ਕ੍ਰਿਸਮਿਸ ਦੀ ਤਿਆਰੀ ''ਚ Hot ਮਹਿਲਾ ਗੋਲਫਰ ਨਟਾਲੀਆ, ਸ਼ੇਅਰ ਕੀਤੀ ਤਸਵੀਰਾਂ
Tuesday, Dec 11, 2018 - 12:55 AM (IST)

ਨਵੀਂ ਦਿੱਲੀ— ਐੱਲ. ਪੀ. ਜੀ. ਐੱਸ. ਸਟਾਰ ਨਟਾਲੀਆ ਗੁਲਬਿਸ ਕ੍ਰਿਸਮਿਸ ਮਨਾਉਣ ਦੀ ਤਿਆਰੀਆਂ 'ਚ ਲੱਗ ਗਈ ਹੈ। ਉਸ ਨੇ ਆਪਣੇ ਇੰਸਟਾਗ੍ਰਾਮ 'ਤੇ ਰੰਗ-ਬਰੰਗੇ ਫੁੱਲਾਂ ਦੇ ਨਾਲ ਆਪਣੀ ਤਸਵੀਰ ਸ਼ੇਅਰ ਕੀਤੀ। ਨਟਾਲੀਆ ਨੇ 2002 'ਚ ਪਹਿਲੀ ਵਾਰ ਐੱਲ. ਪੀ. ਜੀ. ਏ. ਟੂਰ 'ਤੇ ਪ੍ਰਫਾਰਮ ਕੀਤਾ ਸੀ। ਹੁਣ ਤੱਕ 4 ਪ੍ਰੋਫੈਸ਼ਨਲ ਜਿੱਤ ਚੁੱਕੀ ਹੈ। ਅਮਰੀਕਾ ਦੇ ਨੇਵੇਡਾ ਦੇ ਰਹਿਣ ਵਾਲੀ ਨਟਾਲੀਆ ਨੇ 2007 'ਚ ਵਿਲੀਅਮ ਐਂਡ ਮੋਉਸੀ ਪਾਵਲ ਐਵਾਰਡ ਜਿੱਤਿਆ ਸੀ।
1983 'ਚ ਕੈਲੀਫੋਰਨੀਆ ਦੇ ਸੈਕਰਾਮੈਂਟੋ 'ਚ ਜੰਮੀ ਨਟਾਲੀਆ ਨੇ ਸਿਰਫ 4 ਸਾਲ ਦੀ ਉਮਰ 'ਚ ਹੀ ਗੋਲਫ ਖੇਡਣਾ ਸ਼ੁਰੂ ਕਰ ਦਿੱਤਾ ਸੀ। 7 ਸਾਲ ਦੀ ਉਮਰ 'ਚ ਆਪਣਾ ਪਹਿਲਾ ਟੂਰਨਾਮੈਂਟ ਜਿੱਤਣ ਵਾਲੀ ਨਟਾਲੀਆ ਪਹਿਲੀ ਵਾਰ ਚਰਚਾ 'ਚ ਆਈ ਸੀ ਜਦੋਂ ਉਸ ਨੇ ਯੂ. ਐੱਸ. ਵੂਮੈਨ ਓਪਨ ਤੋਂ ਪਹਿਲਾਂ ਕੈਲੇਂਡਰ ਰਿਲੀਜ਼ ਕੀਤਾ ਸੀ। ਇਹ ਦੋਹਰੇ ਮਤਲਬ ਵਾਲਾ ਇਹ ਕੈਲੇਂਡਰ ਇੰਨ੍ਹਾ ਅਸ਼ਲੀਲ ਸੀ ਕਿ ਇਸ 'ਤੇ ਬੈਨ ਲੱਗ ਗਿਆ ਸੀ। ਇਸ ਕਾਰਨ ਨਟਾਲੀਆ ਨੂੰ 'ਸੈਕਸ ਸਿੰਬਲ' ਦੇ ਤੌਰ 'ਤੇ ਦੇਖਿਆ ਜਾਣ ਲੱਗਾ।
ਉਹ ਇੰਸਟਾਗ੍ਰਾਮ 'ਤੇ ਆਪਣੇ 2 ਲੱਖ ਫਾਲੋਅਰਸ ਦੇ ਲਈ ਹੌਟ ਫੋਟੋਆਂ ਤੇ ਵੀਡੀਓ ਸ਼ੇਅਰ ਕਰਦੀ ਰਹਿੰਦੀ ਹੈ। ਨਟਾਲੀਆ ਰਾਜਨਿਤੀ 'ਚ ਵੀ ਐਕਟਿਵ ਰਹੀ ਹੈ।