ਹਾਰਦਿਕ ਪੰਡਯਾ ਨੂੰ ਕਿੱਸ ਕਰਨ ਵਾਲੀ ਤਸਵੀਰ ਇੰਸਟਾਗਰਾਮ ਨੇ ਕੀਤੀ ਡਿਲੀਟ, ਭੜਕੀ ਨਤਾਸ਼ਾ
Thursday, Aug 20, 2020 - 10:33 AM (IST)
ਸਪੋਰਟਸ ਡੈਸਕ : ਭਾਰਤੀ ਕ੍ਰਿਕਟਰ ਹਾਰਦਿਕ ਪੰਡਯਾ ਅਤੇ ਨਤਾਸ਼ਾ ਸਟਾਨਕੋਵਿਕ ਹਾਲ ਹੀ ਵਿਚ ਮਾਤਾ-ਪਿਤਾ ਬਣੇ ਹਨ। ਉਥੇ ਹੀ ਆਈ.ਪੀ.ਐਲ. (IPL) ਦੀ ਸ਼ੁਰੂਆਤ ਤੋਂ ਕੁੱਝ ਦਿਨ ਪਹਿਲਾਂ ਹੀ ਹਾਰਦਿਕ ਪੰਡਯਾ ਟੀਮ ਨਾਲ ਜੁੜਣ ਲਈ ਮੁੰਬਈ ਪਹੁੰਚ ਚੁੱਕੇ ਹਨ। ਹਾਰਦਿਕ ਦੇ ਜਾਂਦੇ ਹੀ ਉਨ੍ਹਾਂ ਦੀ ਪਤਨੀ ਨਤਾਸ਼ਾ ਸਟਾਨਕੋਵਿਚ ਨੇ ਉਨ੍ਹਾਂ ਨੂੰ ਯਾਦ ਕਰਣਾ ਸ਼ੁਰੂ ਕਰ ਦਿੱਤਾ। ਹਾਰਦਿਕ ਲਈ ਉਨ੍ਹਾਂ ਨੇ ਇਕ ਤਸਵੀਰ ਸ਼ੇਅਰ ਕੀਤੀ ਸੀ ਪਰ ਇੰਸਟਾਗਰਾਮ ਨੇ ਉਸ ਨੂੰ ਡਿਲੀਟ ਕਰ ਦਿੱਤਾ, ਜਿਸ ਦੇ ਨਾਲ ਨਤਾਸ਼ਾ ਭੜਕ ਗਈ।
ਦੱਸ ਦੇਈਏ ਕਿ ਨਤਾਸ਼ਾ ਨੇ ਜੋ ਤਸਵੀਰ ਇੰਸਟਾਗਰਾਮ 'ਤੇ ਪਾਈ ਸੀ ਉਸ ਵਿਚ ਉਹ ਹਾਰਦਿਕ ਨੂੰ ਗੱਲ੍ਹ 'ਤੇ ਕਿੱਸ ਕਰਦੇ ਹੋਏ ਵਿਖਾਈ ਦੇ ਰਹੀ ਸੀ। ਉਨ੍ਹਾਂ ਨੇ ਕੈਪਸ਼ਨ ਵਿਚ ਲਿਖਿਆ, 'ਮੈਂ ਹੁਣ ਤੋਂ ਹੀ ਤੈਨੂੰ ਮਿਸ ਕਰਣ ਲੱਗੀ ਹਾਂ, ਮੇਰਾ ਪਿਆਰ'। ਹਾਲਾਂਕਿ ਇੰਸਟਾਗਰਾਮ ਨੇ ਉਨ੍ਹਾਂ ਦੇ ਅਕਾਊਂਟ ਤੋਂ ਇਸ ਨੂੰ ਡਿਲੀਟ ਕਰ ਦਿੱਤਾ। ਨਤਾਸ਼ਾ ਨੇ ਇਸ ਦਾ ਸਕਰੀਨਸ਼ਾਟ ਸ਼ੇਅਰ ਕੀਤਾ ਜਿਸ 'ਤੇ ਲਿਖਿਆ ਸੀ, 'ਤੁਹਾਡਾ ਪੋਸਟ ਸਾਡੀ ਕਮਿਊਨਿਟੀ ਗਾਈਡਲਾਈਨਜ਼ ਦੇ ਖ਼ਿਲਾਫ਼ ਹੈ। ਅਸੀਂ ਇਨ੍ਹਾਂ ਗਾਈਡਲਾਈਨਜ਼ ਨੂੰ ਇੰਸਟਾਗਰਾਮ 'ਤੇ ਸਾਡੀ ਕਮਿਊਨਿਟੀ ਨੂੰ ਸਪੋਰਟ ਅਤੇ ਸੁਰੱਖਿਅਤ ਰੱਖਣ ਲਈ ਬਣਾਇਆ ਹੈ। ਇਸ ਦੇ ਨਾਲ ਇਕ ਨੋਟ ਵੀ ਹੈ- ਇਹ ਪੋਸਟ ਗਲਤ ਅਤੇ ਨੁਕਸਾਨਦਾਇਕ ਇਨਫੋਰਮੇਸ਼ਨ ਲਈ ਹਟਾ ਦਿੱਤੀ ਗਈ ਹੈ। ਨਤਾਸ਼ਾ ਨੇ ਇਸ 'ਤੇ ਰੀਐਕਸ਼ਨ ਦਿੰਦੇ ਹੋਏ ਗ਼ੁੱਸੇ ਵਿਚ ਲਿਖਿਆ, ਸੱਚ ਵਿਚ ਇੰਸਟਾਗਰਾਮ? ਨਤਾਸ਼ਾ ਨੇ ਇਸ ਦੇ ਬਾਅਦ ਫਿਰ ਤੋਂ ਓਹੀ ਤਸਵੀਰ ਸਾਂਝੀ ਕੀਤੀ।
ਜ਼ਿਕਰਯੋਗ ਹੈ ਕਿ ਕੋਰੋਨਾ ਵਾਇਰਸ ਕਾਰਨ ਹੋਈ ਤਾਲਾਬੰਦੀ ਤੋਂ ਪਹਿਲਾਂ ਹੀ ਹਾਰਦਿਕ ਪੂਰੇ ਪਰਿਵਾਰ ਨਾਲ ਮੁੰਬਈ ਤੋਂ ਵਡੋਦਰਾ ਚਲੇ ਗਏ ਸਨ। ਹਾਲਾਂਕਿ ਮੁੰਬਈ ਇੰਡੀਅਨਜ਼ ਦੀ ਟੀਮ ਨੇ ਸਾਰੇ ਖਿਡਾਰੀਆਂ ਨੂੰ ਮੁੰਬਈ ਪੁੱਜਣ ਨੂੰ ਕਿਹਾ ਹੈ। ਅਜਿਹੇ ਵਿਚ ਹਾਰਦਿਕ ਆਪਣੇ ਭਰਾ ਕਰੁਣਾਲ ਨਾਲ ਉੱਥੇ ਪਹੁੰਚ ਚੁੱਕੇ ਹਨ।