ਇੰਡੀਅਨ ਗੋਲਫ ਪ੍ਰੀਮੀਅਰ ਲੀਗ ਨੇ ਯੁਵਰਾਜ ਸਿੰਘ ਨੂੰ ਸਾਂਝਾ ਮਾਲਕ ਤੇ ਬ੍ਰਾਂਡ ਅੰਬੈਸਡਰ ਬਣਾਇਆ
Wednesday, Jul 16, 2025 - 02:30 PM (IST)

ਨਵੀਂ ਦਿੱਲੀ– ਇੰਡੀਅਨ ਗੋਲਫ ਪ੍ਰੀਮੀਅਰ ਲੀਗ (ਆਈ. ਜੀ. ਪੀ. ਐੱਲ.) ਨੇ ਭਾਰਤੀ ਕ੍ਰਿਕਟ ਦੇ ਧਾਕੜ ਤੇ ਗੋਲਫ ਪ੍ਰੇਮੀ ਯੁਵਰਾਜ ਸਿੰਘ ਨੂੰ ਸਾਂਝਾ-ਮਾਲਕ ਤੇ ਬ੍ਰਾਂਡ ਅੰਬੈਸਡਰ ਦੇ ਰੂਪ ਵਿਚ ਸ਼ਾਮਲ ਕਰਨ ਦਾ ਮੰਗਲਵਾਰ ਨੂੰ ਐਲਾਨ ਕੀਤਾ।
ਇਸ ਮੌਕੇ ਯੁਵਰਾਜ ਸਿੰਘ ਨੇ ਕਿਹਾ, ‘‘ਇਹ ਟੂਰਨਾਮੈਂਟ ਭਾਰਤੀ ਗੋਲਫਰਾਂ ਨੂੰ ਨਿਖਾਰਨ ਤੇ ਵਾਧੂ ਮੌਕਿਆਂ ਦੇ ਨਾਲ ਉਨ੍ਹਾਂ ਦੇ ਵਿਕਾਸ ਵਿਚ ਵੀ ਮਦਦ ਕਰੇਗਾ। ਸਾਨੂੰ ਭਰੋਸਾ ਹੈ ਕਿ ਆਈ. ਜੀ. ਪੀ. ਐੱਲ. ਭਾਰਤ ਵਿਚ ਆਮ ਜਨਤਾ ਵਿਚਾਲੇ ਇਸ ਖੇਡ ਨੂੰ ਪ੍ਰਸਿੱਧ ਬਣਾਉਣ ਵਿਚ ਮਦਦ ਕਰੇਗਾ ਤੇ ਨਾਲ ਹੀ ਸਾਰੇ ਗੋਲਫਰਾਂ ਨੂੰ ਆਪਣੀਆਂ ਸਮਰੱਥਾਵਾਂ ਵਿਕਸਿਤ ਕਰਨ ਤੇ ਮੁਕਾਬਲੇਬਾਜ਼ੀ ਕਰਨ ਲਈ ਇਕ ਮੰਚ ਪ੍ਰਦਾਨ ਕਰੇਗਾ।’’