ਕ੍ਰਿਕਟ ਲਈ ਆਪਣੀ ਗੱਡੀ ਵੇਚੀ-ਦੇਸ਼ ਛੱਡਿਆ, ਹੁਣ ਨਿਊਜ਼ੀਲੈਂਡ 'ਚ ਜਿੱਤਿਆ ਐਵਾਰਡ

05/06/2020 12:55:34 AM

ਨਵੀਂ ਦਿੱਲੀ— ਭਾਰਤ ਸਮੇਤ ਦੁਨੀਆ ਦੇ ਕਈ ਦੇਸ਼ 'ਚ ਕਈ ਅਜਿਹੇ ਕ੍ਰਿਕਟਰ ਹਨ, ਜੋ ਆਪਣੀ ਪਹਿਚਾਣ ਬਣਾਉਣ ਤੇ ਅੰਤਰਰਾਸ਼ਟਰੀ ਪੱਧਰ 'ਤੇ ਮੁਕਾਮ ਹਾਸਲ ਕਰਨ ਦੇ ਲਈ ਆਪਣਾ ਸਭ ਕੁਝ ਦਾਅ 'ਤੇ ਲਗਾ ਦਿੰਦੇ ਹਨ। ਇਸ 'ਚ ਕੁਝ ਉਸ ਮੰਜ਼ਿਲ 'ਤੇ ਪਹੁੰਚ ਜਾਂਦੇ ਹਨ ਤੇ ਕੁਝ ਨਹੀਂ। ਅਜਿਹਾ ਹੀ ਇਕ ਨਾਂ ਹੈ ਡੇਵਨ ਕਾਨਵੇ ਦਾ। ਦੱਖਣੀ ਅਫਰੀਕਾ ਦੇ ਇਸ ਕ੍ਰਿਕਟਰ ਨੇ ਖੁਦ ਨੂੰ ਸਥਾਪਿਤ ਕਰਨ ਦੇ ਲਈ ਆਪਣਾ ਘਰ, ਗੱਡੀ ਤੇ ਇੱਥੇ ਤੱਕ ਕਿ ਆਪਣੇ ਦੇਸ਼ ਨੂੰ ਵੀ ਛੱਡ ਦਿੱਤਾ। ਕਾਨਵੇ ਨੂੰ ਬੀਤੇ ਹਫਤੇ ਨਿਊਜ਼ੀਲੈਂਡ ਦੇ ਸਰਵਸ੍ਰੇਸ਼ਠ ਘਰੇਲੂ ਕ੍ਰਿਕਟਰ ਦੇ ਐਵਾਰਡ ਨਾਲ ਸਨਮਾਨਿਤ ਕੀਤਾ ਗਿਆ। ਦੱਖਣੀ ਅਫਰੀਕਾ 'ਚ ਜੰਮੇ, ਪਲੇ-ਪੜ੍ਹੇ ਤੇ ਕ੍ਰਿਕਟਰ ਦੇ ਤੌਰ 'ਤੇ ਸ਼ੁਰੂਆਤ ਕਰਨ ਵਾਲੇ ਕਾਨਵੇ 3 ਸਾਲ ਪਹਿਲਾਂ ਆਪਣਾ ਦੇਸ਼ ਛੱਡ ਤੇ ਜੀਵਨ ਨੂੰ ਬਿਹਤਰ ਬਣਾਉਣ ਦੀ ਉਮੀਦ ਨਾਲ ਉਹ ਨਿਊਜ਼ੀਲੈਂਡ ਪਹੁੰਚ ਗਏ।

ਕਾਨਵੇ 3 ਸਾਲ ਪਹਿਲਾਂ ਆਪਣੀ ਘਰੇਲੂ ਟੀਮ ਗਾਟੇਂਗ ਦੇ ਲਈ ਖੇਡ ਰਹੇ ਸਨ ਤੇ ਉੱਥੇ ਉਸ ਨੇ ਫਸਟ ਕਲਾਸ ਕ੍ਰਿਕਟ 'ਚ ਆਪਣਾ ਪਹਿਲਾ ਸੈਂਕੜਾ ਲਗਾਇਆ ਪਰ ਇਸ ਨਾਲ ਵੀ ਉਸਦੀ ਕਿਸਮਤ ਨਹੀਂ ਬਦਲੀ। ਟੀਮ 'ਚ ਜਗ੍ਹਾ ਪੱਕੀ ਨਹੀਂ ਰਹੀ ਤੇ ਇਹ ਆਪਣੇ ਦੇਸ਼ 'ਚ ਉਸਦੀ ਆਖਰੀ ਪਾਰੀ ਸਾਬਤ ਹੋਈ। ਕਾਨਵੇ ਨੇ ਇੰਟਰਵਿਊ 'ਚ ਦੱਸਿਆ ਕਿ ਮੈਂ ਆਪਣੀ ਪਾਰਟਰਨ ਕਿਮ ਦੇ ਨਾਲ ਗੋਲਫ ਖੇਡ ਰਿਹਾ ਸੀ ਤੇ ਮੈਂ ਉਸਨੂੰ ਕਿਹਾ ਮੈਨੂੰ ਨਹੀਂ ਲੱਗਦਾ ਕਿ ਇਹ ਮੇਰਾ ਖੇਡ ਅੱਗੇ ਵੱਧ ਸਕੇਗਾ ਤੇ ਮੈਂ ਨਿਊਜ਼ੀਲੈਂਡ ਜਾਣ ਦੀ ਸੋਚ ਰਿਹਾ ਹਾਂ। ਉਨ੍ਹਾਂ ਨੇ ਦੱਸਿਆ ਕਿ ਉਸਦੀ ਗਰਲਫ੍ਰੈਂਡ ਇਸ ਨਾਲ ਰਾਜੀ ਸੀ। 26 ਸਾਲ ਦੀ ਉਮਰ 'ਚ ਕਾਨਵੇ ਆਪਣਾ ਘਰ, ਗੱਡੀ ਵੇਚ ਕੇ ਨਿਊਜ਼ੀਲੈਂਡ ਪਹੁੰਚ ਗਿਆ। ਆਪਣਾ ਕ੍ਰਿਕਟ ਦਾ ਸੁਪਾਨ ਪੂਰਾ ਕਰਨ ਦੇ ਲਈ ਉਹ ਨਿਊਜ਼ੀਲੈਂਡ ਦੇ ਸਭ ਤੋਂ ਪ੍ਰਸਿੱਧ ਸ਼ਹਿਰ 'ਚ ਵੇਲਿੰਗਟਨ ਪਹੁੰਚੇ।
ਕਾਨਵੇ ਨੇ ਜਲਦ ਹੀ ਵੇਲਿੰਗਟਨ ਦੀ ਟੀਮ ਦੇ ਲਈ ਘਰੇਲੂ ਕ੍ਰਿਕਟ 'ਚ ਤਿੰਨੇ ਫਾਰਮੈਟ 'ਚ ਖੇਡਣਾ ਸ਼ੁਰੂ ਕੀਤਾ ਤੇ ਉੱਥੇ ਹੀ ਉਸਦੀ ਕਿਸਮ ਬਦਲ ਗਈ। ਹੁਣ ਉਹ ਟੀਮ ਦਾ ਪੱਕਾ ਖਿਡਾਰੀ ਹੈ। 2019-20 ਸੈਸ਼ਨ 'ਚ ਵੇਲਿੰਗਟਨ ਫਾਇਰਬਰਡਸ ਦੇ ਲਈ ਖੇਡਦੇ ਹੋਏ ਨਿਊਜ਼ੀਲੈਂਡ ਦੇ ਤਿੰਨੇ ਘਰੇਲੂ ਟੂਰਨਾਮੈਂਟ 'ਚ ਕਾਨਵੇ ਸਭ ਤੋਂ ਜ਼ਿਆਦਾ ਦੌੜਾਂ ਬਣਾਉਣ ਵਾਲੇ ਬੱਲੇਬਾਜ਼ ਬਣੇ। ਆਪਣੇ 17 ਫਸਟ ਕਲਾਸ ਮੈਚਾਂ 'ਚ ਉਨ੍ਹਾਂ ਨੇ 72.63 ਦੀ ਔਸਤ ਨਾਲ 1,598 ਦੌੜਾਂ ਬਣਾਈਆਂ, ਜਿਸ 'ਚ 4 ਸੈਂਕੜੇ ਸ਼ਾਮਲ ਹਨ। ਉਸਦੀ ਬਿਹਤਰੀਨ ਬੱਲੇਬਾਜ਼ੀ ਦੀ ਮਦਦ ਨਾਲ ਫਾਇਰਬਰਡਸ  ਨੇ 2003-04 ਤੋਂ ਬਾਅਦ ਪਹਿਲੀ ਵਾਰ ਫਸਟ ਕਲਾਸ ਟੂਰਨਾਮੈਂਟ ਪਲੰਕੇਟ ਸ਼ੀਲਡ ਦਾ ਖਿਤਾਬ ਜਿੱਤਿਆ। ਕਾਨਵੇ ਨੇ ਇਸੇ ਪ੍ਰਦਰਸ਼ਨ ਕਾਰਨ ਉਸ ਨੂੰ ਹਾਲ ਹੀ 'ਚ ਨਿਊਜ਼ੀਲੈਂਡ ਕ੍ਰਿਕਟ ਦੇ ਐਵਾਰਡ ਸਮਾਰੋਹ 'ਚ ਡਾਮੇਸਿਟਕ ਪਲੇਅਰ ਆਫ ਦਿ ਈਅਰ ਦਾ ਮੈਡਲ ਮਿਲਿਆ।


Gurdeep Singh

Content Editor

Related News