ਹੋਂਡਾ ਦਾ ਆਖਰੀ ਵਿਸ਼ਵ ਕੱਪ

Sunday, Jun 24, 2018 - 04:27 AM (IST)

ਹੋਂਡਾ ਦਾ ਆਖਰੀ ਵਿਸ਼ਵ ਕੱਪ

ਕਜ਼ਾਨ- ਜਾਪਾਨ ਦੇ ਤਜਰਬੇਕਾਰ ਖਿਡਾਰੀ ਕੇਸੁਕੇ ਹੋਂਡਾ ਦਾ ਵਿਸ਼ਵ ਕੱਪ ਜਿੱਤਣ ਦਾ ਸੁਪਨਾ ਤਦ ਸ਼ੁਰੂ ਹੋਇਆ ਸੀ ਜਦੋਂ ਉਹ ਛੇ ਸਾਲ ਦਾ ਸੀ ਤੇ ਉਸ ਦੇ ਪਿਤਾ ਨੇ ਪੁਰਾਣੀ ਵੀ. ਸੀ. ਆਰ. 'ਤੇ ਬ੍ਰਾਜ਼ੀਲ ਦੇ ਮਹਾਨ ਫੁੱਟਬਾਲਰ ਪੇਲੇ ਦੀ ਫੁਟੇਜ ਉਸ ਨੂੰ ਦਿਖਾਈ ਸੀ। ਇਹ ਹੋਂਡਾ ਦਾ ਤੀਜਾ ਤੇ ਨਿਸ਼ਚਿਤ ਰੂਪ ਨਾਲ ਆਖਰੀ ਵਿਸ਼ਵ ਕੱਪ ਹੈ, ਹਾਲਾਂਕਿ ਹੁਣ ਤਕ ਉਹ ਬਦਲਵੇਂ ਖਿਡਾਰੀ ਦੇ ਤੌਰ 'ਤੇ ਹੀ ਮੈਦਾਨ 'ਤੇ ਉਤਰ ਰਹੇ ਹਨ ਪਰ ਏ. ਸੀ. ਮਿਲਾਨ ਦੇ ਸਾਬਕਾ ਸਟਾਰ ਦੇ ਇਸ ਅਸੰਭਵ ਸੁਪਨੇ ਨੂੰ ਸੱਚਾਈ ਦਾ ਰੂਪ ਦੇਣ ਦੀ ਉਮੀਦ ਅਜੇ ਤੱਕ ਨਹੀਂ ਛੱਡੀ ਹੈ।  ਹੋਂਡਾ ਨੇ ਟੀਮ ਦੇ ਟ੍ਰੇਨਿੰਗ ਬੇਸ ਸਥਾਨ 'ਤੇ ਕਿਹਾ, ''ਮੈਨੂੰ ਮਹਿਸੂਸ ਹੋ ਰਿਹਾ ਹੈ ਕਿ ਇਹ ਵਿਸ਼ਵ ਕੱਪ ਮੇਰਾ ਆਖਰੀ ਹੈ।''


Related News