ਧਵਨ ਨੂੰ ਅਜਿਹਾ ਇਸ਼ਾਰਾ ਕਰਨਾ ਰਬਾਡਾ ਨੂੰ ਪਿਆ ਭਾਰੀ, ਠੁੱਕਿਆ ਜੁਰਮਾਨਾ

Wednesday, Feb 14, 2018 - 06:51 PM (IST)

ਧਵਨ ਨੂੰ ਅਜਿਹਾ ਇਸ਼ਾਰਾ ਕਰਨਾ ਰਬਾਡਾ ਨੂੰ ਪਿਆ ਭਾਰੀ, ਠੁੱਕਿਆ ਜੁਰਮਾਨਾ

ਨਵੀਂ ਦਿੱਲੀ— ਪੰਜਵੇਂ ਵਨ ਡੇ 'ਚ ਦੱਖਣੀ ਅਫਰੀਕਾ ਨੂੰ ਭਾਰਤ ਕੋਲੋ 73 ਦੌੜਾਂ ਦੀ ਹਾਰ ਮਿਲੀ। ਇਸ ਜਿੱਤ ਦੇ ਨਾਲ ਭਾਰਤ ਨੇ ਪਹਿਲੀ ਵਾਰ ਦੱਖਣੀ ਅਫਰੀਕਾ 'ਚ ਸੀਰੀਜ਼ ਆਪਣੇ ਨਾਂ ਕੀਤੀ। ਇਕ ਪਾਸੇ ਜਿੱਥੇ ਮੇਜਬਾਨ ਟੀਮ ਨੂੰ ਸੀਰੀਜ਼ 'ਚ ਹਾਰ ਮਿਲੀ ਉੱਥੇ ਹੀ ਦੂਜੇ ਪਾਸੇ ਟੀਮ ਦੇ ਤੇਜ਼ ਗੇਂਦਬਾਜ਼ ਕਾਗਿਸੋ ਰਬਾਡਾ ਨੂੰ ਆਈ.ਸੀ.ਸੀ. ਨੇ ਵੱਡਾ ਝਟਕਾ ਦਿੱਤਾ। ਰਬਾਡਾ 'ਤੇ ਮੈਚ ਫੀਸ ਦਾ 15 ਫੀਸਦੀ ਜੁਰਮਾਨੇ ਦੇ ਨਾਲ ਇਕ ਡਿਮੇਰਿਟ ਪੁਆਇੰਟ ਵੀ ਮਿਲਿਆ।
ਰਬਾਡਾ 'ਤੇ ਇਹ ਜੁਰਮਾਨਾ ਪੋਰਟ ਐਲੀਜਾਬੇਥ 'ਚ ਪੰਜਵੇਂ ਵਨ ਡੇ 'ਚ ਭਾਰਤੀ ਟੀਮ ਦੇ ਸਲਾਮੀ ਬੱਲੇਬਾਜ਼ ਸ਼ਿਖਰ ਧਵਨ ਦੇ ਆਊਟ ਹੋਣ ਤੋਂ ਬਾਅਦ ਉਸ ਦੇ ਜਸ਼ਨ ਨੂੰ ਦੇਖ ਕੇ ਲਗਾਇਆ ਗਿਆ। ਭਾਰਤੀ ਪਾਰੀ ਦੇ ਅੱਠਵੇਂ ਓਵਰ 'ਚ ਇਹ ਘਟਨਾ ਵਾਪਰੀ ਜਦੋ ਰਬਾਡਾ ਨੇ ਆਊਟ ਕਰਨ ਤੋਂ ਬਾਅਦ ਪਵੇਲੀਅਨ ਵਾਪਸ ਆ ਰਹੇ ਬੱਲੇਬਾਜ਼ ਵੱਲ ਇਸ਼ਾਰਾ ਕੀਤਾ ਅਤੇ ਕੁਝ ਇਸ ਤਰ੍ਹਾਂ ਦੇ ਸ਼ਬਦਾਂ ਦਾ ਇਸਤੇਮਾਲ ਕੀਤਾ। ਜਿਸ 'ਤੇ ਬੱਲੇਬਾਜ਼ ਜਵਾਬ ਦੇ ਸਕਦਾ ਸੀ।
ਆਈ.ਸੀ.ਸੀ. ਨੇ ਬਿਆਨ 'ਚ ਕਿਹਾ ਕਿ ਰਬਾਡਾ ਦੇ ਖਾਤੇ 'ਚ ਇਕ ਡਿਮੇਰਿਟ ਪੁਆਇੰਟ ਵੀ ਜੁੜ ਗਿਆ ਹੈ ਕਿਉਂਕਿ ਇਸ ਨੇ ਖਿਡਾਰੀਆਂ ਅਤੇ ਸਹਿਯੋਗੀ ਅਧਿਕਾਰੀਆਂ ਦੀ ਆਈ.ਸੀ.ਸੀ. ਆਚਾਰ ਸੰਹਿਤਾ ਦੀ ਧਾਰਾ ਇਕ ਦੀ ਉਲੰਘਣਾ ਦਾ ਦੋਸ਼ੀ ਦੱਸਿਆ ਗਿਆ ਹੈ।
ਮੈਦਾਨੀ ਅੰਪਾਇਰ ਇਯਾਨ ਗੋਲਡ ਅਤੇ ਸ਼ਾਨ ਜਾਰਜ, ਤੀਜੇ ਅੰਪਾਇਰ ਅਲੀਮ ਡਾਰ ਅਤੇ ਚੌਥੇ ਅੰਪਾਇਰ ਬੋਂਗਾਨੀ ਜੇਲੇ ਨੇ 2.1.7 ਧਾਰਾ ਦੇ ਦੌਰਾਨ ਇਸ 'ਤੇ ਦੋਸ਼ ਲਗਾਇਆ। ਰਬਾਡਾ ਨੇ ਆਈ.ਸੀ.ਸੀ. ਮੈਚ ਰੈਫਰੀ ਦੇ ਐਲੀਟ ਪੈਨਲ ਦੇ ਐਂਡੀ ਪਾਈਕ੍ਰੋਫਟ ਵਲੋਂ ਲਗਾਇਆ ਗਿਆ ਇਹ ਉਲੰਘਣ ਸਵੀਕਾਰ ਕਰ ਲਿਆ ਹੈ। ਜਿਸ ਨਾਲ ਕਿਸੇ ਆਧਿਕਾਰਿਕ ਸੁਣਵਾਈ ਦੀ ਜਰੂਰਤ ਨਹੀਂ ਪਈ।
ਇਸ ਤੇਜ਼ ਗੇਂਦਬਾਜ਼ ਦੇ ਅਨੁਸ਼ਾਸਨੀ ਰਿਕਾਰਡ 'ਚ ਪੰਜ ਡਿਮੇਰਿਟ ਅੰਕ ਹੋ ਗਏ ਹਨ, ਜਿਸਨੇ ਸ਼੍ਰੀਲੰਕਾ ਖਿਲਾਫ ਵਨ ਡੇ 'ਚ ਅੱਠ ਫਰਵਰੀ 2017 ਨੂੰ ਤਿੰਨ ਜਦਕਿ ਇੰਗਲੈਂਡ ਖਿਲਾਫ ਸੱਤ ਜੁਲਾਈ 2017 ਨੂੰ ਲਾਡ੍ਰਸ ਟੈਸਟ 'ਚ ਇਕ ਡਿਮੇਰਿਟ ਅੰਕ ਮਿਲਿਆ ਸੀ।


Related News