ਓਲੰਪੀਅਨ ਸੰਮੀ ਚੇਅਰਮੈਨ ਸਿਲੈਕਸ਼ਨ ਕਮੇਟੀ ਵੁਮੈਨ ਹਾਕੀ ਨਿਯੁਕਤ

Tuesday, Aug 19, 2025 - 07:57 PM (IST)

ਓਲੰਪੀਅਨ ਸੰਮੀ ਚੇਅਰਮੈਨ ਸਿਲੈਕਸ਼ਨ ਕਮੇਟੀ ਵੁਮੈਨ ਹਾਕੀ ਨਿਯੁਕਤ

ਅੰਮਿ੍ਤਸਰ, (ਕਮਲ)-ਹਾਕੀ ਇੰਡੀਆ ਦੇ ਵਾਈਸ ਪ੍ਰਧਾਨ ਤੇ ਹਾਕੀ ਪੰਜਾਬ ਦੇ ਪ੍ਰਧਾਨ ਨਿਤਿਨ ਕੋਹਲੀ ਤੇ ਜਨਰਲ ਸਕੱਤਰ ਅਮਰੀਕ ਸਿੰਘ ਪੁਆਰ ਨੇ ਦੱਸਿਆ ਕਿ ਓਲੰਪੀਅਨ ਬਲਵਿੰਦਰ ਸਿੰਘ ਸੰਮੀ ਸਿਲੈਕਟਰ ਹਾਕੀ ਇੰਡੀਆ ਨੂੰ ਹਾਕੀ ਪੰਜਾਬ ਵੱਲੋਂ ਚੇਅਰਮੈਨ ਸਲੈਕਸ਼ਨ ਕਮੇਟੀ ਵੂਮੈਨ ਹਾਕੀ ਨਿਯੁਕਤ ਕੀਤਾ ਗਿਆ ਹੈ। ਹਾਕੀ ਪੰਜਾਬ ਦੀ ਸਲਾਨਾ ਮੀਟਿੰਗ ਸੁਰਜੀਤ ਹਾਕੀ ਸਟੇਡੀਅਮ ਜਲੰਧਰ ਵਿੱਚ ਕੀਤੀ ਗਈ ਜਿਸ ਵਿੱਚ ਹਾਕੀ ਪੰਜਾਬ ਦੇ ਜ਼ਿਲਾ ਹਾਕੀ ਯੂਨਿਟ ਮੈਂਬਰ ਹਾਜ਼ਰ ਸਨ । ਜਿਸ ਵਿੱਚ ਹਾਕੀ ਪੰਜਾਬ ਦਾ ਸਲਾਨਾ ਵਿਚਾਰ ਵਟਾਂਦਰਾ ਅਤੇ ਖਿਡਾਰੀਆਂ ਦੀਆਂ ਪ੍ਰਾਪਤੀਆਂ ਵੀ ਦੱਸੀਆਂ ਗਈਆਂ। ਪੰਜਾਬ ਦੀ ਸਬ ਜੂਨੀਅਰ ਰਾਸ਼ਟਰੀ ਹਾਕੀ ਚੈਂਪੀਅਨਸ਼ਿਪ ਦਾ ਖਿਤਾਬ ਜਿੱਤ ਕੇ ਆਈ ਟੀਮ ਨੂੰ ਹਾਕੀ ਪੰਜਾਬ ਦੇ ਸਾਰੇ ਮੈਂਬਰਾਂ ਨੇ ਵਧਾਈ ਦਿੱਤੀ। ਇਸ ਮੌਕੇ ਸੰਜੀਵ ਕੁਮਾਰ ਓਲੰਪੀਅਨ ਖਜਾਨਚੀ ਹਾਕੀ ਪੰਜਾਬ, ਕੁਲਬੀਰ ਸਿੰਘ ਸੈਣੀ, ਰਿਪੂਦਮਨ ਕੁਮਾਰ ਸਿੰਘ ,ਗੁਨਦੀਪ ਸਿੰਘ ਕਪੂਰ ,ਗੁਰਮੀਤ ਸਿੰਘ ਮੀਤਾ, ਗੁਰਿੰਦਰ ਸਿੰਘ ਸੰਘਾ, ਹਰਿੰਦਰ ਸਿੰਘ ਸੰਘਾ, ਕੁਲਜੀਤ ਸਿੰਘ ਬਾਬਾ, ਜਗਰੂਪ ਸਿੰਘ, ਸੋਨੀ,ਯਾਦਵਿੰਦਰ ਸਿੰਘ , ਅਤੇ ਹਾਕੀ ਪੰਜਾਬ ਦੇ ਮੈਂਬਰ ਹਾਜ਼ਰ ਸਨ।


author

DILSHER

Content Editor

Related News