ਕੋਚ ਦੇ ਰੂਪ ''ਚ ਹੀ ਸਹੀ, ਪਰ ਓਲੰਪਿਕ ਤਮਗਾ ਲਿਆਉਣਾ ਚਾਹੁੰਦਾ ਹਾਂ : ਹਰਿੰਦਰ ਸਿੰਘ

06/20/2018 1:31:52 PM

ਨਵੀਂ ਦਿੱਲੀ (ਬਿਊਰੋ)— ਓਲੰਪਿਕ 'ਚ ਕਦੀ ਭਾਰਤ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਹੀਂ ਮਿਲਿਆ, ਪਰ ਹਰਿੰਦਰ ਸਿੰਘ ਨੂੰ ਉਮੀਦ ਹੈ ਕਿ ਉਹ ਬਦਲੀ ਭੂਮਿਕਾ ਅਰਥਾਤ ਸੀਨੀਅਰ ਪੁਰਸ਼ ਹਾਕੀ ਟੀਮ ਦੇ ਕੋਚ ਦੇ ਰੂਪ 'ਚ ਟੋਕੀਓ ਓਲੰਪਿਕ 2020 'ਚ ਆਪਣਾ ਸੁਪਨਾ ਪੂਰਾ ਕਰਨ 'ਚ ਸਫਲ ਰਹਿਣਗੇ।

ਹਰਿੰਦਰ ਦਾ ਮੰਨਣਾ ਹੈ ਕਿ ਕੁਝ ਵੀ ਅਸੰਭਵ ਨਹੀਂ ਹੈ ਅਤੇ ਇਹ ਅਹੁਦਾ ਸੰਭਾਲਣ ਦੇ ਲਗਭਗ ਇਕ ਮਹੀਨੇ ਬਾਅਦ ਹੀ ਉਨ੍ਹਾਂ ਦੇ ਟੀਚੇ ਸਪੱਸ਼ਟ ਹਨ- ਚੈਂਪੀਅਨਸ ਟਰਾਫੀ ਅਤੇ ਵਿਸ਼ਵ ਕੱਪ 'ਚ ਪੋਡੀਅਮ 'ਤੇ ਪਹੁੰਚਣਾ ਅਤੇ ਜਕਾਰਤਾ ਏਸ਼ੀਆਈ ਖੇਡਾਂ 'ਚ ਸੋਨ ਤਮਗਾ ਜਿੱਤਣਾ ਤਾਂ ਜੋ ਟੀਮ ਨੂੰ ਟੀਕੀਓ ਓਲੰਪਿਕ 'ਚ ਸਿੱਧਾ ਪ੍ਰਵੇਸ਼ ਮਿਲ ਸਕੇ। ਹਰਿੰਦਰ ਨੇ ਟੀਮ ਦੇ ਚੈਂਪੀਅਨਸ ਟਰਾਫੀ ਲਈ ਨੀਦਰਲੈਂਡ ਦੇ ਬ੍ਰੇਡਾ ਰਵਾਨਾ ਹੋਣ ਤੋਂ ਪਹਿਲਾਂ ਕਿਹਾ, ''ਹਾਂ ਮੈਨੂੰ ਓਲੰਪਿਕ 'ਚ ਖੇਡਣ ਦਾ ਕਦੀ ਮੌਕਾ ਨਹੀਂ ਮਿਲਿਆ ਅਤੇ ਮੈਨੂੰ ਦੁਖ ਹੈ ਕਿ ਇਕ ਖਿਡਾਰੀ ਦੇ ਤੌਰ 'ਤੇ ਮੈਂ ਓਲੰਪਿਕ 'ਚ ਨਹੀਂ ਖੇਡ ਸਕਿਆ, ਪਰ ਹੁਣ ਮੇਰੇ ਕੋਲ ਦੂਜੀ ਭੂਮਿਕਾ 'ਚ ਇਸ ਪ੍ਰਤੀਯੋਗਿਤਾ ਦਾ ਹਿੱਸਾ ਬਣਨ ਦਾ ਮੌਕਾ ਹੈ।'' ਹਰਿੰਦਰ ਨੂੰ ਚੌਥੀ ਵਾਰ ਟੀਮ ਦਾ ਕੋਚ ਬਣਾਇਆ ਗਿਆ ਹੈ।


Related News