US open final ਦੌਰਾਨ ਹਾਲੀਵੁੱਡ ਅਭਿਨੇਤਰੀਆਂ ਨੇ ਤੋੜੀਆਂ ਹੱਦਾਂ, ਕੀਤੀ ਇਹ ਸ਼ਰਮਨਾਕ ਹਰਕਤ

Monday, Sep 09, 2019 - 10:30 PM (IST)

US open final ਦੌਰਾਨ ਹਾਲੀਵੁੱਡ ਅਭਿਨੇਤਰੀਆਂ ਨੇ ਤੋੜੀਆਂ ਹੱਦਾਂ, ਕੀਤੀ ਇਹ ਸ਼ਰਮਨਾਕ ਹਰਕਤ

ਨਵੀਂ ਦਿੱਲੀ— ਅਮਰੀਕੀ ਅਭਿਨੇਤਰੀ ਐਸ਼ਲੇ ਬੇਨਸਨ ਤੇ ਕਾਰਾ ਡੇਲਵਿੰਗਨੇ ਬੀਤੇ ਦਿਨੀਂ ਯੂ. ਐੱਸ. ਓਪਨ ਦੇ ਫਾਈਨਲ ਦੇ ਦੌਰਾਨ ਸ਼ਰਮ ਦੀਆਂ ਸਾਰੀਆਂ ਹੱਦਾਂ ਤੋੜ ਦਿੱਤੀਆਂ। ਦਰਅਸਲ ਅਮਰੀਕੀ ਖਿਡਾਰੀ ਸੇਰੇਨਾ ਵਿਲੀਅਮਸ ਤੇ ਕੈਨੇਡਾ ਬਿਆਂਕਾ ਦੇ ਵਿਚਾਲੇ ਫਾਈਨਲ ਮੁਕਾਬਲਾ ਖੇਡਿਆ ਜਾ ਰਿਹਾ ਸੀ, ਜਿਸ ਨੂੰ ਦੇਖਣ ਦੇ ਲਈ ਇਹ ਦੋਵੇਂ ਵਿਸ਼ੇਸ਼ ਤੌਰ 'ਤੇ ਪਹੁੰਚੀਆਂ ਸਨ ਪਰ ਮੈਚ ਦੇ ਦੌਰਾਨ ਦੋਵੇਂ ਰੋਮਾਂਚ 'ਚ ਖੋਹ ਗਈ। ਕੈਮਰਾ ਉਨ੍ਹਾਂ 'ਤੇ ਸੀ ਪਰ ਇਸਦੇ ਬਾਵਜੂਦ ਉਹ ਇਕ-ਦੂਜੇ ਨੂੰ ਕਿੱਸ ਕਰਦੀਆਂ ਨਜ਼ਰ ਆਈਆਂ।

PunjabKesari
ਗ੍ਰੈਂਡ ਸਲੈਮ ਵੱਡੇ ਈਵੈਂਟ 'ਚ ਇਸ ਤਰ੍ਹਾਂ ਦੀਆਂ ਘਟਨਾ ਘੱਟ ਹੁੰਦੀਆਂ ਹਨ। ਇਸ ਦੌਰਾਨ ਇਹ ਦੋਵੇਂ ਅਭਿਨੇਤਰੀਆਂ ਦਾ ਇਹ ਕੰਮ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਿਆ। ਕਈ ਖੇਡ ਪ੍ਰਸ਼ੰਸਕਾਂ ਨੇ ਇਸ ਨੂੰ ਸ਼ਰਮਨਾਕ ਵੀ ਦੱਸਿਆ ਹੈ।

PunjabKesari
ਜ਼ਿਕਰਯੋਗ ਹੈ ਕਿ ਐਸ਼ਲੇ ਤੇ ਕਾਰਾ ਮੈਚ ਸ਼ੁਰੂ ਹੋਣ ਤੋਂ ਪਹਿਲਾਂ ਹੀ ਸਟੇਡੀਅਮ 'ਚ ਪਹੁੰਚ ਗਈਆਂ ਸਨ। ਇੱਥੇ ਉਹ ਵਾਰ-ਵਾਰ ਅਮਰੀਕੀ ਸਟਾਰ ਸੇਰੇਨਾ ਵਿਲੀਅਮਸ ਦੇ ਲਈ ਸਪੋਰਟ ਕਰਦੀਆਂ ਨਜ਼ਰ ਆ ਰਹੀਆਂ ਸਨ। ਅਚਾਨਕ ਹੀ ਦੋਵੇਂ ਰੋਮਾਂਚ ਕਰਨ ਲੱਗੀਆਂ ਤੇ ਬਾਅਦ 'ਚ ਇਕ ਦੂਜੇ ਨੂੰ ਕਿੱਸ ਕਰਨ ਲੱਗੀਆਂ। ਇਸ ਦੌਰਾਨ ਸਟੇਡੀਅਮ 'ਚ ਮੌਜੂਦ ਦਰਸ਼ਕ ਵੀ ਹੈਰਾਨ ਰਹਿ ਗਏ ਪਰ ਕੋਈ ਵੀ ਉਨ੍ਹਾਂ ਨੂੰ ਰੋਕਣ ਦੀ ਹਿੰਮਤ ਨਹੀਂ ਕਰ ਰਿਹਾ ਸੀ। ਦੇਖਦਿਆਂ ਹੀ ਦੇਖਦਿਆਂ ਦੋਵਾਂ ਦੀਆਂ ਤਸਵੀਰਾਂ ਤੇ ਵੀਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਗਈਆਂ।

PunjabKesari


Related News