ਖੇਡ ਮੰਤਰਾਲਾ ਨੇ ਹਾਕੀ ਓਲੰਪੀਅਨ ਐੱਮ. ਪੀ. ਸਿੰਘ ਦੇ ਇਲਾਜ ਲਈ ਜਾਰੀ ਕੀਤੇ 10 ਲੱਖ ਰੁਪਏ

Monday, Nov 16, 2020 - 07:33 PM (IST)

ਖੇਡ ਮੰਤਰਾਲਾ ਨੇ ਹਾਕੀ ਓਲੰਪੀਅਨ ਐੱਮ. ਪੀ. ਸਿੰਘ ਦੇ ਇਲਾਜ ਲਈ ਜਾਰੀ ਕੀਤੇ 10 ਲੱਖ ਰੁਪਏ

ਨਵੀਂ ਦਿੱਲੀ— ਖੇਡ ਮੰਤਰਾਲਾ ਨੇ ਲੰਬੇ ਸਮੇਂ ਤੋਂ ਕਿਡਨੀ ਦੀ ਬੀਮਾਰੀ ਨਾਲ ਪੀੜਤ ਹਾਕੀ ਓਲੰਪੀਅਨ ਮੋਹਿੰਦਰ ਪਾਲ ਸਿੰਘ ਦੇ ਇਲਾਜ ਲਈ 10 ਲੱਖ ਰੁਪਏ ਜਾਰੀ ਕੀਤੇ। ਉਹ ਫਿਲਹਾਲ ਡਾਇਲਸਿਸ 'ਤੇ ਹਨ। ਇਹ ਰਕਮ ਖਿਡਾਰੀਆਂ ਲਈ ਪੰਡਿਤ ਦੀਨਦਿਆਲ ਉਪਾਧਿਆਏ ਰਾਸ਼ਟਰੀ ਕਲਿਆਣ ਫੰਡ ਦੇ ਤਹਿਤ ਮਨਜ਼ੂਰ ਕਰਕੇ ਉਨ੍ਹਾਂ ਦੀ ਪਤਨੀ ਸ਼ਿਵਜੀਤ ਨੂੰ ਦਿੱਤੀ ਗਈ।

ਸਿੰਘ ਦੀ ਮਾਲੀ ਸਹਾਇਤਾ ਦੇਣ ਦੇ ਫੈਸਲੇ ਦੇ ਬਾਰੇ 'ਚ ਖੇਡ ਮੰਤਰੀ ਕਿਰੇਨ ਰਿਜੀਜੂ ਨੇ ਕਿਹਾ, ''ਐੱਮ.ਪੀ. ਸਿੰਘ ਜੀ ਨੇ ਇਕ ਖਿਡਾਰੀ ਅਤੇ ਕੋਚ ਦੋਹਾਂ ਦੇ ਰੂਪ 'ਚ ਹਾਕੀ 'ਚ ਕਾਫੀ ਯੋਗਦਾਨ ਦਿੱਤਾ ਹੈ। ਉਨ੍ਹਾਂ ਦੀ ਸਰੀਰਕ ਸਥਿਤੀ ਸਾਡੇ ਸਾਰਿਆਂ ਲਈ ਬਹੁਤ ਚਿੰਤਾ ਦਾ ਵਿਸ਼ਾ ਹੈ।'' ਉਨ੍ਹਾਂ ਕਿਹਾ ਕਿ ਕਿਡਨੀ ਦਾ ਇਲਾਜ ਮਹਿੰਗਾ ਹੈ ਅਤੇ ਅਸੀਂ ਉਨ੍ਹਾਂ ਨੂੰ ਜਿੰਨਾ ਸੰਭਵ ਹੋਵੇ ਓਨੀ ਮਾਲੀ ਸਹਾਇਤਾ ਦੇਣਾ ਚਾਹੁੰਦੇ ਸਨ।
PunjabKesari
ਰਿਜੀਜੂ ਨੇ ਕਿਹਾ, ''ਮੈਂ ਨੋਇਡਾ ਦੇ ਸੰਸਦ ਮੈਂਬਰ ਮਹੇਸ਼ ਸ਼ਰਮਾ ਨਾਲ ਗੱਲ ਕੀਤੀ ਹੈ, ਜਿੱਥੇ ਐੱਮ.ਪੀ. ਸਿੰਘ ਰਹਿੰਦੇ ਹਨ ਤੇ ਉਨ੍ਹਾਂ ਦੇ ਦਫਤਰ ਤੋਂ ਇਕ ਚਿੱਠੀ ਪ੍ਰਧਾਨਮੰਤਰੀ ਰਾਹਤ ਫੰਡ ਨੂੰ ਭੇਜੀ ਗਈ ਹੈ ਤਾਂ ਜੋ ਹਸਪਤਾਲ ਦੇ ਖਰਚਿਆਂ ਦਾ ਭੁਗਤਾਨ ਫੰਡ ਰਾਹੀਂ ਕੀਤਾ ਜਾ ਸਕੇ'' ਖੇਡ ਮੰਤਰੀ ਨੇ ਹਾਲ ਹੀ 'ਚ ਐੱਮ. ਸੀ. ਸਿੰਘ ਦੀ ਪਤਨੀ ਸ਼ਿਵਜੀਤ ਤੇ ਕੋਈ ਹੋਰ ਦਿੱਗਜ ਹਾਕੀ ਖਿਡਾਰੀਆਂ ਨਾਲ ਮੁਲਾਕਤ ਕਰਕੇ ਉਨ੍ਹਾਂ ਨੂੰ ਮੰਤਰਾਲਾ ਤੋਂ ਸਹਾਇਤਾ ਦਾ ਭਰੋਸਾ ਦਿੱਤਾ ਸੀ। ਭਾਰਤੀ ਹਾਕੀ ਟੀਮ ਦੇ ਕੋਚ ਰਹੇ ਐੱਮ. ਪੀ. ਸਿੰਘ ਇਕ ਸ਼ਾਨਦਾਰ ਖਿਡਾਰੀ ਵੀ ਸਨ। ਉਨ੍ਹਾਂ ਨੇ 1988 ਓਲੰਪਿਕ ਸਮੇਤ ਕਈ ਕੌਮਾਂਤਰੀ ਪ੍ਰਤੀਯੋਗਿਤਾਵਾਂ 'ਚ ਦੇਸ਼ ਦੀ ਨੁਮਾਇੰਦਗੀ ਕੀਤੀ ਸੀ।


author

Tarsem Singh

Content Editor

Related News