ਇਸ ਸਾਬਕਾ ਭਾਰਤੀ ਗੇਂਦਬਾਜ਼ ਦੀ ਨਜ਼ਰ ''ਚ ਕਪਿਲ ਦੇ ਆਸੇ-ਪਾਸੇ ਵੀ ਨਹੀਂ ਹੈ ਹਾਰਦਿਕ ਪੰਡਯਾ

01/13/2018 3:34:15 PM

ਮੁੰਬਈ, (ਬਿਊਰੋ)— ਭਾਰਤੀ ਟੀਮ ਦੇ ਸਾਬਕਾ ਗੇਂਦਬਾਜ਼ ਕਰਸਨ ਘਾਵਰੀ ਦਾ ਮੰਨਣਾ ਹੈ ਕਿ ਹਾਰਦਿਕ ਪੰਡਯਾ ਦੀ ਕਾਰਗੁਜ਼ਾਰੀ ਮਹਾਨ ਆਲਰਾਉਂਡਰ ਕਪਿਲ ਦੇਵ ਦੇ ਆਸੇ-ਪਾਸੇ ਵੀ ਨਹੀਂ ਹੈ ਅਤੇ ਹੁਣੇ ਇਨ੍ਹਾਂ ਦੋਹਾਂ ਦੀ ਤੁਲਨਾ ਕਰਨਾ ਬੇਮਾਨੀ ਹੋਵੇਗੀ। ਪੰਡਯਾ ਨੇ ਟੀਮ ਇੰਡੀਆ ਲਈ ਪਿਛਲੇ ਸਾਲ ਚੈਂਪੀਅਨਸ ਟਰਾਫੀ ਫਾਈਨਲ ਅਤੇ ਹੁਣ ਦੱਖਣ ਅਫਰੀਕਾ ਦੇ ਖਿਲਾਫ ਪਹਿਲੇ ਟੈਸਟ ਮੈਚ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਹੈ।  ਪੰਡਯਾ ਆਪਣੀ ਗੇਂਦਬਾਜ਼ੀ ਦੇ ਨਾਲ ਬੱਲੇਬਾਜ਼ੀ ਨਾਲ ਵੀ ਟੀਮ ਨੂੰ ਅਹਿਮ ਯੋਗਦਾਨ ਦਿੰਦੇ ਹਨ ਅਜਿਹੇ ਵਿੱਚ ਉਨ੍ਹਾਂ ਦੀ ਤੁਲਨਾ ਕਪਿਲ ਦੇਵ ਨਾਲ ਕੀਤੀ ਜਾਣ ਲੱਗੀ ਹੈ। 

ਕਈ ਮੈਚਾਂ ਵਿੱਚ ਕਪਿਲ ਦੇ ਨਾਲ ਗੇਂਦਬਾਜ਼ੀ ਦਾ ਆਗਾਜ਼ ਕਰਨ ਵਾਲੇ ਘਾਵਰੀ ਨੇ ਕਿਹਾ, ''ਮੈਂ ਕੁਝ ਅਖਬਾਰਾਂ ਵਿੱਚ ਪੜ੍ਹਿਆ ਕਿ ਹਾਰਦਿਕ ਪੰਡਯਾ ਉਨ੍ਹਾਂ (ਕਪਿਲ) ਤੋਂ ਬਿਹਤਰ ਆਲਰਾਉਂਡਰ ਹੈ। ਮੇਰੀ ਨਜ਼ਰ ਵਿੱਚ ਉਹ ਕਪਿਲ ਦੇ ਆਸੇ-ਪਾਸੇ ਵੀ ਨਹੀਂ ਹੈ।'' ਘਾਵਰੀ ਨੇ ਕਿਹਾ, ''ਅਤੇ ਇੱਥੇ ਤੱਕ ਕਿ ਜੇਕਰ ਉਸ ਨੂੰ ਉੱਥੇ ਪੁੱਜਣਾ ਹੈ ਤਾਂ ਉਸ ਲਈ ਉਸ ਨੂੰ ਹੁਣੇ ਲੰਬਾ ਰਸਤਾ ਤੈਅ ਕਰਨਾ ਹੈ। ਇਹ ਬੇਹੱਦ ਮੁਸ਼ਕਲ ਤੁਲਨਾ ਹੈ ਪਰ ਉਹ ਹੁਣੇ ਕਪਿਲ ਦੇਵ ਦੇ ਆਸੇਪਾਸੇ ਵੀ ਨਹੀਂ ਹੈ।''


Related News