ਹਾਕੀ ਇੰਡੀਆ ਨੇ ਰਾਓਰਕੇਲਾ ਤੇ ਰਾਂਚੀ ’ਚ ਦਰਸ਼ਕਾਂ ਨੂੰ ਮੁਫਤ ਐਂਟਰੀ ਦੇਣ ਦਾ ਕੀਤਾ ਐਲਾਨ
Wednesday, Dec 18, 2024 - 02:53 PM (IST)
ਨਵੀਂ ਦਿੱਲੀ– ਹਾਕੀ ਇੰਡੀਆ ਨੇ ਹਾਕੀ ਇੰਡੀਆ ਲੀਗ ਦੇ ਰਾਓਰਕੇਲਾ ਤੇ ਰਾਂਚੀ ਵਿਚ ਹੋਣ ਵਾਲੇ ਪੁਰਸ਼ ਤੇ ਮਹਿਲਾ ਮੁਕਾਬਲਿਆਂ ਲਈ ਦਰਸ਼ਕਾਂ ਨੂੰ ਸਟੇਡੀਅਮ ਵਿਚ ਮੁਫਤ ਐਂਟਰੀ ਦੇਣ ਦਾ ਮੰਗਲਵਾਰ ਨੂੰ ਐਲਾਨ ਕੀਤਾ। 8 ਟੀਮਾਂ ਵਾਲੀ ਪੁਰਸ਼ਾਂ ਦੀ ਹਾਕੀ ਇੰਡੀਆ ਲੀਗ ਨਵੇਂ ਰੂਪ ਵਿਚ 28 ਦਸੰਬਰ ਤੋਂ ਰਾਓਰਕੇਲਾ ਦੇ ਬਿਰਸਾ ਮੁੰਡਾ ਸਟੇਡੀਅਮ ਵਿਚ ਖੇਡੀ ਜਾਵੇਗੀ ਤੇ 1 ਫਰਵਰੀ 2025 ਨੂੰ ਖਤਮ ਹੋਵੇਗੀ। ਮਹਿਲਾਵਾਂ ਦੀ ਲੀਗ ਵਿਚ 4 ਟੀਮਾਂ ਹੋਣਗੀਾਂ ਤੇ ਇਹ 12 ਤੋਂ 26 ਜਨਵਰੀ ਤੱਕ ਰਾਂਚੀ ਦੇ ਮਰਾਂਗ ਗੋਮਕੇ ਜੈਪਾਲ ਸਿੰਘ ਮੁੰਡਾ ਐਸਟ੍ਰੋ ਟਰਫ ’ਤੇ ਖੇਡੀ ਜਾਵੇਗੀ।