ਹਾਈ ਜੰਪਰ ਤੇਜਸਵਿਨ ਸ਼ੰਕਰ ਨੇ ਜਿੱਤਿਆ ਸੋਨਾ

02/11/2024 6:58:08 PM

ਨਵੀਂ ਦਿੱਲੀ- ਭਾਰਤ ਦੇ ਹਾਈ ਜੰਪ ਦੇ ਰਾਸ਼ਟਰੀ ਰਿਕਾਰਡਧਾਰੀ ਐਥਲੀਟ ਤੇਜਸਵਿਨ ਸ਼ੰਕਰ ਨੇ ਬੈਲਜੀਅਮ ਦੇ ਹੇਸਟ-ਆਪ-ਡੇਨ ਬਰਗ ਵਿਚ ‘ਇੰਟਰਨੈਸ਼ਨਲ ਹਾਈ ਜੰਪ ਗਾਲਾ ਐਲਮੋਸ 2024 ਐਥਲੈਟਿਕਸ’ ਟੂਰਨਾਮੈਂਟ ਵਿਚ 2.23 ਮੀਟਰ ਦਾ ਜੰਪ ਲਾ ਕੇ ਸੋਨ ਤਮਗਾ ਜਿੱਤਿਆ। ਪਿਛਲੇ ਸਾਲ ਅਕਤੂਬਰ ਤੋਂ ਬਾਅਦ ਪਹਿਲੇ ਟੂਰਨਾਮੈਂਟ ਵਿਚ ਹਿੱਸਾ ਲੈ ਰਿਹਾ 25 ਸਾਲਾ ਸ਼ੰਕਰ ਵਿਸ਼ਵ ਐਥਲੈਟਿਕਸ ਇਨਡੋਰ ਟੂਰ ਚੈਲੰਜਰ ਟੂਰਨਾਮੈਂਟ ਵਿਚ ਯੂਨਾਨ ਦੇ ਐਂਟੋਨਿਯੋਸ ਮਰਲੋਸ (2.20 ਮੀਟਰ) ਤੋਂ ਅੱਗੇ ਰਿਹਾ। ਸ਼ੰਕਰ ਦੇ ਨਾਂ ਪੁਰਸ਼ਾਂ ਦੇ ਹਾਈ ਜੰਪ ਤੇ ਡੈਕਾਥਲਾਨ ਦੋਵਾਂ ਦਾ ਰਾਸ਼ਟਰੀ ਰਿਕਾਰਡ ਹੈ ਪਰ ਉਹ ਆਪਣੇ 2.29 ਮੀਟਰ ਦੇ ਨਿੱਜੀ ਸਰਵਸ੍ਰੇਸ਼ਠ ਪ੍ਰਦਰਸ਼ਨ ਤੋਂ ਬਿਹਤਰ ਨਹੀਂ ਕਰ ਸਕਿਆ। ਸ਼ੰਕਰ ਡੈਕਾਥਲਾਨ ’ਤੇ ਵੀ ਧਿਆਨ ਦੇ ਰਿਹਾ ਹੈ। ਉਸ ਨੇ ਪਿਛਲੇ ਸਾਲ ਏਸ਼ੀਆਈ ਚੈਂਪੀਅਨਸ਼ਿਪ ਵਿਚ ਇਸ ਪ੍ਰਤੀਯੋਗਿਤਾ ਦਾ ਕਾਂਸੀ ਤਮਗਾ ਤੇ ਏਸ਼ੀਆਈ ਖੇਡਾਂ ਵਿਚ ਚਾਂਦੀ ਤਮਗਾ ਜਿੱਤਿਆ ਸੀ। ਉਸ ਦੀਆਂ ਨਜ਼ਰਾਂ ਪੈਰਿਸ ਓਲੰਪਿਕ ਵਿਚ ਜਗ੍ਹਾ ਬਣਾਉਣ ’ਤੇ ਲੱਗੀਆਂ ਹਨ ਪਰ ਇਸਦੇ ਲਈ ਉਸ ਨੂੰ 2.33 ਮੀਟਰ ਦੇ ਕੁਆਲੀਫਾਇੰਗ ਮਾਪਦੰਡ ਨੂੰ ਹਾਸਲ ਕਰਨਾ ਪਵੇਗਾ।
ਟੂਰਾਮੈਂਟ ਵਿਚ ਹਿੱਸਾ ਲੈ ਰਹੇ ਹੋਰਨਾਂ ਭਾਰਤੀਆਂ ਵਿਚ ਜੇਸੇ ਸੰਦੇਸ਼ 2.09 ਮੀਟਰ ਦੇ ਜੰਪ ਨਾਲ ਸਾਂਝੇ ਤੌਰ ’ਤੇ 10ਵੇਂ ਸਥਾਨ ’ਤੇ ਰਿਹਾ। ਸ਼ੰਕਰ ਹੁਣ 20 ਫਰਵਰੀ ਨੂੰ ਚੈੱਕ ਗਣਰਾਜ ਵਿਚ ਹੋਣ ਵਾਲੀ ਐਥਲੈਟਿਕਸ ਚੈਂਪੀਅਨਸ਼ਿਪ ਵਿਚ ਹਿੱਸਾ ਲਵੇਗਾ।
 


Aarti dhillon

Content Editor

Related News