ਹਾਰਦਿਕ ਪੰਡਯਾ ਨੇ ਸਾਂਝੀ ਕੀਤੀ ਪੁੱਤਰ ਦੀ ਤਸਵੀਰ, ਲਿਖਿਆ- ਪਿਓ ਵਰਗਾ ਪੁੱਤਰ

08/27/2020 11:06:46 AM

ਸਪੋਰਟਸ ਡੈਸਕ : ਪਿਛਲੇ ਮਹੀਨੇ ਹੀ ਪਿਓ ਬਣੇ ਹਾਰਦਿਕ ਪੰਡਯਾ ਨੇ ਆਪਣੇ ਪੁੱਤਰ ਅਗਸਤਯ ਦੀ ਇਕ ਤਸਵੀਰ ਇੰਸਟਾਗਰਾਮ ਸਟੋਰੀ 'ਤੇ ਸਾਂਝੀ ਕੀਤੀ ਹੈ, ਜੋ ਕਿ ਖ਼ੂਬ ਵਾਇਰਲ ਹੋ ਰਹੀ ਹੈ। ਤਸਵੀਰ ਸਾਂਝੀ ਕਰਦੇ ਹੋਏ ਹਾਰਦਿਕ ਨੇ ਕੈਪਸ਼ਨ 'ਚ ਲਿਖਿਆ ਹੈ - 'ਜੈਸਾ ਬਾਪ ਵੈਸਾ ਬੇਟਾ'। ਤਸਵੀਰ ਵਿਚ ਫਿਲਟਰ ਜ਼ਰੀਏ ਅਗਸਤਯ ਦੇ ਚਿਹਰੇ 'ਤੇ ਰੰਗੀਨ ਐਨਕ ਲਗਾਈ ਗਈ ਹੈ, ਜਿਸ ਵਿਚ ਇਕ ਜ਼ੰਜੀਰ ਵੀ ਲਟਕ ਰਹੀ ਹੈ।

PunjabKesari

ਇਹ ਵੀ ਪੜ੍ਹੋ: ਬੇਟਾ ਹੋਣ 'ਤੇ ਵੀ ਵਿਆਹ ਨਹੀਂ ਕਰਾਉਣਾ ਚਾਹੁੰਦੀ ਨਿਕੀ ਬੇਲਾ, ਕਿਹਾ- ਮਜ਼ਾ ਖ਼ਰਾਬ ਹੋ ਜਾਏਗਾ

26 ਸਾਲਾ ਹਾਰਦਿਕ ਦੀ ਪਤਨੀ ਨਤਾਸ਼ਾ ਸਟੈਨਕੋਵਿਚ ਨੇ ਪਿਛਲੇ ਮਹੀਨੇ 30 ਜੁਲਾਈ ਨੂੰ ਪੁੱਤਰ ਨੂੰ ਜਨਮ ਦਿੱਤਾ ਸੀ। ਹਾਰਦਿਕ ਅਤੇ ਨਤਾਸ਼ਾ ਨੇ ਆਪਣੇ ਪੁੱਤਰ ਦਾ ਨਾਮ ਅਗਸਤਯ ਰੱਖਿਆ ਹੈ। ਹਾਰਦਿਕ ਨੂੰ ਫਿਲਹਾਲ ਆਈ.ਪੀ.ਐਲ. ਕਾਰਨ ਪਤਨੀ ਅਤੇ ਪੁੱਤਰ ਤੋਂ ਦੂਰ ਰਹਿਣਾ ਪੈ ਰਿਹਾ ਹੈ ਅਤੇ ਹਾਰਦਿਕ ਇਸ ਸਮੇਂ ਆਪਣੀ ਟੀਮ ਨਾਲ ਯੂ.ਏ.ਈ. ਵਿਚ ਹਨ।

ਇਹ ਵੀ ਪੜ੍ਹੋ: ਇਕ ਵਾਰ ਫਿਰ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਆਈ ਭਾਰੀ ਗਿਰਾਵਟ, ਜਾਣੋ ਨਵੇਂ ਭਾਅ

ਦੱਸ ਦੇਈਏ ਕਿ ਟੀ20 ਲੀਗ ਆਈ.ਪੀ.ਐਲ. ਦਾ 13ਵਾਂ ਸੀਜ਼ਨ ਯੂ.ਏ.ਈ. ਵਿਚ ਖੇਡਿਆ ਜਾਣਾ ਹੈ, ਜੋ 19 ਸਤੰਬਰ ਤੋਂ ਸ਼ੁਰੂ ਹੋਵੇਗਾ। ਹਾਰਦਿਕ ਇਕ ਵਾਰ ਫਿਰ ਮੁੰਬਈ ਟੀਮ ਵੱਲੋਂ ਖੇਡਦੇ ਨਜ਼ਰ ਆਉਣਗੇ।

ਇਹ ਵੀ ਪੜ੍ਹੋ: ਟੋਲ ਪਲਾਜ਼ਾ 'ਤੇ 24 ਘੰਟੇ ਅੰਦਰ ਵਾਪਸੀ 'ਤੇ ਮਿਲਣ ਵਾਲਾ ਡਿਸਕਾਊਂਟ ਖ਼ਤਮ, ਸਿਰਫ਼ ਇਨ੍ਹਾਂ ਨੂੰ ਮਿਲੇਗਾ ਫ਼ਾਇਦਾ


Bharat Thapa

Content Editor

Related News