ਦੀਕਸ਼ਾ ਆਇਰਿਸ਼ ਓਪਨ ’ਚ ਸਾਂਝੇ ਤੌਰ ’ਤੇ 53ਵੇਂ ਸਥਾਨ ’ਤੇ
Monday, Jul 07, 2025 - 11:36 AM (IST)

ਕਿਲਡਾਰੇ (ਆਇਰਲੈਂਡ)– ਭਾਰਤ ਦੀ ਦੀਕਸ਼ਾ ਡਾਗਰ ਤੀਜੇ ਦੌਰ ਵਿਚ ਪਾਰ 73 ਦੇ ਸਕੋਰ ਨਾਲ ਲੇਡੀਜ਼ ਯੂਰਪੀਅਨ ਟੂਰ ਦੇ 2025 ਕੇ. ਪੀ. ਐੱਮ. ਜੀ. ਮਹਿਲਾ ਆਇਰਿਸ਼ ਓਪਨ ਗੋਲਫ ਟੂਰਨਾਮੈਂਟ ਵਿਚ ਤਿੰਨ ਸਥਾਨਾਂ ਦੇ ਫਾਇਦੇ ਨਾਲ ਸਾਂਝੇ ਤੌਰ ’ਤੇ 53ਵੇਂ ਸਥਾਨ ’ਤੇ ਹੈ। ਦੀਕਸ਼ਾ ਨੇ ਹੁਣ ਤੱਕ ਤਿੰਨ ਦੌਰ ਵਿਚ 75, 73 ਤੇ 73 ਦੇ ਸਕੋਰ ਨਾਲ ਕੁੱਲ 2 ਓਵਰ ਦਾ ਸਕੋਰ ਬਣਾਇਆ।
ਲੇਡੀਜ਼ ਯੂਰਪੀਅਨ ਟੂਰ ਦੀ ਆਰਡਰ ਆਫ ਮੈਰਿਟ ਵਿਚ 10ਵੇਂ ਸਥਾਨ ’ਤੇ ਚੱਲ ਰਹੀ ਦੀਕਸ਼ਾ ਨੇ ਤੀਜੇ ਦੌਰ ਵਿਚ ਦੋ ਬਰਡੀਆਂ ਕੀਤੀਆਂ ਪਰ ਦੋ ਬੋਗੀਆਂ ਵੀ ਕਰ ਗਈ। ਇੰਗਲੈਂਡ ਦੇ ਐਮੇਚਿਓਰ ਖਿਡਾਰਨ ਲੋਟੀ ਵੋਡ ਨੇ ਤੀਜੇ ਦੌਰ ਵਿਚ ਛੇ ਅੰਡਰ 67 ਦੇ ਸਕੋਰ ਨਾਲ ਕੁੱਲ ਸੱਤ ਸ਼ਾਟਾਂ ਦੀ ਬੜ੍ਹਤ ਬਣਾ ਲਈ ਹੈ।