ਆਰ.ਟੀ.-ਪੀ.ਸੀ.ਆਰ. ਟੈਸਟ ''ਚ ਵੀ ਕੋਰੋਨਾ ਪਾਜ਼ੇਟਿਵ ਪਾਏ ਗਏ ਭਾਰਤੀ ਕੋਚ ਰਵੀ ਸ਼ਾਸਤਰੀ

Monday, Sep 06, 2021 - 05:13 PM (IST)

ਸਪੋਰਟਸ ਡੈਸਕ- ਭਾਰਤ ਦੇ ਮੁੱਖ ਕੋਚ ਰਵੀ ਸ਼ਾਸਤਰੀ ਆਰ.ਟੀ.- ਪੀ.ਸੀ.ਆਰ. ਟੈਸਟ 'ਚ ਵੀ ਕੋਵਿਡ-19 ਪਾਜ਼ੇਟਿਵ ਪਾਏ ਗਏ ਹਨ ਤੇ ਉਨ੍ਹਾਂ ਨੂੰ ਘੱਟੋ-ਘੱਟ ਅਗਲੇ 10 ਦਿਨਾਂ ਲਈ ਇਕਾਂਤਵਾਸ 'ਚ ਰਹਿਣਾ ਹੋਵੇਗਾ। ਹੁਣ ਉਹ ਇਸ ਹਫ਼ਤੇ ਮੈਨਚੈਸਟਰ 'ਚ ਇੰਗਲੈਂਡ ਖ਼ਿਲਾਫ਼ ਪੰਜਵੇਂ ਤੇ ਆਖ਼ਰੀ ਟੈਸਟ 'ਚ ਟੀਮ ਦੇ ਨਾਲ ਨਹੀਂ ਹੋਣਗੇ। ਸ਼ਾਸਤਰੀ ਨੂੰ ਐਤਵਾਰ ਨੂੰ ਲੇਟਰਲ ਫ਼ਲੋ ਟੈਸਟ (ਰੈਪਿਡ ਐਂਟੀਜਨ ਟੈਸਟ) 'ਚ ਪਾਜ਼ੇਟਿਵ ਪਾਇਆ ਗਿਆ ਸੀ ਤੇ ਸੋਮਵਾਰ ਨੂੰ ਉਨ੍ਹਾਂ ਦੀ ਆਰ.ਟੀ.-ਪੀ.ਸੀ.ਆਰ. ਟੈਸਟ ਰਿਪੋਰਟ ਕੋਰੋਨਾ ਪਾਜ਼ੇਟਿਵ ਹੋਣ ਦੀ ਪੁਸ਼ਟੀ ਹੋਈ। ਪੰਜਵਾਂ ਤੇ ਆਖ਼ਰੀ ਟੈਸਟ 10 ਸਤੰਬਰ ਤੋਂ ਸ਼ੁਰੂ ਹੋਣਾ ਹੈ।

ਭਾਰਤੀ ਕ੍ਰਿਕਟ ਕੰਟਰੋਲ ਬੋਰਡ (ਬੀ. ਸੀ. ਸੀ. ਆਈ.) ਦੇ ਇਕ ਸੂਤਰ ਨੇ ਨਾਂ ਨਾ ਛਾਪਣ ਦੀ ਸ਼ਰਤ 'ਤੇ ਇਕ ਨਿਊਜ਼ ਏਜੰਸੀ ਨੂੰ ਕਿਹਾ ਕਿ ਉਨ੍ਹਾਂ ਦੇ ਗਲੇ 'ਚ ਖ਼ਰਾਸ਼ ਜਿਹੇ ਹਲਕੇ ਲੱਛਣ ਹਨ। ਉਹ 10 ਦਿਨਾਂ ਲਈ ਇਕਾਂਤਵਾਸ 'ਚ ਰਹਿਣਗੇ। ਉਨ੍ਹਾਂ ਦੇ ਕਰੀਬੀ ਸੰਪਰਕ 'ਚ ਆਉਣ ਵਾਲੇ ਤਿੰਨ ਸਪੋਰਟ ਸਟਾਫ਼ ਮੈਂਬਰਾਂ ਨੂੰ ਵੀ ਇਕਾਂਤਵਾਸ 'ਚ ਭੇਜਿਆ ਗਿਆ ਹੈ ਜਿਸ 'ਚ ਗੇਂਦਬਾਜ਼ੀ ਕੋਚ ਭਰਤ ਅਰੁਣ, ਫੀਲਡਿੰਗ ਕੋਚ ਆਰ. ਸ਼੍ਰੀਧਰ ਤੇ ਫਿਜ਼ੀਓਥੈਰੇਪਿਸਟ ਨਿਤਿਨ ਪਟੇਲ ਸ਼ਾਮਲ ਹਨ। ਖੇਡਣ ਵਾਲੇ ਮੈਂਬਰਾਂ ਨੇ ਸ਼ਨੀਵਾਰ ਦੀ ਸ਼ਾਮ ਤੇ ਐਤਵਾਰ ਦੀ ਸਵੇਰੇ ਆਯੋਜਿਤ ਦੋ ਰੈਪਿਡ ਐਂਟੀਜਨ ਟੈਸਟ 'ਚ ਨੈਗੇਟਿਵ ਟੈਸਟ ਦਿੱਦਾ ਸੀ।


Tarsem Singh

Content Editor

Related News