ਹਨੀ ਬੈਸੋਆ ਚੀਨ 'ਚ ਗੋਲਫ ਟੂਰਨਾਮੈਂਟ ਦੌਰਾਨ 26ਵੇਂ ਸਥਾਨ 'ਤੇ ਖਿਸਕੇ

05/19/2018 9:10:12 PM

ਹੇਨਾਨ— ਭਾਰਤੀ ਗੋਲਫਰ ਹਨੀ ਬੈਸੋਆ ਨੇ ਏਸ਼ੀਆ ਪੈਸੇਫਿਕ ਕਲਾਸਿਕ ਗੋਲਫ ਟੂਰਨਾਮੈਂਟ ਦੇ ਤੀਜੇ ਦੌਰ 'ਚ ਅੱਜ 72 ਦਾ ਕਾਰਡ ਖੇਡਿਆ ਜਿਸ ਨਾਲ ਉਹ ਸਯੁੰਕਤ ਰੂਪ ਨਾਲ 26 ਸਥਾਨ 'ਤੇ ਖਿਸਕ ਗਏ ਹਨ। ਇਸ ਨੌਜਵਾਨ ਭਾਰਤੀ ਖਿਡਾਰੀ ਨੇ ਟੂਰਨਾਮੈਂਟ 'ਚ ਸ਼ਾਨਦਾਰ ਸ਼ੁਰੂਆਤ ਕੀਤੀ ਸੀ, ਪਰ ਉਸ ਪ੍ਰਦਰਸ਼ਨ ਨੂੰ ਜਾਰੀ ਨਹੀਂ ਰਖ ਸਕੇ। ਉਨ੍ਹਾਂ ਦਾ ਕੁੱਲ ਸਕੋਰ ਚਾਰ ਅੰਡਰ 212 ਦਾ ਹੈ। ਪਹਿਲੇ ਦੌਰ 'ਚ ਉਹ ਪੰਜ ਅੰਡਰ 67 ਦੇ ਕਾਰਡ ਦੇ ਨਾਲ ਸਯੁੰਕਤ ਰੂਪ ਨਾਲ ਦੂਜੇ ਸਥਾਨ 'ਤੇ ਸਨ। ਕਟ ਪਾਉਣ ਵਾਲੇ ਹੋਰ ਭਾਰਤੀਆਂ 'ਚੋਂ ਐੱਸ. ਚਿੱਕਾਰੰਗਅਪਾ 216 ਸਕੋਰ ਦੇ ਨਾਲ 50ਵੇਂ ਸਥਾਨ 'ਤੇ ਹਨ।


Related News