ਜ਼ਖਮੀ ਸ਼ਮੀ ਨੂੰ ਮਿਲਣਾ ਚਾਹੁੰਦੀ ਹੈ ਹਸੀਨ ਜਹਾਂ

Tuesday, Mar 27, 2018 - 12:44 AM (IST)

ਜ਼ਖਮੀ ਸ਼ਮੀ ਨੂੰ ਮਿਲਣਾ ਚਾਹੁੰਦੀ ਹੈ ਹਸੀਨ ਜਹਾਂ

ਕੋਲਕਾਤਾ—ਭਾਰਤੀ ਟੀਮ ਦੇ ਤੇਜ਼ ਗੇਂਦਬਾਜ਼ ਮੁਹੰਮਦ ਸ਼ਮੀ ਦੀ ਪਤਨੀ ਹਸੀਨ ਜਹਾਂ ਨੇ ਕਿਹਾ ਕਿ ਆਪਣੇ ਪਤੀ ਨੂੰ ਮਿਲਣਾ ਚਾਹੁੰਦੀ ਹੈ, ਜੋ ਦੇਹਰਾਦੂਨ ਤੋਂ ਨਵੀਂ ਦਿੱਲੀ ਜਾਂਦੇ ਹੋਏ ਸੜਕ ਹਾਦਸੇ 'ਚ ਜ਼ਖਮੀ ਹੋ ਗਏ ਸਨ। ਸ਼ਮੀ ਦੀ ਕਾਰ 24 ਮਾਰਚ ਨੂੰ ਇਕ ਟਰੱਕ ਨਾਲ ਟਕਰਾ ਗਈ ਸੀ ਅਤੇ ਉਨ੍ਹਾਂ ਦੇ ਸਿਰ 'ਚ ਕੁਝ ਟਾਂਕੇ ਲੱਗੇ ਸਨ। 
ਹਸੀਨ ਜਹਾਂ ਨੇ ਇੱਥੇ ਕਿਹਾ ਕਿ ਮੇਰੀ ਲੜਾਈ ਉਨ੍ਹਾਂ ਨੇ ਜੋ ਮੇਰੇ ਨਾਲ ਕੀਤਾ ਹੈ, ਉਸ ਖਿਲਾਫ ਹੈ। ਪਰ ਮੈਂ ਸਰੀਰਕ ਰੂਪ ਤੋਂ ਉਨ੍ਹਾਂ ਨੂੰ ਜ਼ਖਮੀ ਹੁੰਦੇ ਹੋਏ ਨਹੀਂ ਦੇਖਣਾ ਚਾਹੁੰਦੀ। ਉਹ ਭਾਵੇ ਹੀ ਪਤਨੀ ਦੇ ਰੂਪ 'ਚ ਮੈਨੂੰ ਨਹੀਂ ਚਾਹੁੰਦੇ ਹੋ। ਪਰ ਮੈਂ ਹੁਣ ਵੀ ਉਨ੍ਹਾਂ ਨੂੰ ਪਿਆਰ ਕਰਦੀ ਹਾਂ, ਕਿਉਂਕਿ ਉਹ ਮੇਰੇ ਪਤੀ ਹਨ।
ਉਨ੍ਹਾਂ ਨੇ ਕਿਹਾ ਕਿ ਮੈਂ ਉਨ੍ਹਾਂ ਲਈ ਜਲਦ ਠੀਕ ਹੋਣ ਦੀਆਂ ਦੁਆਵਾਂ ਕਰਾਂਗੀ। ਹਸੀਨ ਜਹਾਂ ਨੇ ਕਿਹਾ ਕਿ ਉਹ ਆਪਣੀ ਬੇਟੀ ਨਾਲ ਸ਼ਮੀ ਨਾਲ ਮਿਲਣ ਨੂੰ ਬੇਤਾਬ ਹਨ, ਪਰ ਇਸ ਕ੍ਰਿਕਟਰ ਨਾਲ ਸੰਪਰਕ ਦੀਆਂ ਸਾਰੀਆਂ ਕੋਸ਼ਿਸ਼ਾਂ ਅਸਫਲ ਰਹੀਆਂ ਹਨ। ਉਨ੍ਹਾਂ ਨੇ ਕਿਹਾ ਕਿ ਮੈਂ ਆਪਣੇ ਪਤੀ ਤੋਂ ਸੰਪਰਕ ਦੀ ਕੋਸ਼ਿਸ਼ ਕਰ ਰਹੀ ਹਾਂ, ਪਰ ਉਹ ਆਪਣੇ ਫੋਨ ਤੋਂ ਮੇਰੀ ਕਾਲ ਦਾ ਜਵਾਬ ਨਹੀਂ ਦੇ ਰਹੇ। ਇੱਥੋਂ ਤਕ ਕਿ ਉਨ੍ਹਾਂ ਦੇ ਪਰਿਵਾਰਿਕ ਮੈਂਬਰ ਵੀ ਮੈਨੂੰ ਨਹੀਂ ਦੱਸ ਰਹੇ ਕਿ ਉਹ ਕਿਥੇ ਹਨ। ਮੈਂ ਬੇਬਸ ਮਹਿਸੂਸ ਕਰ ਰਹੀ ਹਾਂ


Related News