ਟੀ-20 WC ਤੋਂ ਪਹਿਲਾਂ ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਹਾਰਦਿਕ ਪੰਡਯਾ ਗੇਂਦ ਨਾਲ ਕਮਾਲ ਦਿਖਾਉਣ ਲਈ ਤਿਆਰ

Saturday, Jun 12, 2021 - 01:40 PM (IST)

ਟੀ-20 WC ਤੋਂ ਪਹਿਲਾਂ ਕ੍ਰਿਕਟ ਪ੍ਰਸ਼ੰਸਕਾਂ ਲਈ ਖ਼ੁਸ਼ਖ਼ਬਰੀ, ਹਾਰਦਿਕ ਪੰਡਯਾ ਗੇਂਦ ਨਾਲ ਕਮਾਲ ਦਿਖਾਉਣ ਲਈ ਤਿਆਰ

ਸਪੋਰਟਸ ਡੈਸਕ— ਭਾਰਤ ਦੇ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਪਿਛਲੇ ਕੁਝ ਸਮੇਂ ਤੋਂ ਸੱਟਾਂ ਨਾਲ ਜੂਝ ਰਹੇ ਹਨ। ਇੰਗਲੈਂਡ ਖ਼ਿਲਾਫ਼ ਵਨ-ਡੇ ਤੇ ਟੀ-20 ਸੀਰੀਜ਼ ’ਚ ਪੰਡਯਾ ਨੇ ਵਾਪਸੀ ਤਾਂ ਕੀਤੀ ਸੀ ਪਰ ਗੇਂਦਬਾਜ਼ੀ ਤੋਂ ਦੂਰ ਰਹਿਣ ਦੀ ਵਜ੍ਹਾ ਨਾਲ ਪੰਡਯਾ ਇੰਗਲੈਂਡ ਦੌਰੇ ’ਤੇ ਭਾਰਤੀ ਟੈਸਟ ਟੀਮ ’ਚ ਜਗ੍ਹਾ ਬਣਾਉਣ ’ਚ ਅਸਫ਼ਲ ਰਹੇ। ਪੰਡਯਾ ਨੂੰ ਉਮੀਦ ਹੈ ਕਿ ਉਹ ਟੀ-20 ਵਰਲਡ ਕੱਪ ਤੋਂ ਪਹਿਲਾਂ ਗੇਂਦਬਾਜ਼ੀ ਲਈ ਪੂਰੀ ਤਰ੍ਹਾਂ ਫ਼ਿੱਟ ਹੋ ਜਾਣਗੇ। ਇਸ ਆਲਰਾਊਂਡਰ ਨੂੰ ਅਗਲੇ ਮਹੀਨੇ ਸ਼੍ਰੀਲੰਕਾ ਦੌਰੇ ਲਈ ਭਾਰਤੀ ਟੀਮ ’ਚ ਜਗ੍ਹਾ ਮਿਲੀ ਹੈ। ਪੰਡਯਾ ਤਿੰਨ ਵਨ-ਡੇ ਤੇ ਤਿੰਨ ਟੀ-20 ਮੈਚਾਂ ਦੀ ਸੀਰੀਜ਼ ’ਚ ਦਮਦਾਰ ਪ੍ਰਦਰਸ਼ਨ ਕਰਕੇ ਵਰਲਡ ਕੱਪ ਲਈ ਭਾਰਤੀ ਟੀਮ ’ਚ ਸਥਾਨ ਪੱਕਾ ਕਰਨਾ ਚਾਹੁਣਗੇ।
ਇਹ ਵੀ ਪੜ੍ਹੋ : ਇੰਗਲੈਂਡ ਨੇ ਇਨ੍ਹਾਂ ਦੋ ਮਹਿਲਾ ਖਿਡਾਰੀਆਂ ਨੂੰ ਟੀਮ ’ਚੋਂ ਕੀਤਾ ਬਾਹਰ, ਦੱਸੀ ਇਹ ਵਜ੍ਹਾ

ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹੋਏ ਪੰਡਯਾ ਨੇ ਆਪਣੀਆਂ ਗੇਂਦਬਾਜ਼ੀ ਯੋਜਨਾਵਾਂ ਦੇ ਬਾਰੇ ’ਚ ਦੱਸਿਆ। ਉਨ੍ਹਾਂ ਕਿਹਾ, ‘‘ਮੈਂ ਅਕਤੂਬਰ-ਨਵੰਬਰ ’ਚ ਹੋਣ ਵਾਲੇ ਟੀ-20 ਵਰਲਡ ਕੱਪ ’ਚ ਭਾਰਤ ਲਈ ਹਰ ਮੈਚ ’ਚ ਗੇਂਦਬਾਜ਼ੀ ਕਰਨਾ ਚਾਹੁੰਦਾ ਹਾਂ। ਮੈਂ ਆਪਣੇ ਆਪ ਨੂੰ ਫ਼ਿੱਟ ਰੱਖਣ ਦੀ ਕੋਸ਼ਿਸ਼ ਕਰ ਰਿਹਾ ਹਾਂ ਤੇ ਮੈਂ ਕਿਸੇ ਵੀ ਹਾਲ ’ਚ ਵਰਲਡ ਕੱਪ ’ਚ ਗੇਂਦਬਾਜ਼ੀ ਤੋਂ ਦੂਰ ਨਹੀਂ ਰਹਿਣਾ ਚਾਹੁੰਦਾ। ਮੇਰਾ ਪੂਰਾ ਧਿਆਨ ਟੀ-20 ਵਰਲਡ ਕੱਪ ’ਤੇ ਹੈ।’’ 2019 ’ਚ ਹਾਰਦਿਕ ਪੰਡਯਾ ਦੀ ਕਮਰ ਦਾ ਆਪਰੇਸ਼ਨ ਹੋਇਆ ਸੀ ਜਿਸ ਤੋਂ ਬਾਅਦ ਉਨ੍ਹਾਂ ਕੌਮਾਂਤਰੀ ਕ੍ਰਿਕਟ ’ਚ ਜ਼ਿਆਦਾ ਗੇਂਦਬਾਜ਼ੀ ਨਹੀਂ ਕੀਤੀ ਹੈ। ਇੰਡੀਅਨ ਪ੍ਰੀਮੀਅਰ ਲੀਗ (ਆਈ. ਪੀ. ਐੱਲ.) ਦੇ ਇਸ ਸੀਜ਼ਨ ’ਚ ਪੰਡਯਾ ਨੇ ਇਕ ਵੀ ਗੇਂਦ ਨਹੀਂ ਸੁੱਟੀ।
ਇਹ ਵੀ ਪੜ੍ਹੋ : ਸ਼ਾਕਿਬ ਨੇ ਮੈਦਾਨ 'ਤੇ ਕੀਤਾ ਬੁਰਾ ਵਰਤਾਓ, ਮੰਗੀ ਮੁਆਫੀ

PunjabKesariਪੰਡਯਾ ਨੇ ਅੱਗੇ ਕਿਹਾ, ‘‘ਗੇਂਦਬਾਜ਼ੀ ਦੇ ਮੋਰਚੇ ’ਤੇ ਮਾਇਨੇ ਇਹ ਰੱਖਦਾ ਹੈ ਕਿ ਮੈਂ ਕਿੰਨਾ ਫ਼ਿੱਟ ਹਾਂ। ਸਰਜਰੀ ਦੇ ਬਾਅਦ ਵੀ ਮੈਂ ਆਪਣੀ ਰਫ਼ਤਾਰ ਨਹੀਂ ਛੱਡੀ। ਮੇਰੀ ਗੇਂਦਬਾਜ਼ੀ ਦਾ ਸਬੰਧ ਮੇਰੀ ਫ਼ਿੱਟਨੈਸ ਨਾਲ ਹੈ। ਜਿੰਨਾ ਮੈਂ ਫ਼ਿੱਟ ਰਹਾਂਗਾ ਓਨਾ ਹੀ ਬਿਹਤਰ ਨਤੀਜਾ ਨਿਕਲੇਗਾ। ਜਦੋਂ ਵੀ ਮੈਂ ਖੇਡਦਾ ਹਾਂ ਤਾਂ 50 ਫ਼ੀਸਦੀ ਫ਼ਿੱਟਨੈਸ ਦੇ ਨਾਲ ਨਹੀਂ ਖੇਡਣਾ ਚਾਹੁੰਦਾ। ਜਦੋਂ ਮੈਂ ਖੇਡਾਂਗਾ ਤਾਂ 100 ਫ਼ੀਸਦੀ ਫ਼ਿੱਟਨੈਸ ਦੇ ਨਾਲ ਖੇਡਾਂਗਾ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News