ਪਾਕਿ ਦੀ ਪੂਰੀ ਟੀਮ ਨੇ ਕਰਵਾਇਆ ਕੋਰੋਨਾ ਟੈਸਟ, ਇਹ ਧਾਕੜ ਗੇਂਦਬਾਜ਼ ਪਾਇਆ ਗਿਆ ਕੋਰੋਨਾ ਪਾਜ਼ੇਟਿਵ

Thursday, Mar 25, 2021 - 05:45 PM (IST)

ਸਪੋਰਟਸ ਡੈਸਕ— ਪਾਕਿਸਤਾਨ ਕ੍ਰਿਕਟ ਟੀਮ ਦੇ ਸਾਰੇ ਮੈਂਬਰਾਂ ਤੇ 13 ਅਧਿਕਾਰੀਆਂ ਦਾ ਕੋਵਿਡ-19 ਲਈ ਕੀਤਾ ਗਿਆ ਟੈਸਟ ਵੀਰਵਾਰ ਨੂੰ ਨੈਗੇਟਿਵ ਆਇਆ ਤੇ ਟੀਮ ਦੱਖਣੀ ਅਫ਼ਰੀਕਾ ਤੇ ਜ਼ਿਬਾਬਵੇ ਦੌਰੇ ਲਈ ਸ਼ੁੱਕਰਵਾਰ ਨੂੰ ਰਵਾਨਾ ਹੋਵੇਗੀ। ਪਾਕਿਸਤਾਨ ਕ੍ਰਿਕਟ ਬੋਰਡ ਨੇ ਦੌਰੇ ਤੋਂ ਪਹਿਲਾਂ ਸਾਰੇ ਖਿਡਾਰੀਆਂ ਤੇ ਅਧਿਕਾਰੀਆਂ ਦਾ ਚਾਰ ਵਾਰ ਕੋਵਿਡ-19 ਦਾ ਟੈਸਟ ਕਰਵਾਇਆ।
ਇਹ ਵੀ ਪੜ੍ਹੋ : ਕੀ ਹੁੰਦਾ ਹੈ ਅੰਪਾਇਰ ਕਾਲ : ਜਿਸ ਨੂੰ ਭਾਰੀ ਵਿਵਾਦ ਦੇ ਬਾਵਜੂਦ ICC ਨੇ ਨਹੀਂ ਬਦਲਣ ਦਾ ਕੀਤਾ ਫ਼ੈਸਲਾ

PunjabKesariਸ਼ੁਰੂ ’ਚ ਇਕ ਖਿਡਾਰੀ ਹਸਨ ਅਲੀ ਦਾ ਟੈਸਟ ਪਾਜ਼ੇਟਿਵ ਆਇਆ ਸੀ ਪਰ ਉਸ ਦੇ ਬਾਅਦ ਤਿੰਨ ਟੈਸਟ ਨੈਗੇਟਿਵ ਰਹੇ ਸਨ। ਪਾਕਿਸਤਾਨ ਆਈ. ਸੀ. ਸੀ. ਪੁਰਸ਼ ਵਿਸ਼ਵ ਕੱਪ ਸੁਪਰ ਲੀਗ ਦੇ ਤਹਿਤ ਦੱਖਣੀ ਅਫ਼ਰੀਕਾ ਵਿਰੁੱਧ ਦੋ ਤੋਂ 7 ਅਪ੍ਰੈਲ ਦੇ ਵਿਚਾਲੇ ਤਿੰਨ ਵਨ-ਡੇ ਤੇ ਫਿਰ 10 ਤੋਂ 16 ਅਪ੍ਰੈਲ ਤਕ ਟੀ-20 ਕੌਮਾਂਤਰੀ ਮੈਚ ਖੇਡੇਗਾ। ਇਸ ਤੋਂ ਬਾਅਦ ਪਾਕਿਸਤਾਨੀ ਟੀਮ ਜ਼ਿੰਬਾਬਵੇ ਦੌਰੇ ’ਤੇ ਜਾਵੇਗੀ ਜਿੱਥੇ ਉਹ ਤਿੰਨ ਟੀ-20 ਕੌਮਾਂਤਰੀ ਦੇ ਇਲਾਵਾ ਦੋ ਟੈਸਟ ਮੈਚ ਵੀ ਖੇਡੇਗੀ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


Tarsem Singh

Content Editor

Related News