ਪਾਕਿ ਗੇਂਦਬਾਜ਼ ਵੱਲੋਂ ਬਦਸਲੂਕੀ ਕਰਨ''ਤੇ ਅਫਗਾਨ ਬੱਲੇਬਾਜ਼ ਨੇ ਕਿਹਾ- ''ਜਾ ਕੇ ਕੰਮ ਕਰ ਆਪਣਾ''
Saturday, May 25, 2019 - 11:46 AM (IST)

ਸਪੋਰਟਸ ਡੈਸਕ : ਹਸ਼ਮਤੁੱਲਾਹ ਸਾਹਿਦੀ ਦੀ ਅਜੇਤੂ 74 ਦੌੜਾਂ ਦੀ ਬੇਸ਼ਕੀਮਤੀ ਪਾਰੀ ਦੀ ਬਦੌਲਤ ਛੁਪੇ ਰੁਸਤਮ ਅਫਗਾਨਿਸਤਾਨ ਨੇ ਆਈ. ਸੀ. ਸੀ. ਚੈਂਪੀਅਨਸ ਟ੍ਰਾਫੀ ਦੇ ਜੇਤੂ ਪਾਕਿਸਤਾਨ ਨੂੰ ਵਿਸ਼ਵ ਕੱਪ ਅਭਿਆਸ ਮੈਚ ਵਿਚ ਸ਼ੁੱਕਰਵਾਰ ਨੂੰ 3 ਵਿਕਟਾਂ ਦੀ ਜਿੱਤ ਨਾਲ ਹੈਰਾਨ ਕਰ ਦਿੱਤਾ। ਅਜਿਹੇ 'ਚ ਮੈਚ ਦੌਰਾਨ ਪਾਕਿਸਤਾਨ ਦੇ ਗੇਂਦਬਾਜ਼ ਸ਼ਾਹੀਨ ਅਫਰੀਦੀ ਨੇ ਅਫਗਾਨਿਸਤਾਨ ਬੱਲੇਬਾਜ਼ ਹਜਰਤੁੱਲਾਹ ਜਜਾਈ ਨਾਲ ਬਦਸਲੂਕੀ ਵੀ ਕੀਤੀ।
ਦਰਅਸਲ, 263 ਦੌੜਾਂ ਦਾ ਪਿੱਛਾ ਕਰਨ ਉੱਤਰੀ ਅਫਗਾਨਿਸਤਾਨ ਨੂੰ ਹਜਰਤੁੱਲਾਹ ਜਜਾਈ ਨੇ ਤੂਫਾਨੀ ਸ਼ੁਰੂਆਤ ਦਿਵਾਈ। ਜਜਾਈ ਨੇ ਪਾਰੀ ਆਪਣੀ ਪਾਰੀ ਦੌਰਾਨ ਸ਼ਾਹੀਨ ਅਫਰੀਦੀ ਦੇ ਓਵਰ ਵਿਚ ਲਗਾਤਾਰ 3 ਗੇਂਦਾਂ 'ਤੇ 3 ਚੌਕੇ ਲਗਾ ਦਿੱਤੇ। ਇਸ ਤੋਂ ਬਾਅਦ ਚੌਥੀ ਗੇਂਦ ਨੂੰ ਉਸ ਨੇ ਹਲਕੇ ਹੱਥਾਂ ਨਾਲ ਖੇਡਿਆ। ਲਗਾਤਾਰ ਚੌਕੇ ਖਾਣ ਤੋਂ ਬਾਅਦ ਸ਼ਾਹੀਨ ਅਫਰੀਦੀ ਜਜਈ ਕੋਲ ਜਾ ਕੇ ਕੁੱਝ ਕਹਿਣ ਲੱਗਾ ਪਰ ਇਸ ਅਫਗਾਨੀ ਬੱਲੇਬਾਜ਼ ਨੇ ਆਪਣਾ ਸਿਰ ਹੇਠਾਂ ਝੁਕਾ ਕੇ ਹੱਥਾਂ ਨਾਲ ਹੀ ਸ਼ਾਹੀਨ ਨੂੰ ਵਾਪਸ ਗੇਂਦਬਾਜ਼ੀ ਲਈ ਜਾਣ ਨੂੰ ਕਿਹਾ।
ਅਫਰੀਦੀ ਦੇ ਓਵਰ ਵਿਚ ਜਜਈ ਨੇ 5 ਚੌਕੇ ਲਗਾਏ। ਹੱਦ ਤਾਂ ਉਦੋਂ ਹੋਈ ਜਦੋਂ ਮਾਰ ਖਾਣ ਦੇ ਬਾਵਜੂਦ ਅਫਰੀਦੀ ਦੀ ਆਕੜ ਨਹੀਂ ਗਈ। ਅਫਰੀਦੀ ਨੇ ਆਖਰੀ ਗੇਂਦ ਸੁੱਟਣ ਦੇ ਬਾਅਦ ਵੀ ਜਜਈ ਨੂੰ ਕੁਝ ਕਿਹਾ। ਇਸ ਦੌਰਾਨ ਜਜਈ ਨੇ ਇਕ ਵਾਰ ਫਿਰ ਪਾਕਿਸਤਾਨੀ ਗੇਂਦਬਾਜ਼ ਨੂੰ ਆਪਣਾ ਰਸਤਾ ਨਾਪਣ ਲਈ ਕਿਹਾ। ਇਸ ਤੋਂ ਬਾਅਦ ਅੰਪਾਇਰ ਨੇ ਪੂਰਾ ਮਾਮਲਾ ਸ਼ਾਂਤ ਕਰਾਇਆ।