T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ ਬਾਹਰ

Saturday, Feb 14, 2026 - 12:25 AM (IST)

T20 World Cup 'ਚ ਟੀਮ ਨੂੰ ਵੱਡਾ ਝਟਕਾ, ਕਪਤਾਨ ਹੀ ਟੂਰਨਾਮੈਂਟ 'ਚੋਂ ਹੋ ਗਿਆ ਬਾਹਰ

ਸਪੋਰਟਸ ਡੈਸਕ- ਭਾਰਤ ਅਤੇ ਸ਼੍ਰੀਲੰਕਾ ਦੀ ਸਹਿ-ਮੇਜ਼ਬਾਨੀ ਵਿੱਚ ਖੇਡੇ ਜਾ ਰਹੇ ਟੀ-20 ਵਰਲਡ ਕੱਪ 2026 ਵਿੱਚ ਖਿਡਾਰੀਆਂ ਦੀਆਂ ਸੱਟਾਂ ਨੇ ਕਈ ਟੀਮਾਂ ਦੀ ਚਿੰਤਾ ਵਧਾ ਦਿੱਤੀ ਹੈ। ਇਸ ਕੜੀ ਵਿੱਚ ਆਇਰਲੈਂਡ ਨੂੰ ਸਭ ਤੋਂ ਵੱਡਾ ਝਟਕਾ ਲੱਗਾ ਹੈ ਕਿਉਂਕਿ ਉਨ੍ਹਾਂ ਦੇ ਕਪਤਾਨ ਪਾਲ ਸਟਰਲਿੰਗ ਗੋਡੇ ਦੇ ਲਿਗਾਮੈਂਟ ਦੀ ਸੱਟ ਕਾਰਨ ਪੂਰੇ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ।

ਟਰਲਿੰਗ ਨੂੰ ਇਹ ਸੱਟ ਆਸਟ੍ਰੇਲੀਆ ਵਿਰੁੱਧ ਖੇਡੇ ਗਏ ਮੈਚ ਦੌਰਾਨ ਲੱਗੀ ਸੀ। ਮੈਦਾਨ 'ਤੇ ਕੈਚ ਲੈਂਦੇ ਸਮੇਂ ਉਨ੍ਹਾਂ ਦਾ ਸੱਜਾ ਗੋਡਾ ਜ਼ਖ਼ਮੀ ਹੋ ਗਿਆ ਅਤੇ ਬਾਅਦ ਵਿੱਚ ਬੱਲੇਬਾਜ਼ੀ ਦੌਰਾਨ ਤੇਜ਼ ਰਨ ਲੈਣ ਦੀ ਕੋਸ਼ਿਸ਼ ਵਿੱਚ ਇਹ ਸੱਟ ਹੋਰ ਵੀ ਗੰਭੀਰ ਹੋ ਗਈ। ਸਕੈਨ ਵਿੱਚ ਲਿਗਾਮੈਂਟ ਡੈਮੇਜ ਦੀ ਪੁਸ਼ਟੀ ਹੋਣ ਤੋਂ ਬਾਅਦ ਉਹ ਹੁਣ ਰਿਹਾਇਬਲੀਟੇਸ਼ਨ ਲਈ ਸਵਦੇਸ਼ ਪਰਤਣਗੇ। ਆਇਰਲੈਂਡ ਨੇ ਸਟਰਲਿੰਗ ਦੀ ਜਗ੍ਹਾ ਨੌਜਵਾਨ ਖੱਬੇ ਹੱਥ ਦੇ ਸਲਾਮੀ ਬੱਲੇਬਾਜ਼ ਸੈਮ ਟੌਪਿੰਗ ਨੂੰ ਟੀਮ ਵਿੱਚ ਸ਼ਾਮਲ ਕੀਤਾ ਹੈ।

ਇਹ ਵੀ ਪੜ੍ਹੋ- TEAM INDIA ਨਾਲ ਹੋਇਆ ਵੱਡਾ ਉਲਟਫੇਰ, UAE ਹੱਥੋਂ ਹਾਰੀ T20 ਮੈਚ

ਦੱਸ ਦੇਈਏ ਕਿ ਸਿਰਫ਼ ਆਇਰਲੈਂਡ ਹੀ ਨਹੀਂ, ਬਲਕਿ ਜ਼ਿੰਬਾਬਵੇ ਦੀ ਟੀਮ ਨੂੰ ਵੀ ਸੱਟ ਕਾਰਨ ਆਪਣੀ ਟੀਮ ਵਿੱਚ ਵੱਡਾ ਬਦਲਾਅ ਕਰਨਾ ਪਿਆ ਹੈ। ਟੀਮ ਦੇ 40 ਸਾਲਾ ਤਜ਼ਰਬੇਕਾਰ ਬੱਲੇਬਾਜ਼ ਅਤੇ ਸਾਬਕਾ ਕਪਤਾਨ ਬ੍ਰੈਂਡਨ ਟੇਲਰ ਸੱਟ ਕਾਰਨ ਟੂਰਨਾਮੈਂਟ ਤੋਂ ਬਾਹਰ ਹੋ ਗਏ ਹਨ। ਟੇਲਰ ਦੀ ਜਗ੍ਹਾ ਬੇਨ ਕਰਨ ਨੂੰ 15 ਮੈਂਬਰੀ ਟੀਮ ਵਿੱਚ ਸ਼ਾਮਲ ਕੀਤਾ ਗਿਆ ਹੈ। ਜ਼ਿੰਬਾਬਵੇ ਦੀ ਕਮਾਨ ਫਿਲਹਾਲ ਸਿਕੰਦਰ ਰਜ਼ਾ ਸੰਭਾਲ ਰਹੇ ਹਨ।

ਵਰਲਡ ਕੱਪ ਵਿੱਚ ਸੱਟਾਂ ਦਾ ਸਿਲਸਿਲਾ ਇੱਥੇ ਹੀ ਨਹੀਂ ਰੁਕਿਆ। ਆਸਟ੍ਰੇਲੀਆ ਦੇ ਕਪਤਾਨ ਮਿਸ਼ੇਲ ਮਾਰਸ਼ ਵੀ ਸੱਟ ਨਾਲ ਜੂਝ ਰਹੇ ਹਨ ਅਤੇ ਉਨ੍ਹਾਂ ਦੇ ਅਗਲੇ ਮੈਚਾਂ ਵਿੱਚ ਖੇਡਣ 'ਤੇ ਸਸਪੈਂਸ ਬਰਕਰਾਰ ਹੈ। ਆਇਰਲੈਂਡ ਦੀ ਟੀਮ ਹੁਣ ਸ਼ਨੀਵਾਰ ਨੂੰ ਕੋਲੰਬੋ ਵਿੱਚ ਓਮਾਨ ਵਿਰੁੱਧ ਮੈਦਾਨ ਵਿੱਚ ਉਤਰੇਗੀ, ਜਿੱਥੇ ਉਨ੍ਹਾਂ ਨੂੰ ਆਪਣੇ ਤਜ਼ਰਬੇਕਾਰ ਕਪਤਾਨ ਦੀ ਕਮੀ ਖਲੇਗੀ।

ਇਹ ਵੀ ਪੜ੍ਹੋ- ਖੇਡਣ ਪੁੱਜੀ ਪਾਕਿ ਟੀਮ ਨਾਲ ਹੋਈ ਮਾੜੀ! ਹੋਟਲ 'ਚ ਨਹੀਂ ਮਿਲੇ ਕਮਰੇ, ਸੜਕ 'ਤੇ ਖੱਜਲ ਹੋਏ ਖਿਡਾਰੀ


author

Rakesh

Content Editor

Related News