ਭਾਰਤ ਨੂੰ ਵਿਸ਼ਵ ਕੱਪ ''ਚ ਛੇਵਾਂ ਸਥਾਨ
Saturday, Dec 15, 2018 - 10:24 AM (IST)

ਭੁਵਨੇਸ਼ਵਰ— ਹਾਕੀ ਵਿਸ਼ਵ ਕੱਪ 'ਚ 43 ਸਾਲ ਦੇ ਲੰਬੇ ਵਕਫੇ ਦੇ ਬਾਅਦ ਖਿਤਾਬ ਜਿੱਤਣ ਦਾ ਸੁਪਨਾ ਟੁੱਟਣ ਦੇ ਬਾਅਦ ਮੇਜ਼ਬਾਨ ਭਾਰਤ ਨੂੰ ਇਸ ਟੂਰਨਾਮੈਂਟ 'ਚ ਛੇਵਾਂ ਸਥਾਨ ਹਾਸਲ ਹੋਇਆ ਹੈ। ਭਾਰਤ ਨੂੰ ਪਿਛਲੇ ਵਿਸ਼ਵ ਕੱਪ 'ਚ ਨੌਵਾਂ ਸਥਾਨ ਹਾਸਲ ਹੋਇਆ ਸੀ। ਭਾਰਤ ਨੂੰ ਕੁਆਰਟਰ ਫਾਈਨਲ 'ਚ ਹਾਲੈਂਡ ਹੱਥੋਂ 1-2 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਇਸ ਹਾਰ ਦੇ ਨਾਲ ਭਾਰਤੀ ਟੀਮ ਸੈਮੀਫਾਈਨਲ 'ਚ ਪਹੁੰਚਣ ਤੋਂ ਖੁੰਝੀ ਗਈ।
ਕੁਆਰਟਰ ਫਾਈਨਲ 'ਚ ਹਾਰਨ ਵਾਲੀਆਂ ਟੀਮਾਂ 'ਚੋਂ ਜਰਮਨੀ ਨੂੰ ਪੰਜਵਾਂ, ਮੇਜ਼ਬਾਨ ਭਾਰਤ ਨੂੰ ਛੇਵਾਂ, ਅਰਜਨਟੀਨਾ ਨੂੰ 7ਵਾਂ ਅਤੇ ਫਰਾਂਸ ਨੂੰ ਅੱਠਵਾਂ ਸਥਾਨ ਮਿਲਿਆ ਹੈ। ਕ੍ਰਾਸ ਓਵਰ 'ਚ ਬਾਹਰ ਹੋਈਆਂ ਟੀਮਾਂ 'ਚ ਨਿਊਜ਼ੀਲੈਂਡ ਨੂੰ 9ਵਾਂ, ਚੀਨ ਨੂੰ 10ਵਾਂ, ਕੈਨੇਡਾ ਨੂੰ 11ਵਾਂ ਅਤੇ ਪਾਕਿਸਤਾਨ ਨੂੰ 12ਵਾਂ ਸਥਾਨ ਮਿਲਿਆ ਹੈ। ਗਰੁੱਪ ਪੜਾਅ 'ਚ ਬਾਹਰ ਹੋਈਆਂ ਟੀਮਾਂ 'ਚ ਸਪੇਨ ਨੂੰ 13ਵਾਂ, ਆਇਰਲੈਂਡ ਨੂੰ 14ਵਾਂ, ਮਲੇਸ਼ੀਆ ਨੂੰ 15ਵਾਂ ਅਤੇ ਦੱਖਣੀ ਅਫਰੀਕਾ ਨੂੰ 16ਵਾਂ ਸਥਾਨ ਮਿਲਿਆ।