ਹਾਰਦਿਕ ਪੰਡਯਾ ਦੀ ਘਰ ਵਾਪਸੀ, IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ

Monday, Nov 27, 2023 - 03:25 PM (IST)

ਹਾਰਦਿਕ ਪੰਡਯਾ ਦੀ ਘਰ ਵਾਪਸੀ, IPL 2024 ਤੋਂ ਪਹਿਲਾਂ ਮੁੰਬਈ ਇੰਡੀਅਨਜ਼ ਨਾਲ ਜੁੜਿਆ

ਮੁੰਬਈ— ਮੁੰਬਈ ਇੰਡੀਅਨਜ਼ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਦੀ ਇਕ ਵਾਰ ਫਿਰ ਟੀਮ 'ਚ ਵਾਪਸੀ ਹੋਈ ਹੈ। ਆਈ. ਪੀ. ਐਲ. 2024 ਤੋਂ ਪਹਿਲਾਂ ਉਸ ਦੀ ਘਰ ਵਾਪਸੀ ਹੋਈ ਹੈ ਅਤੇ ਉਹ ਗੁਜਰਾਤ ਟਾਈਟਨਸ ਛੱਡ ਕੇ ਮੁੰਬਈ ਇੰਡੀਅਨਜ਼ ਨਾਲ ਜੁੜ ਗਿਆ ਹੈ।

ਇਹ ਵੀ ਪੜ੍ਹੋ : IND vs AUS: ਭਾਰਤੀ ਨੌਜਵਾਨਾਂ ਨੇ ਦੂਜੇ ਟੀ-20 'ਚ ਵੀ ਆਸਟ੍ਰੇਲੀਆਈ ਟੀਮ ਨੂੰ ਹਰਾਇਆ, 44 ਦੌੜਾਂ ਨਾਲ ਜਿੱਤੇ

PunjabKesari

ਪੰਡਯਾ ਦੀ ਮੁੰਬਈ ਟੀਮ 'ਚ ਵਾਪਸੀ 'ਤੇ ਟੀਮ ਦੀ ਮਾਲਕ ਨੀਤਾ ਅੰਬਾਨੀ ਨੇ ਕਿਹਾ, 'ਅਸੀਂ ਹਾਰਦਿਕ ਦਾ ਘਰ ਵਾਪਸੀ 'ਤੇ ਸੁਆਗਤ ਕਰਕੇ ਬਹੁਤ ਖੁਸ਼ ਹਾਂ। ਇਹ ਸਾਡੇ ਮੁੰਬਈ ਇੰਡੀਅਨਜ਼ ਪਰਿਵਾਰ ਦੇ ਨਾਲ ਇੱਕ ਦਿਲ ਨੂੰ ਛੂਹਣ ਵਾਲਾ ਪੁਨਰ-ਮਿਲਨ ਹੈ! ਮੁੰਬਈ ਇੰਡੀਅਨਜ਼ ਦੀ ਯੁਵਾ ਖੋਜੀ ਪ੍ਰਤਿਭਾ ਤੋਂ ਲੈ ਕੇ ਹੁਣ ਟੀਮ ਇੰਡੀਆ ਲਈ ਇੱਕ ਸਟਾਰ ਬਣਨ ਤੱਕ, ਹਾਰਦਿਕ ਨੇ ਇੱਕ ਲੰਮਾ ਸਫ਼ਰ ਤੈਅ ਕੀਤਾ ਹੈ ਅਤੇ ਅਸੀਂ ਉਸ ਦੇ ਅਤੇ ਮੁੰਬਈ ਇੰਡੀਅਨਜ਼ ਦੇ ਭਵਿੱਖ ਬਾਰੇ ਉਤਸ਼ਾਹਿਤ ਹਾਂ!

ਹਾਰਦਿਕ ਦੀ ਵਾਪਸੀ 'ਤੇ ਬੋਲਦਿਆਂ ਆਕਾਸ਼ ਅੰਬਾਨੀ ਨੇ ਕਿਹਾ, 'ਮੈਂ ਹਾਰਦਿਕ ਨੂੰ ਮੁੰਬਈ ਇੰਡੀਅਨਜ਼ 'ਚ ਵਾਪਸ ਦੇਖ ਕੇ ਬਹੁਤ ਖੁਸ਼ ਹਾਂ। ਇਹ ਇੱਕ ਸੁਖਦ ਘਰ ਵਾਪਸੀ ਹੈ। ਉਹ ਜਿਸ ਵੀ ਟੀਮ ਲਈ ਖੇਡਦਾ ਹੈ, ਉਸ ਨੂੰ ਵਧੀਆ ਸੰਤੁਲਨ ਪ੍ਰਦਾਨ ਕਰਦਾ ਹੈ। ਮੁੰਬਈ ਇੰਡੀਅਨਜ਼ ਪਰਿਵਾਰ ਨਾਲ ਹਾਰਦਿਕ ਦਾ ਪਹਿਲਾ ਕਾਰਜਕਾਲ ਬਹੁਤ ਸਫਲ ਰਿਹਾ, ਅਤੇ ਅਸੀਂ ਉਮੀਦ ਕਰਦੇ ਹਾਂ ਕਿ ਉਹ ਆਪਣੇ ਦੂਜੇ ਕਾਰਜਕਾਲ ਵਿੱਚ ਹੋਰ ਵੀ ਵੱਡੀ ਸਫਲਤਾ ਪ੍ਰਾਪਤ ਕਰੇਗਾ।

ਇਹ ਵੀ ਪੜ੍ਹੋ : ਨਿਸ਼ਾਨੇਬਾਜ਼ੀ 'ਚ ਪੰਜਾਬ ਤੇ ਦੇਸ਼ ਦਾ ਨਾਂ ਰੌਸ਼ਨ ਕਰਨ ਵਾਲੀ ਅਵਨੀਤ ਕੌਰ ਸਿੱਧੂ ਦੇ ਜੀਵਨ 'ਤੇ ਇਕ ਝਾਤ

PunjabKesari

ਜ਼ਿਕਰਯੋਗ ਹੈ ਕਿ ਭਾਰਤ ਦੇ ਪ੍ਰਮੁੱਖ ਆਲਰਾਊਂਡਰ ਨੇ 2015 ਤੋਂ 2021 ਦਰਮਿਆਨ ਆਈ. ਪੀ. ਐਲ. ਵਿੱਚ ਮੁੰਬਈ ਇੰਡੀਅਨਜ਼ ਦੀਆਂ ਚਾਰ ਖਿਤਾਬ ਜਿੱਤਾਂ ਵਿੱਚ ਅਹਿਮ ਭੂਮਿਕਾ ਨਿਭਾਈ ਸੀ ਪਰ ਇਸ ਤੋਂ ਬਾਅਦ ਆਈ. ਪੀ. ਐਲ. 2022 ਵਿੱਚ ਉਹ ਗੁਜਰਾਤ ਟਾਈਟਨਜ਼ (ਨਵੀਂ ਟੀਮ) ਵਿੱਚ ਚਲੇ ਗਏ ਜਿੱਥੇ ਉਨ੍ਹਾਂ ਦੀ ਅਗਵਾਈ ਵਿੱਚ ਟੀਮ ਨੇ ਖਿਤਾਬ ਜਿੱਤਿਆ। ਇੰਨਾ ਹੀ ਨਹੀਂ IPL 2023 'ਚ ਵੀ ਪੰਡਯਾ ਨੇ ਗੁਜਰਾਤ ਨੂੰ ਫਾਈਨਲ 'ਚ ਪਹੁੰਚਾਇਆ ਸੀ ਪਰ ਟੀਮ ਨੂੰ CSK ਦੇ ਹੱਥੋਂ ਹਾਰ ਦਾ ਸਾਹਮਣਾ ਕਰਨਾ ਪਿਆ ਸੀ। 

ਨੋਟ - ਇਸ ਆਰਟੀਕਲ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


author

Tarsem Singh

Content Editor

Related News