ਪਾਕਿ ਖਿਲਾਫ 61/4 ਤੋਂ 622 ਦੌੜਾਂ ਤਕ ਕਿਸ ਤਰ੍ਹਾਂ ਪਹੁੰਚਿਆ ਭਾਰਤ, ਜਾਣੋ

12/12/2017 5:21:07 AM

ਨਵੀਂ ਦਿੱਲੀ— 2007 'ਚ ਭਾਰਤ ਦੇ ਦੌਰੇ 'ਤੇ ਆਈ ਪਾਕਿਸਤਾਨੀ ਟੀਮ ਭਾਵੇਂ ਹੀ 5 ਵਨ ਡੇ ਮੈਚਾਂ ਦੀ ਸੀਰੀਜ਼ 3-2 ਨਾਲ ਹਾਰ ਗਈ ਸੀ ਪਰ ਟੈਸਟ ਮੈਚ 'ਚ ਮਿਸਬਾਹ-ਉਲ-ਹਕ, ਮੁਹੰਮਦ ਯੂਸਫ ਦੇ ਨਾਲ ਅਖਤਰ, ਸ਼ਾਮੀ ਤੇ ਦਿਨੇਸ਼ ਕਨੇਰੀਆ ਭਾਰਤ ਦੇ ਲਈ ਮੁਸੀਬਤ ਖੜੀ ਕਰ ਸਕਦੇ ਸੀ। ਦਿੱਲੀ 'ਚ ਖੇਡਿਆ ਗਿਆ ਪਹਿਲਾ ਟੈਸਟ ਮੈਚ ਭਾਰਤ ਨੇ 6 ਵਿਕਟ ਨਾਲ ਜਿੱਤ ਲਿਆ ਸੀ ਪਰ ਪਾਕਿਸਤਾਨ ਨੇ ਦੂਜੇ ਟੈਸਟ ਮੈਚ 'ਚ ਸ਼ਾਨਦਾਰ ਵਾਪਸੀ ਕਰਦੇ ਹੋਏ ਮੈਚ ਡਰਾਅ ਕਰਵਾ ਦਿੱਤਾ। ਫਿਰ ਸਾਰਿਆ ਦੀ ਨਜ਼ਰਾਂ ਬੈਂਗਲੁਰੂ 'ਚ ਹੋਣ ਵਾਲੇ ਤੀਜੇ ਟੈਸਟ 'ਤੇ ਟਿਕੀਆਂ ਹੋਈ ਸਨ। ਤੀਜੇ ਟੈਸਟ ਮੈਚ 'ਚ ਭਾਰਤੀ ਟੀਮ ਪਹਿਲਾ ਬੱਲੇਬਾਜ਼ੀ ਕਰਦੇ ਹੋਏ 61 ਦੌੜਾਂ 'ਤੇ 4 ਵਿਕਟਾਂ ਸਨ। ਭਾਰਤੀ ਟੀਮ ਦੀ ਸਥਿਤੀ ਬਹੁਤ ਖਰਾਬ ਸੀ। ਜੇਕਰ ਭਾਰਤੀ ਟੀਮ ਜਲਦੀ ਆਊਟ ਹੋ ਜਾਂਦੀ ਹੈ ਤਾਂ ਪਾਕਿਸਤਾਨ ਨੂੰ ਜਿੱਤਣ ਦਾ ਮੌਕਾ ਮਿਲ ਜਾਂਦਾ। ਪਿੱਚ ਪਹਿਲਾ ਹੀ ਬੱਲੇਬਾਜ਼ੀ ਲਈ ਵਧੀਆ ਦੱਸੀ ਜਾ ਰਹੀ ਸੀ ਪਰ ਭਾਰਤੀ ਬੱਲੇਬਾਜ਼ਾਂ ਨੇ ਖਰਾਬ ਸ਼ਾਟ ਖੇਡ ਕੇ ਵਿਕਟ ਗੁਆ ਦਿੱਤੇ ਸਨ।

PunjabKesari
4 ਵਿਕਟ ਆਊਟ ਹੋਣ ਤੋਂ ਬਾਅਦ ਬੱਲੇਬਾਜ਼ੀ ਕਰਨ ਆਏ ਯੁਵਰਾਜ ਸਿੰਘ ਨੇ ਸੌਰਵ ਗਾਂਗੁਲੀ ਨਾਲ ਮਿਲ ਕੇ ਭਾਰਤੀ ਪਾਰੀ ਨੂੰ ਅੱਗੇ ਵਧਾਇਆ। ਦੋਵਾਂ ਨੇ 5ਵੇਂ ਵਿਕਟ ਲਈ 300 ਦੌੜਾਂ ਦੀ ਸਾਂਝੇਦਾਰੀ ਕਰਦੇ ਹੋਏ ਭਾਰਤ ਦਾ ਸਕੋਰ 361 ਦੌੜਾਂ ਕਰ ਦਿੱਤਾ। ਯੁਵਰਾਜ ਸਿੰਘ ਨੇ 169 ਦੌੜਾਂ ਦੀ ਪਾਰੀ ਖੇਡੀ ਤੇ ਆਊਟ ਹੋ ਗਏ ਤੇ ਬੱਲੇਬਾਜ਼ੀ ਕਰਨ ਲਈ ਕ੍ਰੀਜ਼ 'ਤੇ ਦਿਨੇਸ਼ ਕਾਰਤਿਕ ਆਏ। ਉਨ੍ਹਾਂ ਨੇ 24 ਦੌੜਾਂ ਬਣਾ ਕੇ ਗਾਂਗੁਲੀ ਦਾ ਸਾਥ ਦਿੱਤਾ। ਕਾਰਤਿਕ ਤੋਂ ਬਾਅਦ ਇਰਫਾਨ ਪਠਾਨ ਬੱਲੇਬਾਜ਼ੀ ਕਰਨ ਆਏ। ਉਨ੍ਹਾਂ ਨੇ ਗਾਂਗੁਲੀ ਦਾ ਵਧੀਆ ਸਾਥ ਦਿੱਤਾ। ਗਾਂਗੁਲੀ ਵੀ ਆਪਣੇ ਟੈਸਟ ਕਰੀਅਰ ਦੀ ਸਰਵਸੇਸ਼੍ਰਠ ਪਾਰੀ ਬਣਾਉਣ 'ਚ ਲੱਗੇ ਹੋਏ ਸਨ ਪਰ ਸੌਰਵ ਗਾਂਗੁਲੀ ਨੇ 239 ਦੌੜਾਂ 'ਤੇ ਆਊਟ ਹੋ ਗਏ ਤੇ ਗਾਂਗੁਲੀ ਨੇ ਇਸ ਪਾਰੀ 'ਚ 30 ਚੌਕੇ ਤੇ 2 ਛੱਕੇ ਲਗਾਏ। ਭਾਰਤ ਨੇ ਪਹਿਲੀ ਪਾਰੀ 'ਚ 626 ਦੌੜਾਂ ਬਣਾਈਆਂ। ਪਾਕਿਸਤਾਨ ਟੀਮ ਵਲੋਂ ਸ਼ਾਨਦਾਰ ਬੱਲੇਬਾਜ਼ੀ ਕਰਦੇ ਹੋਏ ਮਿਸਬਾਹ (133), ਯੂਨਿਸ ਖਾਨ (80), ਕਾਮਰਾਨ ਅਕਮਲ (65) ਨੇ ਵਧੀਆ ਪ੍ਰਦਰਸ਼ਨ ਕੀਤਾ ਪਰ ਪਹਿਲੀ ਪਾਰੀ ਦੇ ਅਧਾਰ 'ਤੇ ਭਾਰਤ ਨੇ ਆਰਾਮ ਨਾਲ ਟੈਸਟ ਮੈਚ ਡਰਾਅ ਕਰਵਾ ਦਿੱਤਾ। ਇਹ ਗਾਂਗੁਲੀ ਦੀ ਆਖਰੀ ਟੈਸਟ 'ਚ ਖੇਡੀ ਗਈ ਪਾਰੀ ਸੀ । ਭਾਰਤ ਨੇ ਟੈਸਟ ਸੀਰੀਜ਼ 1-0 ਨਾਲ ਜਿੱਤ ਲਈ। ਅੱਜ ਉਸ ਪਾਰੀ ਨੂੰ 10 ਸਾਲ ਪੂਰੇ ਹੋ ਗਏ ਹਨ।


Related News