ਕੈਂਸਰ ਕਾਰਣ ਕੱਟੀ ਗਈ ਇਕ ਲੱਤ, ਅੱਜ ਹੈ ਪ੍ਰਸਿੱਧ ਬਾਡੀ ਬਿਲਡਰ,ਮੁੱਖ ਮੰਤਰੀ ਵੀ ਹਨ ਇਸ ਨੌਜਵਾਨ ਦੇ ਮੁਰੀਦ
Saturday, Oct 10, 2020 - 02:57 PM (IST)
ਸੋਨੀਪਤ : ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਸੋਨੀਪਤ ਦੇ ਬਾਡੀ ਬਿਲਡਰ ਮੋਹਿਤ ਗੁੱਜਰ ਦੀ ਟਵਿਟਰ 'ਤੇ ਵੀਡੀਓ ਸਾਂਝੀ ਕੀਤੀ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਲਿਖਿਆ, 'ਮੰਜ਼ਿਲ ਉਨ੍ਹਾਂ ਨੂੰ ਹੀ ਮਿਲਦੀ ਹੈ, ਜਿਨ੍ਹਾਂ ਦੇ ਸੁਫ਼ਨਿਆਂ 'ਚ ਜਾਨ ਹੁੰਦੀ ਹੈ, ਖੰਭਾਂ ਨਾਲ ਕੁੱਝ ਨਹੀਂ ਹੁੰਦਾ, ਹੌਸਲਿਆਂ ਨਾਲ ਉਡਾਨ ਹੁੰਦੀ ਹੈ।' ਸੋਨੀਪਤ ਦੇ ਪੁੱਤਰ ਮੋਹਿਤ ਦਾ ਹੌਸਲਾ ਸਮਾਜ ਲਈ ਪ੍ਰੇਰਣਾਦਾਇਕ ਹੈ।
"मंजिल उन्ही को मिलती है
— Manohar Lal (@mlkhattar) October 9, 2020
जिनके सपनो में जान होती है,
पंख से कुछ नहीं होता
हौसलों से उड़ान होती है।"
सोनीपत के बेटे मोहित का हौसला समाज के लिए प्रेरणादायी है। pic.twitter.com/u7f6ytCkBj
ਸੋਨੀਪਤ ਦੇ ਰਹਿਣ ਵਾਲੇ ਮੋਹਿਤ ਦੇ ਸੰਘਰਸ਼ ਦੀ ਕਹਾਣੀ ਸਾਰੇ ਲਈ ਪ੍ਰੇਰਣਾਦਾਇਕ ਹੈ। ਜਦੋਂ ਉਹ 11 ਸਾਲ ਦੇ ਸਨ ਤਾਂ ਉਨ੍ਹਾਂ ਨੂੰ ਬੋਨ ਕੈਂਸਰ ਹੋ ਗਿਆ ਸੀ। ਇਸ ਕਾਰਨ ਉਨ੍ਹਾਂ ਦਾ ਇਕ ਲੱਤ ਕੱਟਣੀ ਪਈ। ਮੋਹਿਤ ਨੂੰ ਬਚਪਨ ਤੋਂ ਹੀ ਬਾਡੀ ਬਿਲਡਿੰਗ ਦਾ ਸ਼ੌਕ ਸੀ ਅਜਿਹੇ ਵਿਚ ਉਨ੍ਹਾਂ ਨੇ ਇਕ ਪੈਰ 'ਤੇ ਹੀ ਬਾਡੀ ਬਿਲਡਿੰਗ ਦਾ ਫ਼ੈਸਲਾ ਲਿਆ ਪਰ ਪਰਿਵਾਰ ਪਰੇਸ਼ਾਨ ਹੋ ਗਿਆ। ਫਿਰ ਵੀ ਮੋਹਿਤ ਨੇ ਆਪਣਾ ਬਾਡੀ ਬਿਲਡਿੰਗ ਦਾ ਸ਼ੌਕ ਨਹੀਂ ਛੱਡਿਆ। ਮੋਹਿਤ ਨੇ 2010 ਵਿਚ ਨਕਲੀ ਪੈਰ ਲਗਵਾਇਆ ਪਰ ਸਾਲ 2015 ਵਿਚ ਦੂਜਾ ਪੈਰ ਫਿਸਲਣ ਕਾਰਨ ਨਕਲੀ ਪੈਰ ਵੀ ਗਵਾ ਦਿੱਤਾ।
ਉਨ੍ਹਾਂ ਨੇ ਆਪਣਾ ਹੌਸਲਾ ਬਣਾਈ ਰੱਖਿਆ ਅਤੇ ਇਕ ਪੈਰ 'ਤੇ ਹੀ ਚਲਣ ਦਾ ਅਭਿਆਸ ਕੀਤਾ। ਅੱਜ ਮੋਹਿਤ ਇਕ ਪੈਰ 'ਤੇ ਹੀ ਪੂਰਾ ਬੈਲੇਂਸ ਬਣਾ ਕੇ ਚਲਦੇ ਹਨ। ਇੱਥੋਂ ਤੱਕ ਕਿ ਮੋਹਿਤ ਬਾਡੀ ਬਿਲਡਿੰਗ ਚੈਂਪਿਅਨਸ਼ਿਪ ਵਿਚ ਹਿੱਸਾ ਲੈਂਦੇ ਹਨ। ਮੋਹਿਤ ਦੇ ਇੰਸਟਾ ਮੁਤਾਬਕ ਉਹ 10 ਵਾਰ ਮਿਸਟਰ ਇੰਡੀਆ ਰਹਿ ਚੁੱਕੇ ਹੈ। ਮੋਹਿਤ ਦੀ ਜ਼ਿੰਦਗੀ ਤੋਂ ਲੋਕਾਂ ਨੂੰ ਪ੍ਰੇਰਨਾ ਮਿਲਦੀ ਹੈ ਇਸ ਲਈ ਲੋਕ ਉਨ੍ਹਾਂ ਨੂੰ ਮੈਨ ਆਫ ਇੰਸਪਿਰੇਸ਼ਨ ਕਹਿੰਦੇ ਹਨ।