ਹਰਮਨਪ੍ਰੀਤ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਜਰਮਨੀ ਨੂੰ 3-0 ਨਾਲ ਹਰਾਇਆ

Friday, Apr 15, 2022 - 02:00 PM (IST)

ਹਰਮਨਪ੍ਰੀਤ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤ ਨੇ ਜਰਮਨੀ ਨੂੰ 3-0 ਨਾਲ ਹਰਾਇਆ

ਭੁਵਨੇਸ਼ਵਰ- ਉੱਪ ਕਪਤਾਨ ਹਰਮਨਪ੍ਰੀਤ ਸਿੰਘ ਦੇ ਦੋ ਗੋਲਾਂ ਦੀ ਮਦਦ ਨਾਲ ਭਾਰਤੀ ਪੁਰਸ਼ ਹਾਕੀ ਟੀਮ ਨੇ ਐੱਫ. ਆਈ. ਐੱਚ. ਪ੍ਰੋ ਲੀਗ ਵਿਚ ਜਰਮਨੀ ਖ਼ਿਲਾਫ਼ ਵੀਰਵਾਰ ਨੂੰ ਪਹਿਲੇ ਮੈਚ ਵਿਚ 3-0 ਨਾਲ ਜਿੱਤ ਦਰਜ ਕੀਤੀ। ਹਰਮਨਪ੍ਰੀਤ ਨੇ 18ਵੇਂ ਤੇ 27ਵੇਂ ਮਿੰਟ ਵਿਚ ਪੈਨਲਟੀ ਕਾਰਨਰ 'ਤੇ ਗੋਲ ਕੀਤੇ ਜਦਕਿ ਅਭਿਸ਼ੇਕ ਨੇ 45ਵੇਂ ਮਿੰਟ ਵਿਚ ਗੋਲ ਕੀਤਾ। 

ਇਹ ਵੀ ਪੜ੍ਹੋ : ਵਾਟਸਨ ਦੀ ਟਾਪ-5 ਬੱਲੇਬਾਜ਼ਾਂ ਦੀ ਸੂਚੀ 'ਚ ਕੋਹਲੀ ਚੋਟੀ 'ਤੇ, ਜਾਣੋ ਲਿਸਟ 'ਚ ਕਿਹੜੇ ਖਿਡਾਰੀ ਹਨ ਸ਼ਾਮਲ

ਜਰਮਨੀ ਦੀ 22 ਮੈਂਬਰੀ ਟੀਮ ਵਿਚ ਛੇ ਖਿਡਾਰੀਆਂ ਨੇ ਸੀਨੀਅਰ ਪੱਧਰ 'ਤੇ ਸ਼ੁਰੂਆਤ ਕੀਤੀ ਹੈ ਤੇ ਦੋਵੇਂ ਟੀਮਾਂ ਦੇ ਪ੍ਰਦਰਸ਼ਨ ਵਿਚ ਫ਼ਰਕ ਸਾਫ਼ ਨਜ਼ਰ ਆਇਆ। ਇਸ ਜਿੱਤ ਤੋਂ ਬਾਅਦ ਭਾਰਤ 11 ਮੈਚਾਂ ਵਿਚ 24 ਅੰਕ ਲੈ ਕੇ ਸਿਖਰ 'ਤੇ ਹੈ ਜਦਕਿ ਜਰਮਨੀ ਨੌਂ ਮੈਚਾਂ ਵਿਚ 17 ਅੰਕ ਦੇ ਨਾਲ ਦੂਜੇ ਸਥਾਨ 'ਤੇ ਹੈ। ਦੋਵੇਂ ਟੀਮਾਂ ਸ਼ੁੱਕਰਵਾਰ ਨੂੰ ਦੂਜਾ ਮੈਚ ਖੇਡਣਗੀਆਂ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।
 


author

Tarsem Singh

Content Editor

Related News