ਜਾਪਾਨ ਤੇ ਇਕਵਾਡੋਰ ਦੇ ਡ੍ਰਾ ਨਾਲ ਪਰਾਗਵੇ ਕੁਆਟਰ ਫਾਈਨਲ 'ਚ
Tuesday, Jun 25, 2019 - 02:49 PM (IST)

ਸਪੋਰਟਸ ਡੈਸਕ— ਜਾਪਾਨ ਤੇ ਇਕਵਾਡੋਰ ਦੇ ਵਿਚਕਾਰ ਮੁਕਾਬਲਾ 1-1 ਨਾਲ ਡ੍ਰਾ ਰਹਿਣ ਦੇ ਕਾਰਨ ਪਰਾਗਵੇ ਨੇ ਕੋਪਾ ਅਮਰੀਕਾ ਫੁੱਟਬਾਲ ਕੁਆਟਰ ਫਾਈਨਲ 'ਚ ਜਗ੍ਹਾ ਬਣਾ ਲਈ ਜਦੋਂ ਕਿ ਇਹ ਦੋਨੋਂ ਟੀਮਾਂ ਬਾਹਰ ਹੋ ਗਈ। ਉਰੂਗਵੇ ਗਰੁੱਪ ਸੀ 'ਚ ਟਾਪ 'ਤੇ ਹੈ ਜਿਨ੍ਹੇ ਪਿਛਲੇ ਜੇਤੂ ਚਿਲੀ ਨੂੰ 1-0 ਨਾਲ ਹਰਾਇਆ।ਚਿਲੀ ਤੇ ਉਰੂਗਵੇ ਨੇ ਇਸ ਗਰੁੱਪ ਨਾਲ ਕੁਆਲੀਫਾਈ ਕਰ ਲਿਆ। ਗਰੁੱਪ ਏ ਤੋਂ ਪੇਰੂ ਆਖਰੀ ਅੱਠ 'ਚ ਪਹੁੰਚ ਚੁੱਕਿਆ ਹੈ। ਪਰਾਗਵੇ ਦੀ ਕਿਸਮਤ ਜਾਪਾਨ ਤੇ ਉਰੂਗਵੇ ਦੇ ਮੈਚ 'ਤੇ ਨਿਰਭਰ ਸੀ ਤੇ ਉਨ੍ਹਾਂ ਦਾ ਮੁਕਾਬਲਾ ਡਰਾ ਰਿਹਾ। ਪਰਾਗਵੇ ਦਾ ਸਾਹਮਣਾ ਪਹਿਲੇ ਕੁਆਟਰ ਫਾਈਨਲ 'ਚ ਬ੍ਰਾਜੀਲ ਨਾਲ ਹੋਵੇਗਾ।