ਹਸਨ ਨਵਾਜ਼ ਪਾਕਿਸਤਾਨੀ ਟੀਮ ’ਚੋਂ ਬਾਹਰ
Monday, Nov 10, 2025 - 02:12 PM (IST)
ਲਾਹੌਰ– ਪਾਕਿਸਤਾਨ ਦੇ ਉੱਭਰਦੇ ਬੱਲੇਬਾਜ਼ ਹਸਨ ਨਵਾਜ਼ ਨੂੰ ਖਰਾਬ ਫਾਰਮ ਕਾਰਨ ਸ਼੍ਰੀਲੰਕਾ ਵਿਰੁੱਧ ਹੋਣ ਵਾਲੀ ਵਨ ਡੇ ਲੜੀ ਤੇ ਟੀ-20 ਤਿਕੋਣੀ ਲੜੀ ਦੀ ਟੀਮ ਵਿਚੋਂ ਬਾਹਰ ਕਰ ਦਿੱਤਾ ਗਿਆ ਹੈ।
ਪਾਕਿਸਤਾਨ ਕ੍ਰਿਕਟ ਬੋਰਡ (ਪੀ. ਸੀ. ਬੀ.) ਨੇ ਐਤਵਾਰ ਨੂੰ ਕਿਹਾ ਕਿ ਹਸਨ ਨਵਾਜ਼ ਨੂੰ ਕਾਇਦੇ ਆਜ਼ਮ ਟਰਾਫੀ ਪਹਿਲੀ ਸ਼੍ਰੇਣੀ ਟੂਰਨਾਮੈਂਟ ਵਿਚ ਖੇਡਣ ਲਈ ਕਿਹਾ ਗਿਆ ਹੈ।
ਪੀ. ਸੀ. ਬੀ. ਨੇ ਕਿਹਾ ਕਿ ਸਲਾਮੀ ਬੱਲੇਬਾਜ਼ ਫਖਰ ਜ਼ਮਾਂ 17 ਨਵੰਬਰ ਤੋਂ ਸ਼੍ਰੀਲੰਕਾ ਤੇ ਜ਼ਿੰਬਾਬਵੇ ਦੇ ਨਾਲ ਹੋਣ ਵਾਲੀ ਤਿਕੋਣੀ ਲੜੀ ਲਈ ਟੀ-20 ਟੀਮ ਵਿਚ ਹਸਨ ਦੀ ਜਗਾ ਲਵੇਗਾ। ਸ਼੍ਰੀਲੰਕਾ ਵਿਰੁੱਧ 11 ਨਵੰਬਰ ਤੋਂ ਰਾਵਲਪਿੰਡੀ ਵਿਚ ਹੋਣ ਵਾਲੀ 3 ਮੈਚਾਂ ਦੀ ਵਨ ਡੇ ਲੜੀ ਲਈ ਹਸਨ ਦੀ ਜਗ੍ਹਾ ਕਿਸੇ ਹੋਰ ਖਿਡਾਰੀ ਨੂੰ ਨਹੀਂ ਚੁਣਿਆ ਗਿਆ ਹੈ।
