਾ ਹੈ।

PunjabKesari

ਦਰਅਸਲ, ਦਿੱਲੀ ਦੀ ਪਿਚ ਹਮੇਸ਼ਾ ਤੋਂ ਸਲੋਅ ਮੰਨੀ ਜਾਂਦੀ ਹੈ ਅਤੇ ਇੱਥੇ ਗੇਂਦ ਰੁੱਕ ਕੇ ਵੀ ਆਉਂਦੀ ਹੈ। ਸ਼ਿਵਮ ਦੀ ਵਿਕਟ ਵਿਚ ਵੀ ਅਜਿਹਾ ਹੀ ਹੋਇਆ। ਗੇਂਦ ਰੁਕ ਕੇ ਆਈ ਅਤੇ ਉਸ ਨੇ ਪਹਿਲਾਂ ਹੀ ਬੱਲੇ ਦਾ ਮੁੰਹ ਬੰਦ ਕਰ ਦਿੱਤਾ। ਗੇਂਦ ਉਸਦੇ ਬੱਲੇ ਦੇ ਉੱਪਰ ਵਾਲੇ ਕਿਨਾਰੇ 'ਤੇ ਲੱਗ ਕੇ ਗੇਂਦਬਾਜ਼ ਵੱਲ ਗਈ। ਇਕ ਸਮੇਂ ਲੱਗਾ ਕਿ ਗੇਂਦ ਗੇਂਦਬਾਜ਼ ਦੇ ਉੱਪਰੋਂ ਨਿਕਲ ਜਾਵੇਗੀ ਪਰ ਆਫਿਫ ਨੇ ਹਵਾ ਵਿਚ ਛਲਾਂਗ ਲਾਉਂਦਿਆਂ ਗੇਂਦ ਨੂੰ ਇਕ ਹੱਥ ਨਾਲ ਫੜ ਲਿਆ।

ਦੱਸ ਦਈਏ ਕਿ ਇਸ ਤੋਂ ਪਹਿਲਾਂ ਬੰਗਲਾਦੇਸ਼ ਨੇ ਟੀ-20 ਵਿਚ ਭਾਰਤ ਨੂੰ ਕਦੇ ਨਹੀਂ ਹਰਾਇਆ ਸੀ। ਦੋਵਾਂ ਦੇਸ਼ਾਂ ਵਿਚਾਲੇ ਖੇਡੇ ਗਏ 8 ਮੁਕਾਬਲਿਆਂ ਵਿਚ ਬੰਗਲਾਦੇਸ਼ ਨੂੰ ਹਾਰ ਦਾ ਸਾਹਮਣਾ ਕਰਨਾ ਪਿਆ ਸੀ। ਇਹ ਦੋਵਾਂ ਟੀਮਾਂ ਵਿਚਾਲੇ 9ਵਾਂ ਮੁਕਾਬਲਾ ਸੀ, ਜਿਸ ਵਿਚ ਬੰਗਲਾਦੇਸ਼ ਨੇ ਭਾਰਤ ਨੂੰ 7 ਵਿਕਟਾਂ ਨਾਲ ਹਰਾਇਆ ਹੈ।


Related News