ਓਲੰਪਿਕ ਤਮਗਾ ਜੇਤੂਆਂ ਨੂੰ ਨਕਦ ਇਨਾਮ ਦੇਵੇਗਾ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ
Thursday, May 30, 2024 - 11:25 AM (IST)

ਜੇਨੇਵਾ – ਅੰਤਰਰਾਸ਼ਟਰੀ ਓਲੰਪਿਕ ਕਮੇਟੀ (ਆਈ. ਓ. ਸੀ.) ਤੋਂ ਪਾਬੰਦੀਸ਼ੁਦਾ ਅੰਤਰਰਾਸ਼ਟਰੀ ਮੁੱਕੇਬਾਜ਼ੀ ਸੰਘ (ਆਈ. ਬੀ. ਏ.) ਨੇ ਬੁੱਧਵਾਰ ਨੂੰ ਕਿਹਾ ਕਿ ਉਹ ਪੈਰਿਸ ਓਲੰਪਿਕ ਵਿਚ ਹਰ ਸੋਨ ਤਗਮਾ ਜੇਤੂ ਨੂੰ 50,000 ਡਾਲਰ ਦਾ ਨਕਦ ਇਨਾਮ ਦੇਵੇਗਾ। ਆਈ. ਓ. ਸੀ. ਨੇ ਆਈ. ਬੀ. ਏ. ’ਤੇ ਪਾਬੰਦੀ ਲਾ ਰੱਖੀ ਹੈ ਅਤੇ ਓਲੰਪਿਕ ਤਮਗਾ ਜੇਤੂਆਂ ਨੂੰ ਨਕਦ ਇਨਾਮ ਦੇਣ ਦੇ ਉਸਦੇ ਫੈਸਲੇ ਨੂੰ ਵੀ ਮਨਜ਼ੂਰੀ ਨਹੀਂ ਦਿੱਤੀ ਹੈ। ਆਈ. ਬੀ. ਏ. ਨੇ ਕਿਹਾ ਕਿ ਉਸ ਕੋਲ 13 ਭਾਰ ਵਰਗਾਂ ਵਿਚ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ ਪੁਰਸ਼ ਅਤੇ ਮਹਿਲਾ ਮੁੱਕੇਬਾਜ਼ਾਂ, ਉਨ੍ਹਾਂ ਦੇ ਕੋਚਾਂ ਅਤੇ ਰਾਸ਼ਟਰੀ ਟੀਮਾਂ ਲਈ 2.1 ਮਿਲੀਅਨ ਡਾਲਰ ਦੀ ਇਨਾਮੀ ਰਾਸ਼ੀ ਹੈ।
ਇਹ ਖ਼ਬਰ ਵੀ ਪੜ੍ਹੋ - ਸਿੱਧੂ ਦੀ ਬਰਸੀ 'ਤੇ ਚਰਨਜੀਤ ਚੰਨੀ ਨੇ ਪਾਈ ਪੋਸਟ, ਕਿਹਾ ਪੰਜਾਬ ਦੇ ਹੀਰੇ ਪੁੱਤ ਲਈ ਜਾਰੀ ਰੱਖਾਂਗੇ ਸੰਘਰਸ਼
ਹਰੇਕ ਓਲੰਪਿਕ ਮੁੱਕੇਬਾਜ਼ੀ ਚੈਂਪੀਅਨ ਨੂੰ 25,000 ਡਾਲਰ ਅਤੇ ਕੁਆਰਟਰ ਫਾਈਨਲ ਵਿਚ ਪਹੁੰਚਣ ਵਾਲੇ ਨੂੰ 10,000 ਡਾਲਰ ਦਿੱਤੇ ਜਾਣਗੇ। ਫੰਡਾਂ ਦੇ ਸਰੋਤਾਂ ਬਾਰੇ ਕੋਈ ਸਪੱਸ਼ਟਤਾ ਨਹੀਂ ਹੈ ਪਰ ਰੂਸੀ ਮੁੱਕੇਬਾਜ਼ੀ ਫੈੱਡਰੇਸ਼ਨ ਦੇ ਪ੍ਰਧਾਨ ਉਮਰ ਕ੍ਰੇਮਲੇਵ ਦੀ ਅਗਵਾਈ ਵਾਲੀ ਆਈ.ਬੀ.ਏ. ਨੂੰ ਰੂਸੀ ਊਰਜਾ ਫਰਮ ਗਾਜ਼ਪ੍ਰੋਮ ਦਾ ਸਮਰਥਨ ਪ੍ਰਾਪਤ ਹੈ। ਆਈ.ਬੀ.ਏ. ਨੇ 2023 ਵਿਸ਼ਵ ਚੈਂਪੀਅਨਸ਼ਿਪ ਵਿਚ ਸੋਨ ਤਮਗਾ ਜਿੱਤਣ ਵਾਲੇ ਨੂੰ ਦੋ ਲੱਖ ਡਾਲਰ ਦੇਣ ਦਾ ਵਾਅਦਾ ਵੀ ਕੀਤਾ ਸੀ। ਆਈ.ਓ.ਸੀ. ਨੇ ਅਪ੍ਰੈਲ ਵਿਚ ਵਿਸ਼ਵ ਅੈਥਲੈਟਿਕਸ ਦੇ ਇਸ ਫੈਸਲੇ ਦਾ ਵੀ ਸਮਰਥਨ ਨਹੀਂ ਕੀਤਾ ਸੀ ਕਿ ਪੈਰਿਸ ’ਚ ਟਰੈਕ ਅਤੇ ਫੀਲਡ ਵਿਚ 48 ਸੋਨ ਤਗਮਾ ਜੇਤੂਆਂ ਨੂੰ 50,000 ਡਾਲਰ ਦੇਵੇਗਾ।
ਇਹ ਖ਼ਬਰ ਵੀ ਪੜ੍ਹੋ - ਕੀ ਸਿੱਧੂ ਮੂਸੇਵਾਲਾ ਨੇ ਆਖਰੀ ਗੀਤ 'The Last Ride' ਤੇ ਗੀਤ '295' ਰਾਹੀਂ ਕੀਤੀ ਸੀ ਆਪਣੇ ਮੌਤ ਦੀ ਭੱਵਿਖਵਾਣੀ ?
ਉਸ ਨੇ ਲਾਸ ਏਂਜਲਸ ਓਲੰਪਿਕ ਵਿਚ ਚਾਂਦੀ ਅਤੇ ਕਾਂਸੀ ਦਾ ਤਗਮਾ ਜਿੱਤਣ ਵਾਲਿਆਂ ਨੂੰ ਇਨਾਮ ਦੇਣ ਦਾ ਵੀ ਐਲਾਨ ਕੀਤਾ ਸੀ। ਆਈ.ਓ.ਸੀ. ਨੇ ਆਈ.ਬੀ.ਏ. ਦੀ ਮਾਨਤਾ ਰੱਦ ਕਰ ਦਿੱਤੀ ਹੈ ਅਤੇ ਲਗਾਤਾਰ ਦੂਜੀ ਵਾਰ ਓਲੰਪਿਕ ਵਿਚ ਮੁਕਾਬਲਿਆਂ ਦੇ ਆਯੋਜਨ ਵਿਚ ਇਸਦੀ ਕੋਈ ਭੂਮਿਕਾ ਨਹੀਂ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ– ਤੁਹਾਡਾ ਸਿੱਧੂ ਮੂਸੇ ਵਾਲਾ ਬਾਰੇ ਕੀ ਕਹਿਣਾ ਹੈ? ਕੁਮੈਂਟ ਕਰਕੇ ਜ਼ਰੂਰ ਦੱਸੋ।