ਹਾਕੀ ਇੰਡੀਆ ਨੇ ਸੀਨੀਅਰ ਮਹਿਲਾ ਰਾਸ਼ਟਰੀ ਕੈਂਪ ਲਈ 25 ਖਿਡਾਰੀਆਂ ਦੀ ਕੀਤੀ ਚੋਣ
Sunday, Sep 12, 2021 - 10:30 PM (IST)
ਬੈਂਗਲੁਰੂ- ਹਾਕੀ ਇੰਡੀਆ ਨੇ ਸੋਮਵਾਰ ਤੋਂ ਸ਼ੁਰੂ ਹੋਣ ਵਾਲੇ ਸੀਨੀਅਰ ਮਹਿਲਾ ਰਾਸ਼ਟਰੀ ਕੋਚਿੰਗ ਕੈਂਪ ਲਈ ਐਤਵਾਰ ਨੂੰ 25 ਖਿਡਾਰੀਆਂ ਦੀ ਚੋਣ ਕੀਤੀ, ਜਿਸ 'ਚ ਟੋਕੀਓ ਓਲੰਪਿਕ ਵਿਚ ਇਤਿਹਾਸਕ ਚੌਥੇ ਸਥਾਨ 'ਤੇ ਰਹਿਣ ਵਾਲੀ ਰਾਸ਼ਟਰੀ ਟੀਮ ਦੀ ਮੈਂਬਰ ਵੀ ਸ਼ਾਮਿਲ ਹੈ।
ਇਹ ਖ਼ਬਰ ਪੜ੍ਹੋ- ਰੋਨਾਲਡੋ ਦੀ ਗੈਰਮੌਜੂਦਗੀ 'ਚ ਫਿਰ ਹਾਰਿਆ ਯੂਵੇਂਟਸ, ਨੇਪੋਲੀ ਨੇ 2-1 ਨਾਲ ਹਰਾਇਆ
ਹਾਕੀ ਇੰਡੀਆ ਨੇ ਇਕ ਇਸ਼ਤਿਹਾਰ 'ਚ ਕਿਹਾ,‘‘ਕੋਰ ਗਰੁੱਪ 12 ਸਤੰਬਰ ਐਤਵਾਰ ਨੂੰ ਰਾਸ਼ਟਰੀ ਕੈਂਪ ਲਈ ਰਿਪੋਰਟ ਕਰੇਗਾ, ਜਿਸ ਵਿਚ ਓਲੰਪਿਕ ਖੇਡ ਟੋਕੀਓ 2020 ਵਿਚ ਹਿੱਸਾ ਲੈਣ ਵਾਲੇ ਭਾਰਤੀ ਦਲ ਦੇ 16 ਖਿਡਾਰੀ ਵੀ ਸ਼ਾਮਿਲ ਹਨ ਤੇ ਇਹ 20 ਅਕਤੂਬਰ 2021 ਨੂੰ ਖਤਮ ਹੋਵੇਗਾ। ਇਨ੍ਹਾਂ 25 ਸੰਭਾਵਿਕ ਖਿਡਾਰੀਆਂ 'ਚ ਗਗਨਦੀਪ ਕੌਰ, ਮਾਰਿਆਨਾ ਕੁਜੁਰ, ਸੁਮਨ ਦੇਵੀ ਥੌਡਾਮ ਅਤੇ ਮਹਿਮਾ ਚੌਧਰੀ ਸ਼ਾਮਿਲ ਹਨ, ਜਿਨ੍ਹਾਂ ਨੂੰ ਜੂਨੀਅਰ ਤੋਂ ਸੀਨੀਅਰ ਕੋਰ ਗਰੁੱਪ ਵਿਚ ਲਿਆਇਆ ਗਿਆ ਹੈ। ਧਾਕੜ ਖਿਡਾਰੀ ਲਿਲਿਮਾ ਮਿੰਜ, ਰਸ਼ਮਿਤਾ ਮਿੰਜ, ਜੋਤੀ ਰਾਜਵਿੰਦਰ ਕੌਰ ਅਤੇ ਮਨਪ੍ਰੀਤ ਕੌਰ ਨੂੰ ਵੀ ਕੈਂਪ ਲਈ ਬੁਲਾਇਆ ਗਿਆ ਹੈ। ਸਲੀਮਾ ਟੇਟੇ, ਲਾਲਰੇਮਸਿਆਮੀ ਤੇ ਸ਼ਰਮਿਲਾ ਓਲੰਪਿਕ ਟੀਮ ਦਾ ਹਿੱਸਾ ਸਨ, ਉਹ ਬੈਂਗਲੁਰੂ ਦੇ ਭਾਰਤੀ ਖੇਡ ਅਥਾਰਟੀ ਵਿਚ ਉਸੇ ਕੰਪਲੈਕਸ 'ਚ ਚੱਲ ਰਹੇ ਜੂਨੀਅਰ ਭਾਰਤੀ ਮਹਿਲਾ ਟੀਮ ਦੇ ਰਾਸ਼ਟਰੀ ਕੋਚਿੰਗ ਕੈਂਪ ਨਾਲ ਜੁੜਨਗੀਆਂ।
ਇਹ ਖ਼ਬਰ ਪੜ੍ਹੋ- ECB ਨੇ ਰੱਦ ਹੋਏ ਟੈਸਟ ਮੈਚ ਨੂੰ ਲੈ ਕੇ ICC ਨੂੰ ਲਿਖੀ ਚਿੱਠੀ, ਰੱਖੀ ਇਹ ਮੰਗ
ਬੀਚੂ ਦੇਵੀ ਖਾਰੀਬਾਮ ਵੀ ਓਲੰਪਿਕ ਕੋਰ ਗਰੁੱਪ ਦਾ ਹਿੱਸਾ ਸਨ ਤੇ ਉਹ ਜੂਨੀਅਰ ਰਾਸ਼ਟਰੀ ਕੈਂਪ ਨਾਲ ਜੁੜਨਗੀਆਂ। ਜੂਨੀਅਰ ਕੋਰ ਗਰੁੱਪ ਇਸ ਸਮੇਂ ਸਭ ਤੋਂ ਮਹੱਤਵਪੂਰਣ ਮੁਕਾਬਲੇ ਐੱਫ. ਆਈ. ਐੱਚ. ਜੂਨੀਅਰ ਮਹਿਲਾ ਵਿਸ਼ਵ ਕੱਪ ਦੀਆਂ ਤਿਆਰੀਆਂ ਵਿਚ ਜੁਟਿਆ ਹੈ, ਜਿਸ ਦਾ ਪ੍ਰਬੰਧ ਇਸ ਸਾਲ ਦੇ ਆਖਿਰ 'ਚ ਦੱਖਣੀ ਅਫਰੀਕਾ ਵਿਚ ਕੀਤਾ ਜਾਵੇਗਾ। ਹਾਕੀ ਇੰਡੀਆ ਦੇ ਪ੍ਰਧਾਨ ਗਿਆਨੇਂਦਰੋ ਨਿੰਗੋਮਬਾਮ ਨੇ ਕਿਹਾ,‘‘ਖਿਡਾਰੀਆਂ ਲਈ ਟੋਕੀਓ 'ਚ ਅਭਿਆਨ ਨਿਰਾਸ਼ਾਜਨਕ ਤਰੀਕੇ ਨਾਲ ਖਤਮ ਹੋਇਆ ਕਿਉਂਕਿ ਉਹ ਤਮਗੇ ਦੇ ਇੰਨੇ ਕਰੀਬ ਹੁੰਦੇ ਹੋਏ ਵੀ ਦੂਰ ਸਨ ਪਰ ਖਿਡਾਰੀਆਂ ਨੂੰ ਪਿਛਲੇ ਕੁੱਝ ਹਫਤਿਆਂ ਵਿਚ ਜੋ ਪਿਆਰ ਤੇ ਸਮਰਥਨ ਮਿਲਿਆ ਹੈ। ਉਹ ਸ਼ਾਨਦਾਰ ਹੈ ਤੇ ਇਸ ਨਾਲ ਉਹ ਬਿਹਤਰ ਕਰਨ ਲਈ ਉਤਸ਼ਾਹਿਤ ਹੋਈਆਂ ਹਨ।
ਕੋਰ ਸੰਭਾਵਿਕ ਗਰੁੱਪ : ਸਵਿਤਾ, ਰਜਨੀ ਇਤੀਮਾਰਪੂ, ਦੀਪ ਗਰੇਸ ਏਕਾ, ਰੀਨਾ ਖੋਖਰ, ਮਨਪ੍ਰੀਤ ਕੌਰ, ਗੁਰਜੀਤ ਕੌਰ, ਨਿਸ਼ਾ, ਨਿੱਕੀ ਪ੍ਰਧਾਨ, ਮੋਨਿਕਾ, ਨੇਹਾ, ਲਿਲਿਮਾ ਮਿੰਜ, ਸੁਸ਼ੀਲਾ ਚਾਨੂ ਪੁਖਰਾਮਬਾਮ, ਨਮਿਤਾ ਟੋਪੋ, ਰਾਣੀ, ਵੰਦਨਾ ਕਟਾਰੀਆ, ਨਵਜੋਤ ਕੌਰ, ਨਵਨੀਤ ਕੌਰ, ਰਾਜਵਿੰਦਰ ਕੌਰ, ਉਦਿਤਾ, ਰਸ਼ਮਿਤਾ ਮਿੰਜ, ਜੋਤੀ, ਗਗਨਦੀਪ ਕੌਰ, ਮਾਰਿਆਨਾ ਕੁਜੁਰ, ਸੁਮਨ ਦੇਵੀ ਥੌਡਾਮ ਅਤੇ ਮਹਿਮਾ ਚੌਧਰੀ।
ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।