ਫਾਈਨਲ ਮੈਚ ਦੀਆਂ ਤਿਆਰੀਆਂ ''ਚ ਲੱਗਿਆ ਹਾਰਦਿਕ, ਵੀਡੀਓ ਵਾਇਰਲ

11/10/2020 1:19:15 AM

ਆਬੂ ਧਾਬੀ- ਆਈ. ਪੀ. ਐੱਲ. ਦਾ ਫਾਈਨਲ ਮੁਕਾਬਲਾ ਮੁੰਬਈ ਇੰਡੀਅਨਜ਼ ਤੇ ਦਿੱਲੀ ਕੈਪੀਟਲਸ ਦੀ ਟੀਮ ਦੇ ਵਿਚਾਲੇ ਦੁਬਈ ਦੇ ਸਟੇਡੀਅਮ 'ਚ ਖੇਡਿਆ ਜਾਵੇਗਾ। ਫਾਈਨਲ ਮੈਚ ਤੋਂ ਪਹਿਲਾਂ ਦੋਵੇਂ ਟੀਮਾਂ ਤਿਆਰੀਆਂ 'ਚ ਲੱਗੀਆਂ ਹੋਈਆਂ ਹਨ। ਉੱਥੇ ਹੀ ਮੁੰਬਈ ਦੇ ਆਲਰਾਊਂਡਰ ਖਿਡਾਰੀ ਹਾਰਦਿਕ ਪੰਡਯਾ ਨੇ ਇਕ ਵੀਡੀਓ ਸ਼ੇਅਰ ਕੀਤਾ, ਜਿਸ 'ਚ ਉਹ ਫਾਈਨਲ ਮੈਚ ਦੇ ਲਈ ਤਿਆਰੀਆਂ 'ਚ ਲੱਗੇ ਹੋਏ ਹਨ।

PunjabKesari
ਹਾਰਦਿਕ ਪੰਡਯਾ ਨੇ ਸੋਸ਼ਲ ਮੀਡੀਆ 'ਤੇ ਵੀਡੀਓ ਸ਼ੇਅਰ ਕਰਦੇ ਹੋਏ, ਜਿਸ 'ਚ ਉਹ ਟ੍ਰੇਨਿੰਗ ਕਰਦੇ ਹੋਏ ਨਜ਼ਰ ਆ ਰਹੇ ਹਨ। ਇਸ ਵੀਡੀਓ 'ਚ ਪੰਡਯਾ ਆਪਣੀ ਬੱਲੇਬਾਜ਼ੀ 'ਤੇ ਪੂਰਾ ਧਿਆਨ ਲਗਾ ਕੇ ਲੰਮੇ-ਲੰਮੇ ਸ਼ਾਟਸ ਮਾਰਨ ਦਾ ਅਭਿਆਸ ਕਰ ਰਹੇ ਹਨ। ਇਸ ਦੇ ਨਾਲ ਹੀ ਪੰਡਯਾ ਨੇ ਲਿਖਿਆ ਕਿ ਅਸੀਂ ਮੁਸ਼ਕਿਲ 'ਚ ਪਾ ਦਿੱਤਾ ਹੈ ਤੇ ਹੁਣ ਸਮਾਂ ਆ ਗਿਆ ਦਿਖਾਉਣ ਦਾ ਲੈਟਸ ਗੋ ਮੁੰਬਈ ਇੰਡੀਅਨਜ਼।


ਜ਼ਿਕਰਯੋਗ ਹੈ ਕਿ ਇਸ ਸਾਲ ਆਈ. ਪੀ. ਐੱਲ. 'ਚ ਹਾਰਦਿਕ ਪੰਡਯਾ ਨੇ ਸ਼ਾਨਦਾਰ ਬੱਲੇਬਾਜ਼ੀ ਕੀਤੀ ਹੈ। ਇਸ ਸਾਲ ਪੰਡਯਾ ਨੇ ਬੱਲੇ ਤੋਂ 13 ਮੈਚਾਂ 'ਚ 278 ਦੌੜਾਂ ਬਣਾਈਆਂ, ਜਿਸ 'ਚ ਉਸਦਾ ਸਟ੍ਰਾਈਕ ਰੇਟ 182.83 ਰਿਹਾ ਹੈ। ਹਾਰਦਿਕ ਪੰਡਯਾ ਦੇ ਬੱਲੇ ਤੋਂ ਇਸ ਸੀਜ਼ਨ 'ਚ 25 ਛੱਕੇ ਤੇ 14 ਚੌਕੇ ਲੱਗੇ ਹਨ। ਪੰਡਯਾ ਨੇ ਇਕ ਅਰਧ ਸੈਂਕੜੇ ਵਾਲੀ ਪਾਰੀ ਵੀ ਖੇਡੀ ਹੈ।


Gurdeep Singh

Content Editor

Related News