ਹਰਿਕਾ ਨੇ ਅੰਨਾ ਮੁਜੀਚੁਕ ਨਾਲ ਡਰਾਅ ਖੇਡਿਆ

Friday, Mar 13, 2020 - 04:08 PM (IST)

ਹਰਿਕਾ ਨੇ ਅੰਨਾ ਮੁਜੀਚੁਕ ਨਾਲ ਡਰਾਅ ਖੇਡਿਆ

ਲੁਸਾਨੇ— ਭਾਰਤੀ ਗ੍ਰੈਂਡਮਾਸਟਰ ਹਰਿਕਾ ਦ੍ਰੋਣਵੱਲੀ ਨੇ ਫਿਡੇ ਮਹਿਲਾ ਗ੍ਰਾਂ ਪ੍ਰੀ. ਸ਼ਤਰੰਜ ਟੂਰਨਾਮੈਂਟ ਦੇ ਦਸਵੇਂ ਦੌਰ ’ਚ ਯੂ¬ਕ੍ਰੇਨ ਦੀ ਅੰਨਾ ਮੁੁਜਿਚੁਕ ਦੇ ਨਾਲ ਬਾਜ਼ੀ ਡਰਾਅ ਖੇਡੀ ਅਤੇ ਉਹ ਸਾਂਝੇ ਸਤਵੇਂ ਸਥਾਨ ’ਤੇ ਬਣੀ ਹੋਈ ਹੈ। ਭਾਰਤ ਦੀ ਨੰਬਰ ਦੋ ਖਿਡਾਰੀ ਅਤੇ ਅੰਨਾ ਮੁਜੀਚੁਕ ਨੇ ਵੀਰਵਾਰ ਨੂੰ 31 ਚਾਲ ਦੇ ਬਾਅਦ ਅੰਕ ਵੰਡਣ ’ਤੇ ਸਹਿਮਤੀ ਜਤਾਈ। ਵਿਸ਼ਵ ’ਚ ਨੌਵੇਂ ਨੰਬਰ ਦੀ ਹਰਿਕਾ 11ਵੇਂ ਅਤੇ ਆਖ਼ਰੀ ਦੌਰ ’ਚ ਸਾਬਕਾ ਵਰਲਡ ਚੈਂਪੀਅਨ ਮਾਰੀਆ ਮੁਜੀਚੁਕ ਦਾ ਸਾਹਮਣਾ ਕਰੇਗੀ। ਹਰਿਕਾ ਦੇ ਪੰਜ ਅੰਕ ਹਨ। ਮਾਰੀਆ ਮੁਜੀਚੁਕ ਅਤੇ ਬੁਲਗਾਰੀਆ ਦੀ ਐਂਤੋਨੇਤਾ ਸਟੀਫਨੋਸ ਦੇ ਵੀ ਇੰਨੇ ਹੀ ਅੰਕ ਹਨ। ਜਾਰਜੀਆ ਦੀ ਨਦਾ ਦਜਾਗਿਨਿਦਜੇ ਅਤੇ ਰੂਸ ਦੀ ਅਲੈਕਸਾਂਦਰਾ ਗੋਰਯਾਚਕਿਨਾ 6.5 ਅੰਕਾਂ ਦੇ ਨਾਲ ਸਾਂਝੇ ਤੌਰ ’ਤੇ ਚੋਟੀ ’ਤੇ ਹਨ।


author

Tarsem Singh

Content Editor

Related News