ਮਿਤਾਲੀ ਰਾਜ ਨੇ ਰਚਿਆ ਇਤਿਹਾਸ, ਅਜਿਹਾ ਕਰਨ ਵਾਲੀ ਬਣੀ ਪਹਿਲੀ ਬੱਲੇਬਾਜ਼

Sunday, Jul 04, 2021 - 10:05 PM (IST)

ਨਵੀਂ ਦਿੱਲੀ- ਭਾਰਤ ਦੀ ਮਹਿਲਾ ਕ੍ਰਿਕਟ ਟੀਮ ਦੀ ਮਹਾਨ ਬੱਲੇਬਾਜ਼ ਮਿਤਾਲੀ ਰਾਜ ਨੇ ਇਤਿਹਾਸ ਰਚ ਦਿੱਤਾ ਹੈ। ਇੰਗਲੈਂਡ ਵਿਰੁੱਧ ਤੀਜੇ ਵਨ ਡੇ ਵਿਚ ਮਿਤਾਲੀ ਨੇ 86 ਗੇਂਦਾਂ 'ਤੇ 75 ਦੌੜਾਂ ਦੀ ਅਜੇਤੂ ਪਾਰੀ ਖੇਡੀ ਅਤੇ ਆਪਣੀ ਟੀਮ ਨੂੰ ਜਿੱਤ ਦਿਵਾਉਣ ਵਿਚ ਸਫਲ ਰਹੀ। ਆਪਣੀ ਸ਼ਾਨਦਾਰ 75 ਦੌੜਾਂ ਦੀ ਪਾਰੀ 'ਚ ਮਿਤਾਲੀ ਨੇ 8 ਚੌਕੇ ਲਗਾਏ। ਮਿਤਾਲੀ ਦਾ ਵਨ ਡੇ ਵਿਚ ਇਹ 58ਵਾਂ ਅਰਧ ਸੈਂਕੜਾ ਹੈ। ਆਪਣੀ ਅਰਧ ਸੈਂਕੜੇ ਵਾਲੀ ਪਾਰੀ ਦੇ ਦੌਰਾਨ ਭਾਰਤੀ ਕਪਤਾਨ ਨੇ ਇਕ ਵਿਸ਼ਵ ਰਿਕਾਰ ਤੋੜ ਦਿੱਤਾ ਹੈ। ਮਿਤਾਲੀ ਨੇ ਇੰਗਲੈਂਡ ਦੀ ਹੀ ਚਾਰਲਾਟ ਐਡਵਡਰਸ ਦੇ ਰਿਕਾਰਡ ਨੂੰ ਤੋੜ ਕੇ ਇਤਿਹਾਸ ਰਚ ਦਿੱਤਾ। ਦਰਅਸਲ ਮਿਤਾਲੀ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਬਣ ਗਈ ਹੈ। ਮਿਤਾਲੀ ਨੇ ਅਜਿਹਾ ਕਰ ਚਾਰਲਾਟ ਦੇ ਵਿਸ਼ਵ ਰਿਕਾਰਡ ਨੂੰ ਤੋੜ ਦਿੱਤਾ ਹੈ। ਚਾਰਲਾਟ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ ਵਿਚ 10273 ਦੌੜਾਂ ਦਰਜ ਹਨ। ਹੁਣ ਮਿਤਾਲੀ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਹੋ ਗਈਆਂ ਹਨ। ਉਸਦੇ ਨਾਂ ਹੁਣ 10,337 ਦੌੜਾਂ ਹੋ ਚੁੱਕੀਆਂ ਹਨ।

ਇਹ ਖ਼ਬਰ ਪੜ੍ਹੋ- ਦੱਖਣੀ ਅਫਰੀਕਾ ਨੇ ਵਿੰਡੀਜ਼ ਨੂੰ 25 ਦੌੜਾਂ ਨਾਲ ਹਰਾਇਆ, 3-2 ਨਾਲ ਜਿੱਤੀ ਸੀਰੀਜ਼

PunjabKesari
ਮਿਤਾਲੀ ਰਾਜ ਦੀ ਸ਼ਾਨਦਾਰ ਪਾਰੀ ਦੇ ਦਮ 'ਤੇ ਭਾਰਤੀ ਮਹਿਲਾ ਨੇ ਤੀਜਾ ਵਨ ਡੇ ਮੈਚ 4 ਵਿਕਟਾਂ ਨਾਲ ਜਿੱਤ ਲਿਆ। ਕਪਤਾਨ ਦੇ ਤੌਰ 'ਤੇ ਵੀ ਮਿਤਾਲੀ ਨੇ ਇਕ ਵੱਡਾ ਕਾਰਨਾਮਾ ਕਰ ਦਿਖਾਇਆ ਹੈ। ਹੁਣ ਮਿਤਾਲੀ ਦੁਨੀਆ ਦੀ ਸਭ ਤੋਂ ਜ਼ਿਆਦਾ ਵਨ ਡੇ ਮੈਚ ਜਿੱਤਣ ਵਾਲੀ ਮਹਿਲਾ ਕਪਤਾਨ ਬਣ ਗਈ ਹੈ। ਉਨ੍ਹਾਂ ਨੇ ਆਸਟਰੇਲੀਆ ਦੀ ਕਪਤਾਨ ਬੇਲਿੰਡਾ ਕਲਾਰਕ ਦੇ ਰਿਕਾਰਡ ਨੂੰ ਤੋੜ ਦਿੱਤਾ ਹੈ। ਕਲਾਰਕ ਨੇ ਵਨ ਡੇ ਵਿਚ 83 ਮੈਚ ਜਿੱਤੇ ਸਨ। ਹੁਣ ਮਿਤਾਲੀ ਦੇ ਨਾਂ ਭਾਰਤੀ ਕਪਤਾਨ ਦੇ ਤੌਰ 'ਤੇ ਵਨ ਡੇ ਵਿਚ ਕੁਲ 84 ਮੈਚ ਜਿੱਤਣ ਦਾ ਕਮਾਲ ਦਰਜ ਹੋ ਗਿਆ ਹੈ। ਤੁਹਾਨੂੰ ਜਾਣ ਕੇ ਹੈਰਾਨੀ ਹੋਵੇਗੀ ਕਿ ਸਚਿਨ ਤੇਂਦੁਲਕਰ ਅਤੇ ਮਿਤਾਲੀ ਰਾਜ ਨੇ ਜਦੋਂ ਭਾਰਤੀ ਟੀਮ ਵਿਚ ਡੈਬਿਊ ਕੀਤਾ ਸੀ ਤਾਂ ਦੋਵਾਂ ਦੀ ਉਮਰ 16 ਸਾਲ ਅਤੇ 205 ਦਿਨ ਦੀ ਸੀ। ਹੁਣ ਦੋਵਾਂ ਦੇ ਨਾਂ ਅੰਤਰਰਾਸ਼ਟਰੀ ਕ੍ਰਿਕਟ ਵਿਚ ਪੁਰਸ਼ ਅਤੇ ਮਹਿਲਾ ਕ੍ਰਿਕਟ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਦਾ ਰਿਕਾਰਡ ਹੈ। 

ਇਹ ਖ਼ਬਰ ਪੜ੍ਹੋ- ਭਾਜਪਾ ਨੇਤਾਵਾਂ ’ਤੇ ਹੋ ਰਹੇ ਜਾਨਲੇਵਾ ਹਮਲਿਆਂ ਨੂੰ ਲੈ ਕੇ ਅਸ਼ਵਨੀ ਸ਼ਰਮਾ ਨੇ ਮੁੱਖ ਮੰਤਰੀ ਤੋਂ ਮੰਗਿਆ ਸਮਾਂ


ਵਨ ਡੇ ਵਿਚ ਮਿਤਾਲੀ ਨੇ ਹੁਣ ਤੱਕ 7304 ਦੌੜਾਂ ਬਣਾਈਆਂ ਹਨ। ਵਨ ਡੇ 'ਚ ਵੀ ਭਾਰਤੀ ਕਪਤਾਨ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਬੱਲੇਬਾਜ਼ ਹੈ। ਬਤੌਰ ਕਪਤਾਨ ਵਨ ਡੇ ਵਿਚ ਮਿਤਾਲੀ ਨੇ 6015 ਦੌੜਾਂ ਬਣਾਈਆਂ ਹਨ। ਬਤੌਰ ਕਪਤਾਨ ਵਨ ਡੇ ਵਿਚ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੀ ਮਹਿਲਾ ਕ੍ਰਿਕਟ ਵਿਚ ਦੂਜੀ ਬੱਲੇਬਾਜ਼ ਹੈ। ਕਪਤਾਨ ਦੇ ਤੌਰ 'ਤੇ ਮਿਤਾਲੀ ਤੋਂ ਜ਼ਿਆਦਾ ਵਨ ਡੇ ਵਿਚ ਦੌੜਾਂ ਸਿਰਫ ਚਾਰਲਾਟ ਦੇ ਨਾਂ ਹੈ। ਚਾਰਲਾਟ ਨੇ ਬਤੌਰ ਕਪਤਾਨ ਵਨ ਡੇ ਵਿਚ ਕੁੱਲ 6,728 ਦੌੜਾਂ 220 ਮੈਚਾਂ 'ਚ ਬਣਾਈਆਂ ਹਨ।

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News