ਹਿਮਾਂਸ਼ੂ ਕਾਂਸੀ ਤਮਗੇ ਦੀ ਦੌੜ ''ਚ

09/11/2017 2:42:31 AM

ਏਥਨਜ਼— ਮਹਿਲਾ ਪਹਿਲਵਾਨਾਂ ਦੇ ਜ਼ਬਰਦਸਤ ਪ੍ਰਦਰਸ਼ਨ ਤੋਂ ਬਾਅਦ ਭਾਰਤੀ ਫ੍ਰੀ ਸਟਾਈਲ ਪਹਿਲਵਾਨਾਂ ਨੇ ਵਿਸ਼ਵ ਕੈਡਿਟ ਕੁਸ਼ਤੀ ਚੈਂਪੀਅਨਸ਼ਿਪ 'ਚ ਨਿਰਾਸ਼ ਕੀਤਾ ਤੇ ਪੰਜ ਪਹਿਲਵਾਨਾਂ 'ਚੋਂ ਸਿਰਫ ਹਿਮਾਂਸ਼ੂ ਕੁਮਾਰ ਹੀ ਕਾਂਸੀ ਤਮਗੇ ਦੀ ਦੌੜ 'ਚ ਪਹੁੰਚ ਸਕਿਆ।
ਭਾਰਤ ਨੂੰ ਮਹਿਲਾ ਵਰਗ ਵਿਚ ਸੋਨਮ ਨੇ 56 ਕਿ. ਗ੍ਰਾ. ਵਿਚ ਅਤੇ ਅੰਸ਼ੂ ਨੇ 60 ਕਿ. ਗ੍ਰਾ. ਵਿਚ ਸੋਨ ਤਮਗੇ ਦਿਵਾਏ। ਇਸ ਤੋਂ ਇਲਾਵਾ ਸਿਮਰਨ, ਮਨੀਸ਼ਾ ਤੇ ਮੀਨਾਕਸ਼ੀ ਨੇ ਭਾਰਤ ਦੀ ਝੋਲੀ 'ਚ ਤਿੰਨ ਕਾਂਸੀ ਤਮਗੇ ਪਾਏ। ਭਾਰਤ ਨੂੰ ਇਸ ਤੋਂ ਪਹਿਲਾਂ ਪੁਰਸ਼ਾਂ ਦੇ ਗ੍ਰੀਕੋ ਰੋਮਨ ਵਰਗ ਵਿਚ ਸੋਨੂੰ ਨੇ 58 ਕਿ. ਗ੍ਰਾ. ਤੇ ਆਸ਼ੂ ਨੇ 69 ਕਿ. ਗ੍ਰਾ. ਗ੍ਰੀਕੋ ਰੋਮਨ ਵਰਗ ਵਿਚ ਚਾਂਦੀ ਤਮਗੇ ਜਿੱਤੇ ਸਨ। ਭਾਰਤ ਚੈਂਪੀਅਨਸ਼ਿਪ 'ਚ ਹੁਣ ਤਕ 2 ਸੋਨ, 2 ਚਾਂਦੀ ਤੇ 3 ਕਾਂਸੀ ਤਮਗੇ ਜਿੱਤ ਚੁੱਕਾ ਹੈ।
ਪੁਰਸ਼ ਫ੍ਰੀ ਸਟਾਈਲ ਮੁਕਾਬਲਿਆਂ 'ਚ ਹਿਮਾਂਸ਼ੂ 54 ਕਿ. ਗ੍ਰਾ. ਵਰਗ ਵਿਚ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸੈਮੀਫਾਈਨਲ ਤਕ ਪਹੁੰਚਿਆ, ਜਿਥੇ ਉਸ ਨੂੰ ਜਾਪਾਨ ਦੇ ਕਨਾਤਾ ਯਾਮਾਗੂਚੀ ਤੋਂ 2-8 ਨਾਲ ਹਾਰ ਦਾ ਸਾਹਮਣਾ ਕਰਨਾ ਪਿਆ। ਹਿਮਾਂਸ਼ੂ ਹੁਣ ਕਾਂਸੀ ਤਮਗਾ  ਮੁਕਾਬਲੇ 'ਚ ਉਤਰੇਗਾ।


Related News