ਭੁੱਲਰ ਮੋਰਾਕੋ ’ਚ ਸਾਂਝੇ ਤੌਰ ’ਤੇ 24ਵੇਂ ਸਥਾਨ ’ਤੇ ਪਹੁੰਚਿਆ
Monday, Jul 07, 2025 - 10:32 AM (IST)

ਰਬਾਤ (ਮੋਰਾਕੋ)– ਭਾਰਤੀ ਗੋਲਫਰ ਗਗਨਜੀਤ ਭੁੱਲਰ ਇੰਟਰਨੈਸ਼ਨਲ ਸੀਰੀਜ਼ ਮੋਰਾਕੋ ਦੇ ਤੀਜੇ ਦੌਰ ਵਿਚ ਦੋ ਅੰਡਰ 71 ਦਾ ਕਾਰਡ ਖੇਡਣ ਤੋਂ ਬਾਅਦ 12 ਸਥਾਨਾਂ ਦੇ ਸੁਧਾਰ ਨਾਲ ਸਾਂਝੇ ਤੌਰ ’ਤੇ 24ਵੇਂ ਸਥਾਨ ’ਤੇ ਪਹੁੰਚ ਗਿਆ। ਏਸ਼ੀਆਈ ਟੂਰ ’ਤੇ 11 ਖਿਤਾਬ ਜਿੱਤਣ ਵਾਲੇ ਭੁੱਲਰ ਨੇ ਤੀਜੇ ਦੌਰ ਵਿਚ ਦੋ ਬੋਗੀਆਂ ਦੇ ਮੁਕਾਬਲੇ ਚਾਰ ਬਰਡੀਆਂ ਲਗਾਈਆਂ। ਪ੍ਰਤੀਯੋਗਿਤਾ ਦੇ ਕੱਟ ਵਿਚ ਪ੍ਰਵੇਸ਼ ਕਰਨ ਵਾਲਾ ਇਕ ਹੋਰ ਭਾਰਤੀ ਅਜੀਤੇਸ਼ ਸੰਧੂ 75 ਦਾ ਕਾਰਡ ਖੇਡਣ ਤੋਂ ਬਾਅਦ ਸਾਂਝੇ ਤੌਰ ’ਤੇ 65ਵੇਂ ਸਥਾਨ ’ਤੇ ਹੈ।