ਇਕ ਦੂਜੇ ''ਤੇ ਦੋਸ਼ ਲਗਾਉਣ ਦੀ ਬਜਾਏ ਅੱਗੇ ਆ ਕੇ ਕਰੋ ਲੋਕਾਂ ਦੀ ਮਦਦ: ਹਰਭਜਨ ਸਿੰਘ

Saturday, Oct 20, 2018 - 04:19 PM (IST)

ਇਕ ਦੂਜੇ ''ਤੇ ਦੋਸ਼ ਲਗਾਉਣ ਦੀ ਬਜਾਏ ਅੱਗੇ ਆ ਕੇ ਕਰੋ ਲੋਕਾਂ ਦੀ ਮਦਦ: ਹਰਭਜਨ ਸਿੰਘ

ਨਵੀਂ ਦਿੱਲੀ— ਅੰਮ੍ਰਿਤਸਰ 'ਚ ਵਾਪਰੇ ਦਰਦਨਾਕ ਹਾਦਸੇ ਤੋਂ ਬਾਅਦ ਸਿਆਸਤ ਵੀ ਸ਼ੁਰੂ ਹੋ ਗਈ ਹੈ। ਕਿਉਂਕਿ ਜਿਸ ਜਗ੍ਹਾ 'ਤੇ ਇਹ ਹਾਦਸਾ ਵਾਪਰਿਆ ਹੈ ਉਸ ਪ੍ਰੋਗਰਾਮ 'ਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੰਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਮੌਜੂਦ ਸੀ ਜਿਸ ਕਰਕੇ ਬਾਕੀ ਪਾਰਟੀਆਂ ਇਸ ਹਾਦਸੇ ਪਿਛੇ ਕਾਂਗਰਸ ਨੂੰ ਜ਼ਿੰਮੇਵਾਰ ਕਹਿ ਰਹੀਆਂ ਹਨ। ਇਸ ਵਿਚਕਾਰ ਕਰਿਕਟਰ ਹਰਭਜਨ ਸਿੰਘ ਨੇ ਟਵੀਟ ਕਰਕੇ ਦੁੱਖ ਜਤਾਇਆ ਅਤੇ ਕਿਹਾ ਕਿ ਇਸ ਮੌਕੇ ਸਾਨੂੰ ਸਿਆਸਤ ਕਰਨ ਦੀ ਜਗ੍ਹਾ ਅੱਗੇ ਆ ਕੇ ਮਦਦ ਕਰਨੀ ਚਾਹੀਦੀ ਹੈ।

 


Related News