ਰਿਸ਼ਤੇ ਸ਼ਰਮਸਾਰ : ਆਪਣੇ ਹੀ ਚਾਚੇ ਦੀ ਹੈਵਾਨੀਅਤ ਦਾ ਸ਼ਿਕਾਰ ਹੋਈ ਕੁੜੀ, ਦਰਿੰਦਗੀ ਦੀਆਂ ਹੱਦਾਂ ਪਾਰ
Saturday, May 30, 2026 - 04:55 PM (IST)
ਲੁਧਿਆਣਾ (ਰਾਜ)- ਇਕ ਅਜਿਹਾ ਖ਼ੌਫਨਾਕ ਅਤੇ ਦਿਲ ਦਹਿਲਾ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ, ਜਿਸ ਨੇ ਸਮਾਜ ਅਤੇ ਖ਼ੂਨ ਦੇ ਰਿਸ਼ਤਿਆਂ ਨੂੰ ਬੁਰੀ ਤਰ੍ਹਾਂ ਸ਼ਰਮਸਾਰ ਕਰ ਦਿੱਤਾ ਹੈ। ਇਥੇ ਇਕ 12 ਸਾਲ ਦੀ ਮਾਸੂਮ ਬੱਚੀ ਨਾਲ ਉਸ ਦੇ ਆਪਣੇ ਹੀ ਘਰ ਵਿਚ ਲੰਬੇ ਸਮੇਂ ਤੋਂ ਦਰਿੰਦਗੀ ਕੀਤੀ ਜਾ ਰਹੀ ਸੀ। ਇਸ ਰੂਹ ਕੰਬਾਊ ਵਾਰਦਾਤ ਦਾ ਸਭ ਤੋਂ ਘਿਨੌਣਾ ਪਹਿਲੂ ਇਹ ਹੈ ਕਿ ਮਾਸੂਮ ਨਾਲ ਹੈਵਾਨੀਅਤ ਕਰਨ ਵਾਲਾ ਕੋਈ ਬਾਹਰੀ ਦਰਿੰਦਾ ਨਹੀਂ, ਸਗੋਂ ਉਸ ਦਾ ਰਿਸ਼ਤੇ ਵਿਚ ਲੱਗਦਾ ਚਾਚਾ ਹੀ ਸੀ, ਜਿਸ ’ਤੇ ਬੱਚੀ ਦੀ ਸੁਰੱਖਿਆ ਦੀ ਜ਼ਿੰਮੇਵਾਰੀ ਸੀ। ਪੀੜਤਾ ਦੇ ਮਾਤਾ-ਪਿਤਾ ਦੀ ਸ਼ਿਕਾਇਤ ’ਤੇ ਥਾਣਾ ਡਵੀਜ਼ਨ ਨੰ. 7 ਦੀ ਪੁਲਸ ਨੇ ਤੁਰੰਤ ਐਕਸ਼ਨ ਲੈਂਦੇ ਹੋਏ ਮਾਮਲਾ ਦਰਜ ਕਰ ਕੇ ਮੁਲਜ਼ਮ ਨੂੰ ਕਾਬੂ ਕਰ ਲਿਆ ਹੈ।
ਇਹ ਵੀ ਪੜ੍ਹੋ- ਪਟਿਆਲਾ ਵਿੱਚ ਈ-ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ ਕਤਲ, ਕੁੜੀ ਨੂੰ ਛੁਡਾਉਣ ਦੀ ਰੰਜਿਸ਼ ਕਾਰਨ ਵਾਪਰੀ ਵਾਰਦਾਤ
ਪੀੜਤ ਬੱਚੀ ਦੇ ਪਿਤਾ ਨੇ ਦੱਸਿਆ ਕਿ ਉਹ ਅਤੇ ਉਨ੍ਹਾਂ ਦੀ ਪਤਨੀ ਰੋਜ਼ ਦੀ ਤਰ੍ਹਾਂ ਆਪਣੇ ਕੰਮ ਅਤੇ ਮਜ਼ਦੂਰੀ ’ਤੇ ਚਲੇ ਜਾਂਦੇ ਸਨ, ਜਿਸ ਤੋਂ ਬਾਅਦ ਪਿੱਛੋਂ ਬੱਚੇ ਘਰ ਵਿਚ ਬਿਲਕੁਲ ਇਕੱਲੇ ਹੁੰਦੇ ਸਨ। ਇਸੇ ਸੁੰਨਸਾਨਪੁਣੇ ਦਾ ਫ਼ਾਇਦਾ ਉਠਾ ਕੇ ਮਾਸੂਮ ਦੇ ਚਾਚੇ ਨੇ ਉਸ ਨਾਲ ਗਲਤ ਕੰਮ ਕਰਨਾ ਸ਼ੁਰੂ ਕਰ ਦਿੱਤਾ। ਡਰੀ-ਸਹਿਮੀ ਮਾਸੂਮ ਲੰਬੇ ਸਮੇਂ ਤੱਕ ਇਸ ਜ਼ੁਲਮ ਨੂੰ ਬਰਦਾਸ਼ਤ ਕਰਦੀ ਰਹੀ ਅਤੇ ਲੋਕ-ਲਾਜ ਤੇ ਡਰ ਦੇ ਮਾਰੇ ਚੁੱਪ ਰਹੀ ਪਰ ਜਦੋਂ ਪਾਣੀ ਸਿਰ ਤੋਂ ਉੱਪਰ ਚਲਾ ਗਿਆ ਤਾਂ ਮਾਸੂਮ ਨੇ ਹਿੰਮਤ ਜੁਟਾਈ ਅਤੇ ਰੋਂਦੇ ਹੋਏ ਪੂਰੀ ਦਰਦਨਾਕ ਦਾਸਤਾਨ ਆਪਣੇ ਮਾਤਾ-ਪਿਤਾ ਨੂੰ ਬਿਆਨ ਕਰ ਦਿੱਤੀ।
ਇਹ ਵੀ ਪੜ੍ਹੋ- ਪੰਜਾਬ ਦੇ DCs ਨੂੰ 'ਓ.ਪੀ. ਜਿੰਦਲ ਪੁਰਸਕਾਰ' ਨਾਲ ਕੀਤਾ ਜਾਵੇਗਾ ਸਨਮਾਨਿਤ
ਧੀ ਦੇ ਮੂੰਹੋਂ ਆਪਣੇ ਹੀ ਚਾਚੇ ਦੀ ਇਸ ਘਿਨੌਣੀ ਕਰਤੂਤ ਨੂੰ ਸੁਣ ਕੇ ਮਾਤਾ-ਪਿਤਾ ਦੇ ਪੈਰਾਂ ਹੇਠੋਂ ਜ਼ਮੀਨ ਖਿਸਕ ਗਈ। ਉਹ ਤੁਰੰਤ ਇਨਸਾਫ਼ ਦੀ ਗੁਹਾਰ ਲੈ ਕੇ ਥਾਣਾ ਡਵੀਜ਼ਨ ਨੰ. 7 ਪਹੁੰਚੇ ਅਤੇ ਪੁਲਸ ਨੂੰ ਲਿਖਤੀ ਸ਼ਿਕਾਇਤ ਸੌਂਪੀ। ਮਾਮਲੇ ਦੀ ਸੰਵੇਦਨਸ਼ੀਲਤਾ ਅਤੇ ਮਾਸੂਮ ਦੀ ਉਮਰ ਨੂੰ ਦੇਖਦੇ ਹੋਏ ਪੁਲਸ ਤੁਰੰਤ ਐਕਸ਼ਨ ਮੋਡ ਵਿਚ ਆ ਗਈ।
ਇਹ ਵੀ ਪੜ੍ਹੋ- ਪਟਿਆਲਾ ਵਿੱਚ ਈ-ਰਿਕਸ਼ਾ ਚਾਲਕ ਦਾ ਬੇਰਹਿਮੀ ਨਾਲ ਕਤਲ, ਕੁੜੀ ਨੂੰ ਛੁਡਾਉਣ ਦੀ ਰੰਜਿਸ਼ ਕਾਰਨ ਵਾਪਰੀ ਵਾਰਦਾਤ
ਇਸ ਸ਼ਰਮਨਾਕ ਮਾਮਲੇ ਨੂੰ ਲੈ ਕੇ ਜਦੋਂ ਥਾਣਾ ਐੱਸ. ਐੱਚ. ਓ. ਗਗਨਦੀਪ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਪੁਸ਼ਟੀ ਕਰਦਿਆਂ ਦੱਸਿਆ ਕਿ ਪੀੜਤ ਪਰਿਵਾਰ ਦੀ ਸ਼ਿਕਾਇਤ ਨੂੰ ਬੇਹੱਦ ਗੰਭੀਰਤਾ ਨਾਲ ਲਿਆ ਗਿਆ ਹੈ। ਪੁਲਸ ਨੇ ਬਿਨਾਂ ਕੋਈ ਸਮਾਂ ਗੁਆਏ ਕਲਯੁਗੀ ਚਾਚੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
Whatsapp Channel: https://whatsapp.com/channel/0029Va94hsaHAdNVur4L170e
