ਚੇਨਈ ਸੁਪਰ ਕਿੰਗਜ਼ ਦੇ ਫੈਨਸ ਨੇ ਜਿੱਤਿਆ ਦਿਲ, ਬੋਰਡ ''ਤੇ ਲਿਖ ਕੇ ਆਇਆ ਸੀ ਇਹ ਗੱਲ

Wednesday, Apr 10, 2019 - 01:42 AM (IST)

ਚੇਨਈ ਸੁਪਰ ਕਿੰਗਜ਼ ਦੇ ਫੈਨਸ ਨੇ ਜਿੱਤਿਆ ਦਿਲ, ਬੋਰਡ ''ਤੇ ਲਿਖ ਕੇ ਆਇਆ ਸੀ ਇਹ ਗੱਲ

ਜਲੰਧਰ— ਆਈ. ਪੀ. ਐੱਲ. ਦੇ ਪਾਇੰਟ ਟੇਬਲ 'ਚ ਨੰਬਰ ਇਕ ਸਥਾਨ ਹਾਸਲ ਕਰਨ 'ਤੇ ਚੇਨਈ ਸੁਪਰ ਕਿੰਗਜ਼ ਦੀ ਫੈਨਸ ਫੋਲੋਇੰਗ ਪੂਰੀ ਦੁਨੀਆ 'ਚ ਬਹੁਤ ਜ਼ਿਆਦਾ ਹੈ। ਹੁਣ ਸੀ. ਐੱਸ. ਕੇ. ਦੇ ਫੈਨਸ ਫੋਲੋਇੰਗ 'ਚ ਇਕ ਹੋਰ ਫੈਨਸ ਜੁੜ ਗਿਆ ਹੈ ਜਿਸਦੀ ਸੋਸ਼ਲ ਸਾਈਟ 'ਤੇ ਖੂਬ ਚਰਚਾ ਹੋ ਰਹੀ ਹੈ। ਇਹ ਫੈਨਸ ਚੇਨਈ ਤੇ ਕੋਲਕਾਤਾ ਦੇ ਵਿਚਾਲੇ ਮੈਚ ਦੌਰਾਨ ਚੇਨਈ ਦੇ ਮੈਦਾਨ 'ਤੇ ਦੇਖਿਆ ਸੀ। ਫੈਨਸ ਨੇ ਆਪਣੇ ਹੱਥ 'ਚ ਜੋ ਬੋਰਡ ਫੜ੍ਹਿਆ ਸੀ ਉਸ 'ਤੇ ਜੋ ਖਾਸ ਗੱਲ ਲਿਖੀ ਸੀ ਉਹ ਚਰਚਾ 'ਚ ਆ ਗਈ।
ਸੀ. ਐੱਸ. ਕੇ. ਦੀ ਪੀਲੀ ਜਰਸੀ ਪਾ ਕੇ ਆਏ ਬੱਚੇ ਨੇ ਹੱਥ 'ਚ ਜੋ ਬੋਰਡ ਫੜ੍ਹਿਆ ਸੀ । ਉਸ 'ਤੇ ਲਿਖਿਆ ਸੀ- ਅੱਜ ਮੈਂ ਸੀ. ਐੱਸ. ਕੇ. ਦਾ ਇਕ ਛੋਟਾ ਜਿਹਾ ਫੈਨਸ ਹਾਂ। ਕੱਲ ਹੋ ਸਕਦਾ ਹਾਂ ਕਿ ਮੈਂ ਸੀ. ਐੱਸ. ਕੇ. ਦਾ ਖਿਡਾਰੀ ਬਣ ਜਾਵਾ। ਉਸ ਬੱਚੇ ਦੀ ਫੋਟੋ ਦੇਰ ਰਾਤ ਤਕ ਸੋਸ਼ਲ ਸਾਈਟ 'ਤੇ ਵਾਇਰਲ ਰਹੀ। ਚੇਨਈ ਸੁਪਰ ਕਿੰਗਜ਼ ਨੇ ਵੀ ਬੱਚੇ ਦੀ ਇਕ ਵੀਡੀਓ ਆਪਣੇ ਟਵਿਟਰ ਅਕਾਊਂਟ 'ਤੇ ਸ਼ੇਅਰ ਕੀਤੀ ਹੈ।

 


author

Gurdeep Singh

Content Editor

Related News