ਹਾਰਦਿਕ ਦੇ ਪਿਤਾ ਦਾ ਖੁਲਾਸਾ, ਦੁੱਖੀ ਬੇਟੇ ਨੇ ਖੁੱਦ ਨੂੰ ਕੀਤਾ ਕਮਰੇ ''ਚ ਬੰਦ

01/16/2019 4:07:04 PM

ਨਵੀਂਂ ਦਿੱਲੀ : ਭਾਰਤੀ ਟੀਮ ਦੇ ਆਲਰਾਊਂਡਰ ਹਾਰਦਿਕ ਪੰਡਯਾ ਬੁਰੇ ਦੌਰ ਤੋਂ ਗੁਜ਼ਰ ਰਹੇ ਹਨ। ਸਟਾਈਲਿਸ਼ ਕ੍ਰਿਕਟਰ ਨੇ ਆਪਣੀ ਟੀਮ ਦੇ ਸਾਥੀ ਖਿਡਾਰੀ ਲੋਕੇਸ਼ ਰਾਹੁਲ ਦੇ ਨਾਲ 'ਕਾਫੀ ਵਿਦ ਕਰਨ' ਸ਼ੋਅ ਵਿਚ ਇਤਰਾਜ਼ਯੋਗ ਟਿੱਪਣੀ ਕਰਕੇ ਵਿਵਾਦਾਂ ਨੂੰ ਹਵਾ ਦਿੱਤੀ ਹੈ। ਇਸ ਦਾ ਪਰਿਣਾਮ ਵੀ ਪੰਡਯਾ ਨੂੰ ਭੁਗਤਨਾ ਪਿਆ ਅਤੇ ਆਸਟਰੇਲੀਆ ਅਤੇ ਨਿਊਜ਼ੀਲੈਂਡ ਦੌਰੇ ਤੋਂ ਉਸ ਨੂੰ ਮੁਅੱਤਲ ਕਰ ਦਿੱਤਾ ਗਿਆ। ਬੀ. ਸੀ. ਸੀ. ਆਈ. ਦੇ ਅਗਲੇ ਫੈਸਲੇ ਤੱਕ ਉਹ ਮੁਅੱਤਲ ਰਹਿਣਗੇ।

PunjabKesari

25 ਸਾਲਾ ਹਾਰਦਿਕ ਦੇ ਬਾਰੇ ਉਸ ਦੇ ਪਿਤਾ ਨੇ ਵੱਡਾ ਖੁਲ੍ਹਾਸਾ ਕੀਤਾ ਹੈ। ਪਿਤਾ ਨੇ ਦੱਸਿਆ ਕਿ ਹਾਰਦਿਕ ਬਹੁਤ ਦੁੱਖੀ ਹੈ 'ਤੇ ਉਸ ਨੇ ਖੁੱਦ ਨੂੰ ਘਰ ਵਿਚ ਕੈਦ ਕਰ ਲਿਆ ਹੈ। ਮੀਡੀਆ ਨਾਲ ਗੱਲਬਾਤ ਦੌਰਾਨ ਹਾਰਦਿਕ ਦੇ ਪਿਤਾ ਹਿਮਾਂਸ਼ੂ ਪੰਡਯਾ ਨੇ ਦੱਸਿਆ ਕਿ ਮੇਰਾ ਬੇਟਾ ਮੁਅੱਤਲੀ ਤੋਂ ਬਹੁਤ ਦੁੱਖੀ ਹੈ। ਟੀਵੀ ਸ਼ੋਅ 'ਤੇ ਦਿੱਤੇ ਬਿਆਨਾਂ ਦਾ ਉਸ ਨੂੰ ਅਫਸੋਸ ਹੈ। ਉਸ ਨੇ ਵਿਸ਼ਵਾਸ ਦਿਵਾਇਆ ਹੈ ਕਿ ਉਹ ਦੋਬਾਰਾ ਅਜਿਹੀ ਗਲਤੀ ਨਹੀਂ ਦੁਹਰਾਏਗਾ। ਅਸੀਂ ਵੀ ਤੈਅ ਕੀਤਾ ਹੈ ਕਿ ਉਸ ਨਾਲ ਇਸ ਬਾਰੇ ਕੋਈ ਗੱਲ ਨਹੀਂ ਕਰਾਂਗੇ। ਜਦੋਂ ਹਾਰਦਿਕ ਆਸਟਰੇਲੀਆ ਤੋਂ ਪਰਤਿਆ ਤਦ ਤੋਂ ਉਹ ਘਰੋਂ ਬਾਹਰ ਨਹੀਂ ਨਿਕਲਿਆ। ਉਹ ਕਿਸੇ ਦੇ ਫੋਨ ਕਾਲ ਨਹੀਂ ਲੈ ਰਿਹਾ। ਉਸ ਨੂੰ ਪਤੰਗ ਉਡਾਉਣ ਦਾ ਸ਼ੌਂਕ ਹੈ ਪਰ ਇਸ ਵਾਰ ਦੁੱਖੀ ਹੋਣ ਕਾਰਨ ਮਾਘ ਦੀ ਸੰਗਰਾਂਦ 'ਤੇ ਪਤੰਗ ਨਹੀਂ ਉਡਾਇਆ। ਸਾਨੂੰ ਬੀ. ਸੀ. ਸੀ. ਆਈ. ਦੇ ਫੈਸਲੇ ਦੀ ਉਡੀਕ ਹੈ।

PunjabKesari

ਦੱਸ ਦਈਏ ਕਿ ਇਸ ਨਾਲ ਪਹਿਲਾਂ ਹਿਮਾਂਸ਼ੂ ਨੇ ਆਪਣੇ ਬੇਟੇ ਦਾ ਬਚਾਅ ਕਰਦਿਆਂ ਕਿਹਾ, ''ਹਾਰਦਿਕ ਨੇ ਜੋ ਕੁਝ ਵੀ ਕਿਹਾ ਹੈ ਉਹ ਮਜ਼ਾਕੀਆ ਅੰਦਾਜ਼ 'ਚ ਕਿਹਾ ਸੀ। ਉਸ ਨੂੰ ਗੰਭੀਰਤਾ 'ਚ ਲੈਣ ਦੀ ਜ਼ਰੂਰਤ ਨਹੀਂ ਹੈ। ਹਾਰਦਿਕ ਨੇ ਦਰਸ਼ਕਾਂ ਦਾ ਮਨੋਰੰਜਨ ਕੀਤਾ। ਹਾਲਾਂਕਿ ਸ਼ੋਅ ਵਿਚ ਹਾਰਦਿਕ ਨੇ ਜੋ ਖੁਲਾਸੇ ਕੀਤੇ, ਉਸ ਨਾਲ ਕ੍ਰਿਕਟਰਾਂ ਦੇ ਅਕਸ ਨੂੰ ਨੁਕਸਾਨ ਪਹੁੰਚਾਇਆ।

PunjabKesari

ਜ਼ਿਕਰਯੋਗ ਹੈ ਕਿ ਸ਼ੋਅ ਦੌਰਾਨ ਮਹਿਲਾਵਾਂ ਦੇ ਸਬੰਧ ਵਿਚ ਟਿੱਪਣੀ ਕੀਤੀ ਅਤੇ ਆਪਣੇ ਨਿਜੀ ਜ਼ਿੰਦਗੀ ਨਾਲ ਜੁੜੇ ਕਈ ਖੁਲਾਸੇ ਕੀਤੇ, ਜਿਸ ਤੋਂ ਬਾਅਦ ਉਸ ਦੀ ਅਤੇ ਰਾਹੁਲ ਦੀ ਰੱਜ ਕੇ ਆਲੋਚਨਾ ਹੋਈ ਅਤੇ ਟੀਮ ਕਲਚਰ 'ਤੇ ਸਵਾਲ ਉੱਠਣੇ ਸ਼ੁਰੂ ਹੋ ਗਏ। ਭਾਰਤੀ ਕਪਤਾਨ ਵਿਰਾਟ ਕੋਹਲੀ ਨੇ ਵੀ ਆਪਣੇ ਖਿਡਾਰੀਆਂ ਦਾ ਇਸ ਬਿਆਨ 'ਤੇ ਸਾਥ ਨਹੀਂ ਦਿੱਤਾ ਅਤੇ ਕਿਹਾ ਕਿ ਸਾਡਾ ਇਸ ਤਰ੍ਹਾਂ ਦੇ ਬਿਆਨਾ ਨਾਲ ਕੋਈ ਸਬੰਧ ਨਹੀਂ ਹੈ। ਇਹ ਉਸ ਦਾ ਨਿਜੀ ਬਿਆਨ ਹੈ। ਮੈਂ ਇਸਦਾ ਸਮਰਥਨ ਨਹੀਂ ਕਰਦਾ। ਹੁਣ ਅਸੀਂ ਇਸ ਫੈਸਲੇ ਦੀ ਉਡੀਕ ਕਰ ਰਹੇ ਹਾਂ।


Related News