ਹਾਲੈਂਡ ਬਣਿਆ 8ਵੀਂ ਵਾਰ ਮਹਿਲਾ ਹਾਕੀ ਵਿਸ਼ਵ ਚੈਂਪੀਅਨ

08/06/2018 6:59:56 PM

ਲੰਡਨ : ਸਾਬਕਾ ਚੈਂਪੀਅਨ ਹਾਲੈਂਡ ਨੇ ਜੁਆਇਂਟ ਕਿਲਰ ਆਇਰਲੈਂਡ 6-0 ਦੇ ਵੱਡੇ ਫਰਕ ਨਾਲ ਹਰਾ ਕੇ ਮਹਿਲਾ ਹਾਕੀ ਵਿਸ਼ਵ ਕੱਪ ਟੂਰਨਾਮੈਂਟ 'ਚ ਆਪਣਾ ਖਿਤਾਬ ਬਰਕਰਾਰ ਰੱਖਿਆ ਹੈ। ਹਾਲੈਂਡ ਨੇ 8ਵੀਂ ਵਾਰ ਇਸ ਖਿਤਾਬ ਨੂੰ ਆਪਣੇ ਨਾਂ ਕੀਤਾ ਹੈ। ਹਾਲੈਂਡ ਨੇ ਐਤਵਾਰ ਨੂੰ ਖੇਡੇ ਗਏ ਫਾਈਨਲ 'ਚ ਅੱਧੇ ਸਮੇਂ ਤੱਕ 4 ਗੋਲ ਕਰ ਕੇ ਮੁਕਾਬਲਾ ਆਪਣੇ ਪੱਖ 'ਚ ਕਰ ਲਿਆ ਸੀ। ਉਲਟਫੇਰ ਕਰਦੇ ਹੋਏ ਫਾਈਨਲ ਤੱਕ ਪਹੁੰਚੀ ਵਿਸ਼ਵ ਰੈਂਕਿੰਗ 'ਚ 16ਵੇਂ ਨੰਬਰ ਦੀ ਟੀਮ ਆਇਰਲੈਂਡ ਦੇ ਦਬਦਬੇ ਅੱਗੇ ਬੇਬਸ ਨਜ਼ਰ ਆਈ। ਆਇਰਲੈਂਡ ਨੂੰ ਚਾਂਦੀ ਤਮਗੇ ਨਾਲ ਸਬਰ ਕਰਨਾ ਪਿਆ ਅਤੇ ਇਸ ਪ੍ਰਦਰਸ਼ਨ ਨਾਲ ਉਹ ਰੈਂਕਿੰਗ 'ਚ 10ਵੇਂ ਸਥਾਨ 'ਤੇ ਪਹੁੰਚ ਗਈ ਹੈ। ਇਸ ਤੋਂ ਪਹਿਲਾਂ ਸਪੇਨ ਨੇ ਆਸਟਰੇਲੀਆ ਨੂੰ 3-1 ਨਾਲ ਹਰਾ ਕੇ ਕਾਂਸੀ ਤਮਗਾ ਜਿੱਤਿਆ। ਸਪੇਨ ਦਾ ਵਿਸ਼ਵ ਕੱਪ 'ਚ ਇਹ ਪਹਿਲਾ ਤਮਗਾ ਸੀ। ਆਇਰਲੈਂਡ ਨਾਲ ਸ਼ੂਟਆਊਟ 'ਚ ਕੁਆਰਟਰ-ਫਾਈਨਲ  'ਚ ਹਾਰਨ ਵਾਲੀ ਭਾਰਤੀ ਟੀਮ ਨੂੰ 8ਵਾਂ ਸਥਾਨ ਮਿਲਿਆ। ਭਾਰਤ ਦਾ ਵਿਸ਼ਵ ਕੱਪ 'ਚ ਇਹ ਤੀਜਾ ਸਰਵਸ਼੍ਰੇਸ਼ਠ ਪ੍ਰਦਰਸ਼ਨ ਹੈ। ਭਾਰਤੀ ਟੀਮ 1974 'ਚ ਚੌਥੇ, 1978 'ਚ ਸੱਤਵੇਂ, 1983 'ਚ 11ਵੇਂ, 1998 'ਚ 12ਵੇਂ, 2006 'ਚ 11ਵੇਂ ਅਤੇ 2010 'ਚ 9ਵੇਂ ਸਥਾਨ 'ਤੇ ਰਹੀ ਸੀ।


Related News