ਬਕਾਇਆ ਨਾ ਦੇਣ ’ਤੇ ਪਾਕਿ ਓਲੰਪੀਅਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਦੇਣ ਤੋਂ ਹਸਪਤਾਲ ਨੇ ਕੀਤਾ ਮਨ੍ਹਾ

Monday, Aug 29, 2022 - 11:16 PM (IST)

ਬਕਾਇਆ ਨਾ ਦੇਣ ’ਤੇ ਪਾਕਿ ਓਲੰਪੀਅਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਦੇਣ ਤੋਂ ਹਸਪਤਾਲ ਨੇ ਕੀਤਾ ਮਨ੍ਹਾ

ਲਾਹੌਰ (ਭਾਸ਼ਾ)–ਪਾਕਿਸਤਾਨ ਦੇ ਓਲੰਪੀਅਨ ਤੇ ਹਾਕੀ ਟੀਮ ਦੇ ਸਾਬਕਾ ਕਪਤਾਨ ਮੰਜ਼ੂਰ ਹੁਸੈਨ ਦੀ ਮ੍ਰਿਤਕ ਦੇਹ ਨੂੰ ਇਥੇ ਇਕ ਨਿੱਜੀ ਹਸਪਤਾਲ ਨੇ ਇਲਾਜ ਦਾ ਬਕਾਇਆ ਨਾ ਦੇਣ ’ਤੇ ਸੋਮਵਾਰ ਨੂੰ ਕਈ ਘੰਟਿਆਂ ਤਕ ਸੌਂਪਣ ਤੋਂ ਇਨਕਾਰ ਕਰ ਦਿੱਤਾ। ਮੰਜ਼ੂਰ ਦੀ ਹਾਰਟ ਅਟੈਕ ਨਾਲ ਮੌਤ ਹੋ ਗਈ ਸੀ। ਮੰਜ਼ੂਰ ਜੂਨੀਅਰ ਦੇ ਨਾਂ ਨਾਲ ਮਸ਼ਹੂਰ 64 ਸਾਲਾ ਹੁਸੈਨ 1976 ਤੇ 1984 ਦੀਆਂ ਓਲੰਪਿਕ ਖੇਡਾਂ ਵਿਚ ਕ੍ਰਮਵਾਰ ਕਾਂਸੀ ਤੇ ਸੋਨ ਤਮਗਾ ਜਿੱਤਣ ਵਾਲੀ ਟੀਮ ਦਾ ਹਿੱਸਾ ਸਨ। ਬਾਅਦ ’ਚ ਪਾਕਿਸਤਾਨ ਹਾਕੀ ਸੰਘ (ਪੀ. ਐੱਚ. ਐੱਫ.) ਨੇ ਇਸ ਮਾਮਲੇ ਦਾ ਨੋਟਿਸ ਲਿਆ ਤੇ 5 ਲੱਖ ਰੁਪਏ (ਪੀ. ਕੇ. ਆਰ.) ਦੇ ਭੁਗਤਾਨ ਦਾ ਪ੍ਰਬੰਧ ਕੀਤਾ। ਇਸ ਤੋਂ ਬਾਅਦ ਉਨ੍ਹਾਂ ਦੀ ਮ੍ਰਿਤਕ ਦੇਹ ਨੂੰ ਪਰਿਵਾਰ ਨੂੰ ਸੌਂਪਿਆ ਗਿਆ।

ਇਹ ਖ਼ਬਰ ਵੀ ਪੜ੍ਹੋ : ‘ਖੇਡਾਂ ਵਤਨ ਪੰਜਾਬ ਦੀਆਂ’ ਦੌਰਾਨ ਬੋਲੇ ਮੀਤ ਹੇਅਰ, CM ਮਾਨ ਖੇਡਾਂ ’ਚ ਪੰਜਾਬ ਦਾ ਪੱਧਰ ਉੱਪਰ ਲੈ ਕੇ ਜਾਣਗੇ


author

Manoj

Content Editor

Related News