ਗ੍ਰਹਿ ਮੰਤਰੀ ਨੂੰ ਮਿਲੇ ਬੱਤਰਾ, ਯੂਥ ਓਲੰਪਿਕ 2026 ਦੀ ਮੇਜ਼ਬਾਨੀ ਲਈ ਮੰਗਿਆ ਸਮਰਥਨ

12/9/2019 10:18:59 PM

ਨਵੀਂ ਦਿੱਲੀ— ਭਾਰਤੀ ਓਲੰਪਿਕ ਸੰਘ (ਆਈ. ਓ. ਏ.) ਦੇ ਮੁਖੀ ਨਰਿੰਦਰ ਬੱਤਰਾ ਨੇ ਸੋਮਵਾਰ ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਹ ਨਾਲ ਮੁਲਾਕਾਤ ਕੀਤੀ ਤੇ 2026 ਯੂਥ ਓਲੰਪਿਕ ਦੀ ਮੇਜ਼ਬਾਨੀ ਲਈ ਸਰਕਾਰ ਦਾ ਸਮਰਥਨ ਮੰਗਿਆ। ਕੌਮਾਂਤਰੀ ਓਲੰਪਿਕ ਕਮੇਟੀ (ਆਈ. ਓ. ਸੀ.) ਦੇ ਵੀ ਮੈਂਬਰ ਬੱਤਰਾ ਨੇ ਕਿਹਾ ਕਿ ਬੋਲੀ ਪੇਸ਼ ਕਰਨ ਤੋਂ ਪਹਿਲਾਂ ਨਵੀਂ ਦਿੱਲੀ, ਮੁੰਬਈ ਤੇ ਭੁਵਨੇਸ਼ਵਰ ਵਿਚੋਂ ਇਕ ਸ਼ਹਿਰ ਨੂੰ ਮੇਜ਼ਬਾਨੀ ਦੇ ਰੂਪ ਵਿਚ ਚੁਣਿਆ ਜਾਵੇਗਾ।
ਆਈ. ਓ. ਸੀ. ਇਸ ਤੋਂ ਬਾਅਦ ਮਨਜ਼ੂਰੀ ਲਈ ਭਾਰਤੀ ਬੋਲੀ ਦਾ ਮੁਲਾਂਕਣ ਕਰੇਗਾ। ਯੂਥ ਓਲੰਪਿਕ 2026 ਲਈ ਬੋਲੀ ਪ੍ਰਕਿਰਿਆ ਦੇ ਅਗਲੇ ਸਾਲ ਸ਼ੁਰੂ ਹੋਣ ਦੀ ਉਮੀਦ ਹੈ। ਬੱਤਰਾ ਨੇ ਨਾਲ ਹੀ ਸ਼ਾਹ ਦੇ ਨਾਲ ਆਈ. ਓ. ਸੀ. ਦੇ 2023 ਸੈਸ਼ਨ ਦੀ ਮੇਜ਼ਬਾਨੀ ਮੁੰਬਈ 'ਚ ਕਰਨ 'ਤੇ ਵੀ ਚਰਚਾ ਕੀਤੀ। ਆਈ. ਓ. ਸੀ. ਸੈਸ਼ਨ ਇਕ ਵੱਕਾਰੀ ਪ੍ਰੋਗਰਾਮ ਹੈ, ਜਿਸ 'ਚ ਓਲੰਪਿਕ ਸੰਸਥਾ ਦੇ ਸਾਰੇ ਮੈਂਬਰ ਤੇ ਅਧਿਕਾਰੀ ਮੌਜੂਦ ਰਹਿੰਦੇ ਹਨ।


Gurdeep Singh

Edited By Gurdeep Singh