ਹਾਕੀ ਇੰਡੀਆ ਜੂਨੀਅਰ ਤੇ ਸਬ-ਜੂਨੀਅਰ ਅਕੈਡਮੀ ਦਾ ਖਿਤਾਬ ਪੰਜਾਬ ਦੇ ਨਾਂ
Sunday, Dec 10, 2023 - 06:19 PM (IST)
ਨਵੀਂ ਦਿੱਲੀ– ਪਹਿਲੀ ਹਾਕੀ ਇੰਡੀਆ ਜੂਨੀਅਰ ਤੇ ਸਬ-ਜੂਨੀਅਰ ਪੁਰਸ਼ ਅਕੈਡਮੀ ਚੈਂਪੀਅਨਸ਼ਿਪ-2023 ਦੇ ਆਖਰੀ ਦਿਨ ਐਤਵਾਰ ਨੂੰ ਜ਼ੋਨ-ਏ ਵਿੱਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਜੂਨੀਅਰ ਤੇ ਸਬ-ਜੂਨੀਅਰ ਦੋਵੇਂ ਸ਼੍ਰੇਣੀਆਂ ਵਿੱਚ ਜਿੱਤ ਹਾਸਲ ਕੀਤੀ।
ਸਬ-ਜੂਨੀਅਰ ਵਰਗ ਦੇ ਫਾਈਨਲ ਵਿੱਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਘੁੰਮਣਹੇੜਾ ਰਾਈਜ਼ਰ ਅਕੈਡਮੀ ਨੂੰ 6-1 ਨਾਲ ਹਰਾਇਆ, ਉੱਥੇ ਹੀ ਸਬ-ਜੂਨੀਅਰ ਵਰਗ ਦੇ ਤੀਜੇ/ਚੌਥੇ ਸਥਾਨ ਦੇ ਮੈਚ ਵਿੱਚ ਐੱਚ. ਏ. ਆਰ. ਹਾਕੀ ਅਕੈਡਮੀ ਨੇ ਰਾਜਾ ਕਰਨ ਹਾਕੀ ਅਕੈਡਮੀ ਨੂੰ 5-2 ਨਾਲ ਹਰਾਇਆ।
ਇਹ ਵੀ ਪੜ੍ਹੋ- ਕੈਨੇਡਾ ’ਤੇ ਵੱਡੀ ਜਿੱਤ ਨਾਲ ਭਾਰਤ ਜੂਨੀਅਰ ਹਾਕੀ ਵਿਸ਼ਵ ਕੱਪ ਦੇ ਕੁਆਰਟਰ ਫਾਈਨਲ ’ਚ
ਜੂਨੀਅਰ ਵਰਗ ਦੇ ਫਾਈਨਲ ਵਿੱਚ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੇ ਨਾਮਧਾਰੀ ਇਲੈਵਨ ਨੂੰ 3-1 ਨਾਲ ਹਰਾਇਆ। ਕਪਤਾਨ ਨਵਰਾਜ ਸਿੰਘ (14ਵੇਂ ਮਿੰਟ) ਨੇ ਪਹਿਲੇ ਕੁਆਰਟਰ ਵਿੱਚ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਕੇ ਨਾਮਧਾਰੀ ਇਲੈਵਨ ਨੂੰ ਬੜ੍ਹਤ ਦਿਵਾਈ।
ਇਹ ਵੀ ਪੜ੍ਹੋ- IND vs SA ਟੀ20 ਸੀਰੀਜ਼ ਤੋਂ ਪਹਿਲਾ ਦੱਖਣੀ ਅਫਰੀਕਾ ਨੂੰ ਲੱਗਾ ਝਟਕਾ, ਸਟਾਰ ਖਿਡਾਰੀ ਹੋਇਆ ਬਾਹਰ
ਦੂਜੇ ਕੁਆਰਟਰ ਵਿੱਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲਿਆ ਗਿਆ, ਇਸ ਵਾਰ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਦੇ ਜਪਨੀਤ ਸਿੰਘ (25ਵੇਂ, 34ਵੇਂ ਤੇ 50ਵੇਂ ਮਿੰਟ) ਨੇ ਬਰਾਬਰੀ ਕਰ ਲਈ। ਇਸ ਤੋਂ ਬਾਅਦ ਉਸ ਨੇ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੂੰ ਤੀਜੇ ਕੁਆਰਟਰ ਵਿੱਚ ਇਕ ਫੀਲਡ ਗੋਲ ਦੇ ਨਾਲ ਬੜ੍ਹਤ ਲੈਣ ਵਿੱਚ ਮਦਦ ਕੀਤੀ ਤੇ ਚੌਥੇ ਕੁਆਰਟਰ ਵਿੱਚ ਇਕ ਹੋਰ ਪੈਨਲਟੀ ਕਾਰਨਰ ਨੂੰ ਗੋਲ ਵਿੱਚ ਬਦਲ ਦਿੱਤਾ। ਉਸਦੀ ਹੈਟ੍ਰਿਕ ਨੇ ਰਾਊਂਡਗਲਾਸ ਪੰਜਾਬ ਹਾਕੀ ਕਲੱਬ ਅਕੈਡਮੀ ਨੂੰ ਪੂਰੇ ਟੂਰਨਾਮੈਂਟ ਵਿੱਚ ਵਿਰੋਧੀਆਂ ’ਤੇ ਹਾਵੀ ਹੋਣ ਤੋਂ ਬਾਅਦ ਸੋਨ ਤਮਗਾ ਜਿੱਤਣ ਵਿੱਚ ਸਮਰੱਥ ਬਣਇਆ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।