ਹਾਕੀ ਆਸਟਰੇਲੀਆ ਨੇ ਅੱਗ ਪੀੜਤਾਂ ਦੀ ਮਦਦ ਕਰਨ ਲਈ ਹਾਕੀ ਇੰਡੀਆ ਦਾ ਕੀਤਾ ਧੰਨਵਾਦ

Monday, Jan 20, 2020 - 03:09 PM (IST)

ਹਾਕੀ ਆਸਟਰੇਲੀਆ ਨੇ ਅੱਗ ਪੀੜਤਾਂ ਦੀ ਮਦਦ ਕਰਨ ਲਈ ਹਾਕੀ ਇੰਡੀਆ ਦਾ ਕੀਤਾ ਧੰਨਵਾਦ

ਸਪੋਰਟਸ ਡੈਸਕ— ਹਾਕੀ ਆਸਟਰੇਲੀਆ ਨੇ ਉਸ ਦੇ ਮੁਲਕ ਦੇ ਜੰਗਲਾਂ 'ਚ ਲੱਗੀ ਅੱਗ ਤੋਂ ਪੀੜਤਾਂ ਦੀ ਮਦਦ ਕਰਨ ਲਈ ਹਾਈ ਇੰਡੀਆ ਦਾ ਧੰਨਵਾਦ ਕੀਤਾ ਹੈ। ਹਾਕੀ ਆਸਟਰੇਲੀਆ ਦੇ ਪ੍ਰਧਾਨ ਮੇਲੇਨੀ ਵੂਸਨਾਮ ਨੇ ਹਾਕੀ ਇੰਡੀਆ ਦੇ ਪ੍ਰਧਾਨ ਮੁਹੰਮਦ ਮੁਸ਼ਤਾਕ ਅਹਿਮਦ ਦਾ ਮਦਦ ਲਈ ਧੰਨਵਾਦ ਕੀਤਾ। ਹਾਕੀ ਇੰਡੀਆ ਨੇ 'ਰੈੱਡਕਰਾਸ ਬੁਸ਼ਫਾਇਰ ਅਪੀਲ' 'ਚ 25,000 ਡਾਲਰ ਦਾ ਦਾਨ ਕੀਤਾ ਹੈ।

ਇਸ ਤੋਂ ਇਲਾਵਾ ਉਸ ਨੇ ਹਾਕੀ ਆਸਟਰੇਲੀਆ ਨੂੰ ਨੀਲਾਮੀ ਲਈ ਭਾਰਤੀ ਪੁਰਸ਼ ਅਤੇ ਮਹਿਲਾ ਟੀਮਾਂ ਦੇ ਹਸਤਾਖਰ ਵਾਲੀਆਂ ਦੋ ਸ਼ਰਟ ਵੀ ਦਿੱਤੀਆਂ। ਵੂਸਨਾਮ ਨੇ ਕਿਹਾ, ''ਮੈਂ ਸਾਡੇ ਦੇਸ਼ 'ਚ ਇਸ ਮੁਸ਼ਕਲ ਸਮੇਂ 'ਚ ਸਾਡੇ ਕੌਮਾਂਤਰੀ ਸਾਥੀਆਂ ਤੋਂ ਮਿਲੇ ਸਹਿਯੋਗ ਦਾ ਜ਼ਿਕਰ ਕਰਨਾ ਚਾਹੁੰਦੀ ਹਾਂ। ਅਸੀਂ ਹਾਕੀ ਇੰਡੀਆ ਦਾ ਰੈੱਡਕਰਾਸ ਬੁਸ਼ਫਾਇਰ ਅਪੀਲ 'ਚ ਯੋਗਦਾਨ ਨੂੰ ਸਵੀਕਾਰ ਕਰਦੇ ਹਾਂ ਅਤੇ ਅਸੀਂ ਉਨ੍ਹਾਂ ਦਾ ਧੰਨਵਾਦ ਪ੍ਰਗਟਾਉਂਦੇ ਹਾਂ।''


author

Tarsem Singh

Content Editor

Related News