ਹੀਦਰ ਵਾਟਸਨ ਨੇ ਵਧਾਈ ਫੁੱਟਬਾਲਰ ਕਰਟਨੀ ਡਫਸ ਨਾਲ ਨੇੜਤਾ, ਡੇਟਿੰਗ ਲਈ ਤੋੜੀ ਸੀ ਕਮਿਟਮੈਂਟ

Monday, Jan 20, 2020 - 01:51 AM (IST)

ਹੀਦਰ ਵਾਟਸਨ ਨੇ ਵਧਾਈ ਫੁੱਟਬਾਲਰ ਕਰਟਨੀ ਡਫਸ ਨਾਲ ਨੇੜਤਾ, ਡੇਟਿੰਗ ਲਈ ਤੋੜੀ ਸੀ ਕਮਿਟਮੈਂਟ

ਨਵੀਂ ਦਿੱਲੀ - ਬ੍ਰਿਟੇਨ ਦੀ ਟੈਨਿਸ ਖਿਡਾਰਨ ਹੀਦਰ ਵਾਟਸਨ ਦਾ ਕਹਿਣਾ ਹੈ ਕਿ ਫੁੱਟਬਾਲਰ ਕਰਟਨੀ ਨੂੰ ਆਪਣੇ ਬੁਆਏਫ੍ਰੈਂਡ ਦੇ ਰੂਪ ਵਿਚ ਅਪਣਾਉਣ ਲਈ ਉਸ ਨੂੰ ਆਪਣੀ ਕਮਿਟਮੈਂਟ ਤੋੜਨੀ ਪਈ ਸੀ। 27 ਸਾਲ ਦੀ ਹੀਦਰ ਨੇ ਇਕ ਇੰਟਰਵਿਊ ਦੌਰਾਨ ਕਿਹਾ ਕਿ ਉਸ ਨੂੰ ਕਦੇ ਵੀ ਫੁੱਟਬਾਲ ਪਸੰਦ ਨਹੀਂ ਸੀ।

PunjabKesari
ਅਜਿਹੀ ਹਾਲਤ ਵਿਚ ਉਹ ਮੰਨਦੀ ਸੀ ਕਿ ਜ਼ਿੰਦਗੀ ਵਿਚ ਕਦੇ ਵੀ ਕਿਸੇ ਫੁੱਟਬਾਲਰ ਨੂੰ ਡੇਟ ਨਹੀਂ ਕਰੇਗੀ ਪਰ ਜਦੋਂ ਤੋਂ ਉਹ ਕਰਟਨੀ ਨੂੰ ਮਿਲੀ ਹੈ, ਉਸ ਨੂੰ ਲੱਗਦਾ ਹੈ ਕਿ ਉਸ ਦੀ ਜ਼ਿੰਦਗੀ ਵਿਚ ਨਵਾਂ ਅਧਿਆਏ ਸ਼ੁਰੂ ਹੋ ਗਿਆ ਹੈ। ਉਸ ਦੇ ਨਾਲ ਮੁਲਾਕਾਤ ਇਕ ਰੈਸਟੋਰੈਂਟ ਵਿਚ ਹੋਈ ਸੀ, ਜਿਥੇ ਕੋਈ ਟੇਬਲ ਖਾਲੀ ਨਾ ਹੋਣ ਤਕ ਸਾਨੂੰ ਬਾਰ ਰੂਮ ਵਿਚ ਭੇਜ ਦਿੱਤਾ ਗਿਆ ਸੀ।

PunjabKesari
ਉਥੇ ਹੀ ਮੈਨੂੰ ਕਰਟਨੀ ਮਿਲਿਆ। ਮੈਨੂੰ ਨਹੀਂ ਪਤਾ ਸੀ ਕਿ ਉਹ ਫੁੱਟਬਾਲਰ ਹੈ। ਅਸੀਂ ਕੁਝ ਸ਼ਾਟਾਂ ਲਾਈਆਂ ਤੇ ਉਸ ਤੋਂ ਬਾਅਦ ਵੀ ਮਿਲੇ। ਉਦੋਂ ਪਤਾ ਲੱਗਾ ਕਿ ਕਰਟਨੀ ਫੁੱਟਬਾਲਰ ਹੈ ਪਰ ਉਦੋਂ ਤਕ ਦੇਰ ਹੋ ਚੁੱਕੀ ਸੀ। ਮੈਂ ਉਸ ਦੇ ਪਿਆਰ ਵਿਚ ਪੈ ਗਈ ਸੀ। ਅਸੀਂ ਜਦੋਂ ਤੋਂ ਮਿਲੇ ਹਾਂ, ਸਾਡਾ ਕਰੀਅਰ ਵੀ ਚੰਗਾ ਹੁੰਦਾ ਜਾ ਰਿਹਾ ਹੈ। ਕਰਟਨੀ ਬੀਤੇ ਦਿਨੀਂ ਆਪਣੇ ਕਲੱਬ ਵਲੋਂ ਲੀਗ ਚੈਂਪੀਅਨਸ਼ਿਪ ਵਿਚ ਲੀਡਿੰਗ ਸਕੋਰਰ (12 ਗੋਲ) ਰਿਹਾ ਸੀ, ਉਥੇ ਹੀ ਮੈਂ ਵੀ ਹਾਬਰਟ ਇੰਟਰਨੈਸ਼ਨਲ ਦੇ ਸੈਮੀਫਾਈਨਲ ਵਿਚ ਜਗ੍ਹਾ ਬਣਾਉਣ ਵਿਚ ਸਫਲਤਾ ਹਾਸਲ ਕੀਤੀ ਸੀ। ਇਹ ਸਭ ਸਾਡੇ ਮਿਲਣ ਤੋਂ ਬਾਅਦ ਹੋਇਆ ਸੀ।

PunjabKesari
ਹੀਦਰ ਨੇ ਕਿਹਾ ਕਿ ਮੈਂ ਅਸਲ ਵਿਚ ਚੰਗਾ ਟੈਨਿਸ ਖੇਡਣ ਦੀ ਕੋਸ਼ਿਸ਼ ਕਰ ਰਹੀ ਹਾਂ। ਮੈਂ ਕੋਰਟ 'ਤੇ ਅਤੇ ਉਸ ਤੋਂ ਬਾਅਦ ਖੁਸ਼ ਹਾਂ। ਅਜੇ ਤਕ ਮੈਂ ਆਸਟਰੇਲੀਅਨ ਓਪਨ ਵਿਚ ਆਪਣੇ ਸਮੇਂ ਦਾ ਅਨੰਦ ਮਾਣ ਰਹੀ ਹਾਂ। ਆਮ ਤੌਰ 'ਤੇ ਮੈਂ ਜ਼ਿੰਦਗੀ ਵਿਚ ਚੰਗਾ ਮਹਿਸੂਸ ਕਰ ਰਹੀ ਹਾਂ। ਮੇਰੇ ਆਸੇ-ਪਾਸੇ ਲੋਕ ਚੰਗੇ ਹਨ।


author

Gurdeep Singh

Content Editor

Related News