ਹਰਿੰਦਰ ਸੰਧੂ ਨੇ ਸਾਊਥ ਆਸਟਰੇਲੀਅਨ ਓਪਨ ਖਿਤਾਬ ਜਿੱਤਿਆ

07/08/2017 3:50:40 PM

ਐਡੀਲੇਡ— ਭਾਰਤ ਦੇ ਹਰਿੰਦਰ ਪਾਲ ਸੰਧੂ ਨੇ ਆਸਟਰੇਲੀਆ ਦੇ ਰਾਈਸ ਡਾਊਲਿੰਗ ਨੂੰ 11.8, 12.10, 11.4 ਨਾਲ ਹਰਾ ਕੇ ਆਸਟਰੇਲੀਅਨ ਓਪਨ ਸਕੁਐਸ਼ ਖਿਤਾਬ ਜਿੱਤ ਲਿਆ। ਸੰਧੂ ਪਹਿਲਾ ਗੇਮ 1.7 ਨਾਲ ਜਿੱਤ ਗਏ ਸਨ ਪਰ ਇਸ ਤੋਂ ਬਾਅਦ ਡਾਊਲਿੰਗ ਨੇ ਵਾਪਸੀ ਕੀਤੀ।

ਤੀਜੇ ਗੇਮ 'ਚ ਸੰਧੂ ਨੇ ਆਪਣੇ ਵਿਰੋਧੀ ਨੂੰ ਕੋਈ ਮੌਕਾ ਨਹੀਂ ਦਿੱਤਾ ਅਤੇ ਜਿੱਤ ਦਰਜ ਕੀਤੀ। ਇਸ ਤੋਂ ਪਹਿਲਾਂ ਕੱਲ ਉਨ੍ਹਾਂ ਨੇ ਨੀਦਰਲੈਂਡ ਦੇ ਚੋਟੀ ਦਾ ਦਰਜਾ ਪ੍ਰਾਪਤ ਪੇਡਰੋ ਸ਼ਵੀਰਤਮੈਨ ਨੂੰ ਹਰਾਇਆ ਸੀ। ਸੰਧੂ ਦਾ ਇਹ ਪੀ.ਐੱਸ.ਏ. ਪੱਧਰ 'ਤੇ ਅੱਠਵਾਂ ਖਿਤਾਬ ਹੈ।


Related News