ਰੋਮਾਂਟਿਕ ਡਿਨਰ ਡੇਟ ’ਤੇ ਗਏ ਹਾਰਦਿਕ ਪੰਡਯਾ ਅਤੇ ਨਤਾਸ਼ਾ, ਤਸਵੀਰਾਂ ਵਾਇਰਲ

Thursday, Dec 17, 2020 - 04:23 PM (IST)

ਰੋਮਾਂਟਿਕ ਡਿਨਰ ਡੇਟ ’ਤੇ ਗਏ ਹਾਰਦਿਕ ਪੰਡਯਾ ਅਤੇ ਨਤਾਸ਼ਾ, ਤਸਵੀਰਾਂ ਵਾਇਰਲ

ਨਵੀਂ ਦਿੱਲੀ : ਭਾਰਤੀ ਸਟਾਰ ਆਲਰਾਊਂਡਰ ਹਾਰਦਿਕ ਪੰਡਯਾ ਕਰੀਬ 4 ਮਹੀਨੇ ਬਾਅਦ ਘਰ ਪਰਤੇ ਹਨ ਅਤੇ ਹੁਣ ਉਹ ਆਪਣੇ ਪਰਿਵਾਰ ਨਾਲ ਸਮਾਂ ਬਿਤਾ ਰਹੇ ਹਨ। ਹਾਲ ਹੀ ਵਿਚ ਨਤਾਸ਼ਾ ਸਟੇਨਕੋਵਿਕ ਨੇ ਆਪਣੇ ਇੰਸਟਾਗਰਾਮ ’ਤੇ ਕੁੱਝ ਤਸਵੀਰਾਂ ਸਾਂਝੀਆਂ ਕੀਤੀਆਂ ਹਨ, ਜਿਸ ਵਿਚ ਹਾਰਦਿਕ ਅਤੇ ਉਹ ਇਕੱਠੇ ਨਜ਼ਰ ਆ ਰਹੇ ਹਨ। ਉਨ੍ਹਾਂ ਨੇ ਹਾਰਦਿਕ ਦੀ ਤਸਵੀਰ ਨੂੰ ਆਪਣੀ ਸਟੋਰੀ ’ਤੇ ਵੀ ਸਾਂਝਾ ਕੀਤਾ ਅਤੇ ਲਿਖਿਆ, ‘ਮਾਈ ਡਿਨਰ ਡੇਟ।’ ਨਤਾਸ਼ਾ ਦੀ ਇਸ ਪੋਸਟ ਨੂੰ ਹਾਰਦਿਕ ਨੇ ਵੀ ਆਪਣੀ ਸਟੋਰੀ ’ਤੇ ਸਾਂਝਾ ਕੀਤਾ ਹੈ।

ਇਹ ਵੀ ਪੜ੍ਹੋ: ਕਿਸਾਨਾਂ ਦੇ ਸਮਰਥਨ ’ਚ ਇਸ ਖਿਡਾਰੀ ਨੇ ਵਾਪਸ ਕੀਤਾ ਐਵਾਰਡ

ਦਰਅਸਲ ਪੰਡਯਾ ਯੂ.ਏ.ਈ. ਵਿਚ ਹੋਏ ਆਈ.ਪੀ.ਐਲ. ਵਿਚ ਹਿੱਸਾ ਲੈਣ ਤੋਂ ਬਾਅਦ ਉਥੋਂ ਸਿੱਧਾ ਆਸਟਰੇਲੀਆ ਦੌਰੇ ਲਈ ਰਵਾਨਾ ਹੋ ਗਏ ਸਨ। ਆਸਟਰੇਲੀਆ ਖ਼ਿਲਾਫ਼ ਟੀ20 ਸੀਰੀਜ਼ ਜਿੱਤਣ ਤੋਂ ਬਾਅਦ ਪੰਡਯਾ ਨੇ ਕਿਹਾ ਸੀ ਕਿ ਉਨ੍ਹਾਂ ਨੂੰ ਆਪਣੇ ਪੁੱਤਰ ਦੀ ਯਾਦ ਆ ਰਹੀ ਹੈ ਅਤੇ ਉਹ ਟੈਸਟ ਸੀਰੀਜ਼ ਤੋਂ ਪਹਿਲਾਂ ਘਰ ਪਰਤਣਾ ਚਾਹੁੰਦੇ ਹਨ। ਪੰਡਯਾ ਸ਼ੁੱਕਰਵਾਰ ਨੂੰ ਘਰ ਪਰਤੇ ਸਨ। ਉਨ੍ਹਾਂ ਨੇ ਆਪਣੇ ਸੋਸ਼ਲ ਮੀਡੀਆ ਅਕਾਊਂਟ ’ਤੇ ਪੁੱਤਰ ਨਾਲ ਇਕ ਤਸਵੀਰ ਸਾਂਝੀ ਕੀਤੀ ਸੀ, ਜਿਸ ਵਿਚ ਉਹ ਪੁੱਤਰ ਨੂੰ ਦੁੱਧ ਪਿਲਾਉਂਦੇ ਹੋਏ ਨਜ਼ਰ ਆ ਰਹੇ ਹਨ। ਇਸ ਤਸਵੀਰ ਨੂੰ ਸਾਂਝੀ ਕਰਦੇ ਹੋਏ ਪੰਡਯਾ ਨੇ ਲਿਖਿਆ, ‘ਨੈਸ਼ਨਲ ਕਰਤਵ ਤੋਂ ਪਿਤਾ ਦਾ ਕਰਤਵ।’ ਯਾਨੀ ਉਹ ਦੇਸ਼ ਲਈ ਖੇਡਣ ਤੋਂ ਬਾਅਦ ਪਿਤਾ ਦਾ ਫਰਜ਼ ਨਿਭਾਅ ਰਹੇ ਹਨ।

ਇਹ ਵੀ ਪੜ੍ਹੋ: ਇਸ ਭਾਰਤੀ ਕ੍ਰਿਕਟਰ ਨੇ ਪੋਹ ਦੀ ਠੰਡ 'ਚ ਸੜਕਾਂ 'ਤੇ ਬੈਠੇ ਕਿਸਾਨਾਂ ਦੀਆਂ ਤਸਵੀਰਾਂ ਸਾਂਝੀਆਂ ਕਰ ਕੀਤੀ ਇਹ ਅਪੀਲ

PunjabKesari

ਇਹ ਵੀ ਪੜ੍ਹੋ: ਪੈਟਰਨਟੀ ਛੁੱਟੀ 'ਤੇ ਬੋਲੇ ਵਿਰਾਟ ਕੋਹਲੀ, ਹਰ ਹਾਲ 'ਚ ਰਹਿਣਾ ਚਾਹੁੰਦਾ ਹਾਂ ਇਸ ਖਾਸ ਮੌਕੇ 'ਤੇ ਮੌਜੂਦ

 


author

cherry

Content Editor

Related News