ਭਾਰਤ 'ਤੇ ਮੈਚ ਫਿਕਸ ਦੇ ਦੋਸ਼ ਲਾ ਰਹੇ ਪਾਕਿ ਫੈਨਜ਼ ਨੂੰ ਹਰਭਜਨ ਸਿੰਘ ਨੇ ਦਿੱਤਾ ਮੂੰਹ ਤੋੜ ਜਵਾਬ, ਜਾਣੋ ਪੂਰਾ ਮਾਮਲਾ

Saturday, Nov 06, 2021 - 03:30 PM (IST)

ਭਾਰਤ 'ਤੇ ਮੈਚ ਫਿਕਸ ਦੇ ਦੋਸ਼ ਲਾ ਰਹੇ ਪਾਕਿ ਫੈਨਜ਼ ਨੂੰ ਹਰਭਜਨ ਸਿੰਘ ਨੇ ਦਿੱਤਾ ਮੂੰਹ ਤੋੜ ਜਵਾਬ, ਜਾਣੋ ਪੂਰਾ ਮਾਮਲਾ

ਨਵੀਂ ਦਿੱਲੀ- ਭਾਰਤ ਨੇ ਟੀ-20 ਵਿਸ਼ਵ ਕੱਪ 'ਚ ਅਫਗਾਨਿਸਤਾਨ ਖ਼ਿਲਾਫ਼ ਸ਼ਾਨਦਾਰ ਜਿੱਤ ਦਰਜ ਕੀਤੀ। ਪਰ ਪਾਕਿ ਫੈਨਜ਼ ਵਲੋਂ ਇਸ ਮੈਚ ਨੂੰ ਫਿਕਸ ਦੱਸੇ ਜਾਣ 'ਤੇ ਭਾਰਤੀ ਕ੍ਰਿਕਟਰ ਹਰਭਜਨ ਸਿੰਘ ਨੇ ਅਜਿਹੇ ਪਾਕਿਸਤਾਨੀਆਂ 'ਤੇ ਨਿਸ਼ਾਨਾ ਵਿੰਨ੍ਹਦੇ ਹੋਏ ਉਨ੍ਹਾਂ ਨੂੰ ਲੰਮੇ ਹੱਥੀਂ ਲਿਆ ਹੈ। ਆਪਣੇ ਯੂਟਿਊਬ ਚੈਨਲ 'ਤੇ ਦਿੱਗਜ ਆਫ ਸਪਿਨਰ ਨੇ ਭਾਰਤ ਖ਼ਿਲਾਫ਼ ਪਾਕਿਸਤਾਨੀ ਫੈਨਜ਼ ਦੀ ਆਲੋਚਨਾ ਕੀਤੀ। ਹਰਭਜਨ ਸਿੰਘ ਨੇ ਕਿਹਾ ਕਿ ਭਾਰਤੀ ਟੀਮ ਇਹ ਮੈਚ ਜਿੱਤ ਸਕਦੀ ਸੀ ਸਗੋਂ ਬਹੁਤ ਵੱਡੇ ਫਰਕ ਨਾਲ ਜਿੱਤ ਸਕਦੀ ਸੀ।

ਇਹ ਵੀ ਪੜ੍ਹੋ : ਆਥੀਆ ਸ਼ੈੱਟੀ ਨਾਲ ਕ੍ਰਿਕਟਰ KL ਰਾਹੁਲ ਦੇ ਅਫੇਅਰ ਦੀਆਂ ਖ਼ਬਰਾਂ 'ਤੇ ਲੱਗੀ ਮੋਹਰ, ਤਸਵੀਰਾਂ ਸਾਂਝੀਆਂ ਕਰ ਕੀਤਾ ਖ਼ੁਲਾਸਾ

ਹਰਭਜਨ ਨੇ ਅੱਗੇ ਕਿਹਾ ਕਿ ਅਸੀਂ ਮੰਨਦੇ ਹਾਂ ਕਿ ਪਾਕਿਸਤਾਨ ਨੇ ਬਹੁਤ ਚੰਗਾ ਕ੍ਰਿਕਟ ਖੇਡਿਆ ਹੈ। ਭਾਰਤ ਖ਼ਿਲਾਫ਼ ਉਸ ਦੇ ਖੇਡ ਤੇ ਜਿੱਤ ਦੀ ਅਸੀਂ ਸਾਰਿਆਂ ਨੇ ਸ਼ਲਾਘਾ ਕੀਤੀ। ਉਨ੍ਹਾਂ ਨੂੰ ਮੁਬਾਰਕਬਾਦ ਦਿੱਤੀ। ਪਰ ਜੇਕਰ ਤੁਸੀਂ ਇਹ ਕਹਿ ਕੇ ਬਦਤਮੀਜ਼ੀ ਕਰਨਾ ਸ਼ੁਰੂ ਕਰ ਦੇਵੋਗੇ ਕਿ ਤੁਸੀਂ ਪਾਕਿ ਸਾਫ਼ ਕ੍ਰਿਕਟ ਖੇਡਦੇ ਹੋ ਤੇ ਜੇਕਰ ਇੰਡੀਆ ਜਿੱਤਦਾ ਹੈ ਤਾਂ ਉਸ 'ਤੇ ਸਵਾਲ ਚੁੱਕੋ। ਇਹ ਸਹੀ ਨਹੀਂ ਹੈ। ਤੁਸੀਂ ਆਪਣੇ ਕ੍ਰਿਟਟਰਾਂ ਦੇ ਅਕਸ ਬਾਰੇ ਜਾਣਦੇ ਹੈ।

ਹਰਭਜਨ ਦੇ ਕਹਿਣ ਦਾ ਭਾਵ ਸੀ ਕਿ ਪਾਕਿਸਤਾਨ ਦੇ ਕਈ ਕ੍ਰਿਕਟਰਾਂ ਦੇ ਅਕਸ ਪਹਿਲਾਂ ਹੀ ਖ਼ਰਾਬ ਹੋ ਚੁੱਕੇ ਹਨ। ਮੁਹੰਮਦ ਆਮਿਰ ਜਿਹੇ ਕ੍ਰਿਕਟਰਸ ਸਪਾਟ ਫਿਕਸਿੰਗ ਦੇ ਦੋਸ਼ੀ ਪਾਏ ਜਾ ਚੁੱਕੇ ਹਨ। ਉਨ੍ਹਾਂ ਕਿਹਾ ਕਿ ਸਾਰੇ ਜਾਣਦੇ ਹਨ ਕਿ ਸਾਬਕਾ ਪੇਸਰ ਨੇ ਇਤਿਹਾਸ 'ਚ ਕੀ ਕੀਤਾ ਹੈ। ਉਨ੍ਹਾਂ ਕਿਹਾ ਕਿ ਮੇਰੀ ਤੇ ਸ਼ੋਏਬ ਅਖਤਰ ਦੀ ਜੋ ਗੱਲ ਹੋ ਰਹੀ ਸੀ। ਸਾਡਾ ਆਪਸ 'ਚ ਮਜ਼ਾਕ ਚਲ ਰਿਹਾ ਸੀ। ਅਸੀਂ ਅਜਿਹਾ ਕਰਦੇ ਰਹਿੰਦੇ ਹਾਂ, ਉਸ 'ਚ ਆਮਿਰ ਨੇ ਆਪਣੇ ਅਣਚਾਹੀ ਮੌਜੂਦਗੀ ਦਰਜ ਕਰਾਈ ਹੈ। ਉਹ ਕੀ ਹੈ ਤੇ ਉਸ ਦਾ ਰਿਕਾਰਡ ਕੀ ਹੈ ਇਹ ਸਾਰਿਆਂ ਨੂੰ ਪਤਾ ਹੈ।

ਇਹ ਵੀ ਪੜ੍ਹੋ : ਭਾਰਤ ਦੀਆਂ ਦੋ ਸ਼ਾਨਦਾਰ ਜਿੱਤਾਂ ਨਾਲ ਬੱਲੇ-ਬੱਲੇ, ਸੈਮੀਫਾਈਨਲ 'ਚ ਪਹੁੰਚਣ ਲਈ ਇਸ ਟੀਮ ਦੀ ਜਿੱਤ ਜ਼ਰੂਰੀ

ਹਰਭਜਨ ਨੇ ਕਿਹਾ ਕਿ ਪਾਕਿਸਤਾਨ ਦੇ ਕਈ ਫੈਨਜ਼ ਕਹਿ ਰਹੇ ਹਨ ਕਿ ਆਈ. ਸੀ. ਸੀ. (ਕੌਮਾਂਤਰੀ ਕ੍ਰਿਕਟ ਪਰਿਸ਼ਦ) ਚਾਹੁੰਦਾ ਹੈ ਕਿ ਭਾਰਤ ਸੈਮੀਫਾਈਨਲ ਲਈ ਕੁਆਲਫ਼ਾਈ ਕਰੇ। ਉਨ੍ਹਾਂ ਨੂੰ ਲਗਦਾ ਹੈ ਕਿ ਪਾਕਿਸਤਾਨੀ ਫੈਨਜ਼ ਵਰਲਡ ਕੱਪ 'ਚ ਭਾਰਤ 'ਤੇ ਆਪਣੀ ਟੀਮ ਦੀ ਜਿੱਤ ਨੂੰ ਪਚਾ ਸਕਣ 'ਚ ਅਸਮਰਥ ਹਨ। ਹਰਭਜਨ ਨੇ ਕਿਹਾ ਕਿ ਭਾਰਤੀ ਟੀਮ ਤੇ ਪਾਕਿਸਤਾਨ ਦਰਮਿਆਨ ਫ਼ਾਈਨਲ 'ਚ ਮੁਕਾਬਲਾ ਹੋਵੇ, ਉਦੋਂ ਪਤਾ ਲੱਗੇਗਾ ਕਿ ਚੈਂਪੀਅਨ ਕੌਣ ਹੈ।

ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ। ਕੁਮੈਂਟ ਕਰਕੇ ਦਿਓ ਜਵਾਬ।


author

Tarsem Singh

Content Editor

Related News